ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਪ੍ਰਿਯੰਕਾ ਦੀ ‘ਵਿਮੈਨ ਆਫ ਮਾਇ ਬਿਲੀਅਨ’ ਦਾ ਪ੍ਰੀਮੀਅਰ 3 ਮਈ ਨੂੰ

08:49 AM Apr 26, 2024 IST

ਨਵੀਂ ਦਿੱਲੀ: ਬੌਲੀਵੁੱਡ ਅਦਾਕਾਰਾ ਤੇ ਨਿਰਮਾਤਾ ਪ੍ਰਿਯੰਕਾ ਚੋਪੜਾ ਜੋਨਸ ਦੀ ਨਵੀਂ ਦਸਤਾਵੇਜ਼ੀ ‘ਵਿਮੈਨ ਆਫ ਮਾਇ ਬਿਲੀਅਨ’ ਦਾ ਪ੍ਰੀਮੀਅਰ ਆਗਾਮੀ 3 ਮਈ ਨੂੰ ਐਮਾਜ਼ੋਨ ਪ੍ਰਾਈਮ ਵੀਡੀਓ ’ਤੇ ਹੋਵੇਗਾ। ਇਹ ਜਾਣਕਾਰੀ ਪ੍ਰਾਈਮ ਵੀਡੀਓ ਦੀ ਸਟਰੀਮਿੰਗ ਸਰਵਿਸ ਨੇ ਦਿੱਤੀ ਹੈ। ਜਾਣਕਾਰੀ ਅਨੁਸਾਰ ਅਜਿਤੇਸ਼ ਸ਼ਰਮਾ ਵੱਲੋਂ ਨਿਰਦੇਸ਼ਿਤ ਇਹ ਦਸਤਾਵੇਜ਼ੀ ਸ੍ਰਿਸ਼ਟੀ ਬਖ਼ਸ਼ੀ ਦੀ ਸੱਚੀ ਕਹਾਣੀ ’ਤੇ ਆਧਾਰਿਤ ਹੈ ਜਿਸ ਨੇ ਕੰਨਿਆਕੁਮਾਰੀ ਤੋਂ ਕਸ਼ਮੀਰ ਤੱਕ 3800 ਕਿੱਲੋਮੀਟਰ ਦਾ ਸਫਰ ਤੈਅ ਕਰਦਿਆਂ 240 ਦਿਨ ’ਚ ਆਪਣੀ ਯਾਤਰਾ ਮੁਕੰਮਲ ਕੀਤੀ ਸੀ। ਸ੍ਰਿਸ਼ਟੀ ਦਾ ਟੀਚਾ ਅਜਿਹੀਆਂ ਔਰਤਾਂ ਦੇ ਸੰਘਰਸ਼ਾਂ, ਸੁਫਨਿਆਂ ਅਤੇ ਹੱਕਾਂ ਦੀ ਕਹਾਣੀ ਨੂੰ ਲੋਕਾਂ ਸਾਹਮਣੇ ਲਿਆਉਣ ਤੇ ਸਾਂਝਾ ਕਰਨਾ ਸੀ ਜਿਨ੍ਹਾਂ ਨੇ ਔਕੜਾਂ ਦੇ ਬਾਵਜੂਦ ਜ਼ਿੰਦਗੀ ’ਚ ਜਿੱਤ ਦਰਜ ਕੀਤੀ। ਦੱਸਣਯੋਗ ਹੈ ਕਿ ਪ੍ਰਿਯੰਕਾ ਨੇ ਇਸ ਦਸਤਾਵੇਜ਼ੀ ਦਾ ਨਿਰਮਾਣ ਆਪਣੇ ‘ਪਰਪਲ ਪੈਬਲ ਪਿਰਚਰਜ਼’ ਦੇ ਬੈਨਰ ਤੇ ਅਪੂਰਵਾ ਬਖਸ਼ੀ ਦੇ ਆਵਡੇਸ਼ੀਅਸ ਓਰਿਜਨਲਜ਼ ਬੈਨਰ ਦੇ ਸਹਿਯੋਗ ਨਾਲ ਕੀਤਾ ਹੈ। 41 ਸਾਲਾ ਅਦਾਕਾਰਾ ਨੇ ਦੱਸਿਆ,‘‘ਔਰਤਾਂ ਲੰਮੇ ਸਮੇਂ ਤੋਂ ਵਿਤਕਰੇ ਦਾ ਸ਼ਿਕਾਰ ਰਹੀਆਂ ਹਨ। ਫਿਰ ਸਮਾਜਿਕ ਅਨਿਆਂ ਖ਼ਿਲਾਫ਼ ਖਾਮੋਸ਼ ਸੰਘਰਸ਼ ਪੈਦਾ ਹੁੰਦਾ ਹੈ ਜੋ ਉਨ੍ਹਾਂ ਦੀ ਆਵਾਜ਼ ਦਬਾਉਣ ਦੀ ਕੋਸ਼ਿਸ਼ ਕਰਦਾ ਹੈ। ‘ਵਿਮੈਨ ਆਫ ਮਾਇ ਬਿਲੀਅਨ’ ਦਸਤਾਵੇਜ਼ੀ ਦਾ ਮਕਸਦ ਇਨ੍ਹਾਂ ਸੰਘਰਸ਼ਾਂ ਨੂੰ ਉਭਾਰਨਾ ਹੈ ਤਾਂ ਜੋ ਆਸ ਦੀ ਕਿਰਨ ਜਾਗ ਸਕੇ। ਮੈਨੂੰ ਆਸ ਹੈ ਕਿ ਇਹ ਦਸਤਾਵੇਜ਼ੀ ਸਾਨੂੰ ਅਜਿਹੇ ਸਮਾਜ ਦੇ ਨਜ਼ਦੀਕ ਲੈ ਕੇ ਜਾਵੇਗੀ, ਜਿਥੇ ਹਰ ਔਰਤ ਨੂੰ ਉਤਸ਼ਾਹਿਤ ਕੀਤਾ ਜਾਵੇਗਾ ਅਤੇ ਉਸ ਦਾ ਸਨਮਾਨ ਕੀਤਾ ਜਾਵੇਗਾ।’’ -ਪੀਟੀਆਈ

Advertisement

Advertisement
Advertisement