ਭਾਈ ਬਹਿਲੋ ਸਕੂਲ ’ਚ ਇਨਾਮ ਵੰਡ ਸਮਾਗਮ
ਭਗਤਾ ਭਾਈ:
ਮਰਹੂਮ ਮੋਹਣ ਸਿੰਘ ਬਰਾੜ ਵੱਲੋਂ ਸ਼ੁਰੂ ਕੀਤੇ ਗਏ ਭਾਈ ਬਹਿਲੋ ਪਬਲਿਕ ਸੈਕੰਡਰੀ ਸਕੂਲ ਭਗਤਾ ਭਾਈ ਵਿਖੇ 32ਵਾਂ ਸਲਾਨਾ ਇਨਾਮ ਵੰਡ ਸਮਾਗਮ ਕਰਵਾਇਆ ਗਿਆ। ਮੁੱਖ ਮਹਿਮਾਨ ਹਲਕਾ ਬਾਘਾਪੁਰਾਣਾ ਦੇ ਵਿਧਾਇਕ ਅੰਮ੍ਰਿਤਪਾਲ ਸਿੰਘ ਸੁਖਾਨੰਦ ਸਨ। ਪ੍ਰਿੰਸੀਪਲ ਜਸਮੀਤ ਸਿੰਘ ਬਰਾੜ ਨੇ ਜੀ ਆਇਆਂ ਕਹਿਣ ਉਪਰੰਤ ਸਕੂਲ ਦੀ ਸਾਲਾਨਾ ਰਿਪੋਰਟ ਪੜ੍ਹੀ। ਬੱਚਿਆਂ ਨੇ ਗੀਤ, ਗਿੱਧਾ, ਭੰਗੜਾ ਤੇ ਕੋਰਿਓਗ੍ਰਾਫੀਆਂ ਪੇਸ਼ ਕੀਤੀਆਂ। ਵਿਧਾਇਕ ਸੁਖਾਨੰਦ, ਦਰਸ਼ਨ ਸਿੰਘ ਕਲੇਰ ਨਿਹਾਲ ਸਿੰਘ ਵਾਲਾ, ਪ੍ਰਿੰਸੀਪਲ ਸੋਨੂੰ ਕਾਂਗੜ, ਕੁਲਦੀਪ ਕੌਰ ਬਰਾੜ ਤੇ ਸੰਪੂਰਨ ਸਿੰਘ ਗੁਰੂਸਰ ਨੇ ਸਕੂਲ ਪ੍ਰਬੰਧਕਾਂ ਦੀ ਸ਼ਲਾਘਾ ਕੀਤੀ। ਸਕੂਲ ਦੇ ਹੋਣਹਾਰ ਬੱਚਿਆਂ ਦਾ ਸਨਮਾਨ ਕੀਤਾ ਗਿਆ। ਪ੍ਰਬੰਧਕਾਂ ਨੇ ਵੀ ਵਿਧਾਇਕ ਸੁਖਾਨੰਦ ਤੇ ਪਤਵੰਤਿਆਂ ਦਾ ਸਨਮਾਨ ਕੀਤਾ। ਸਟੇਜ ਵੀਰਪਾਲ ਕੌਰ ਨੇ ਚਲਾਈ। ਇਸ ਮੌਕੇ ਹਰਿੰਦਰ ਸਿੰਘ ਬਰਾੜ, ਰਮਿੰਦਰ ਕੌਰ ਬਰਾੜ, ਅਮਨਪ੍ਰੀਤ ਸਿੰਘ ਬਰਾੜ, ਪਰਮਜੀਤ ਕੌਰ ਕਲੇਰ, ਪ੍ਰਿੰਸੀਪਲ ਗੁਰਪ੍ਰੀਤ ਧਾਲੀਵਾਲ, ਪ੍ਰਿੰਸੀਪਲ ਜਗਦੀਪ ਸਿੰਘ, ਅਚਲ ਭਗਤਾ ਤੇ ਗੁਰਪਿੰਦਰ ਕੌਰ ਬਰਾੜ ਹਾਜ਼ਰ ਸਨ। -ਪੱਤਰ ਪ੍ਰੇਰਕ