ਪ੍ਰਿਯੰਕਾ ਨੇ ਬਚਪਨ ਅਤੇ ਮਿਸ ਇੰਡੀਆ ਵੇਲੇ ਦੀਆਂ ਤਸਵੀਰਾਂ ਕੀਤੀਆਂ ਸਾਂਝੀਆਂ
07:40 AM Oct 02, 2024 IST
Advertisement
ਨਵੀਂ ਦਿੱਲੀ:
Advertisement
ਅਦਾਕਾਰਾ ਪ੍ਰਿਯੰਕਾ ਚੋਪੜਾ ਨੇ ਬਚਪਨ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ, ਜੋ ਸਾਲਾਂ ਦੌਰਾਨ ਉਸ ਵਿੱਚ ਆਈ ਤਬਦੀਲੀ ਨੂੰ ਦਰਸਾਉਂਦੀਆਂ ਹਨ। ਅਦਾਕਾਰਾ ਨੇ ਇੰਸਟਾਗ੍ਰਾਮ ’ਤੇ ਪ੍ਰਸ਼ੰਸਕਾਂ ਨੂੰ ਦੱਸਿਆ ਕਿ ਜਵਾਨੀ ਤੋਂ ਪਹਿਲਾਂ ਦੇ ਸਾਲਾਂ ਤੋਂ ਮਿਸ ਇੰਡੀਆ ਦੇ ਦਿਨਾਂ ਤੱਕ ਉਸ ਵਿੱਚ ਕਿੰਨਾ ਬਦਲਾਅ ਆਇਆ ਸੀ। ਅਦਾਕਾਰਾ ਦੇ ਸੰਦੇਸ਼ ਨੇ ਉਸ ਦੇ ਪ੍ਰਸ਼ੰਸਕਾਂ ਨੂੰ ਪ੍ਰੇਰਿਤ ਕੀਤਾ। ਪਹਿਲੀ ਤਸਵੀਰ ਉਸ ਨੇ ‘ਬਲੈਕ ਐਂਡ ਵ੍ਹਾਈਟ’ ਸਾਂਝੀ ਕੀਤੀ। ਤਸਵੀਰ ਵਿੱਚ ਉਹ 9 ਸਾਲਾਂ ਦੀ ਹੈ ਅਤੇ ਉਸ ਦੇ ਵਾਲ ਬਹੁਤ ਛੋਟੇ-ਛੋਟੇ ਹਨ। ਦੂਜੀ ਤਸਵੀਰ 17 ਸਾਲਾ ਪ੍ਰਿਯੰਕਾ ਦੀ 2000 ’ਚ ਮਿਸ ਇੰਡੀਆ ਦਾ ਖਿਤਾਬ ਜਿੱਤਣ ਤੋਂ ਬਾਅਦ ਦੀ ਹੈ। ਦੋਵਾਂ ਤਸਵੀਰਾਂ ਵਿਚਾਲੇ ਬਹੁਤ ਵੱਡੀ ਤਬਦੀਲੀ ਨਜ਼ਰ ਆ ਰਹੀ ਹੈ। ਤਸਵੀਰਾਂ ਦੀ ਕੈਪਸ਼ਨ ’ਚ ਉਸ ਨੇ ਲਿਖਿਆ, ‘ਚਿਤਾਵਨੀ: ਮੇਰੀ 9 ਸਾਲ ਵਾਲੀ ਤਸਵੀਰ ਦਾ ਮਜ਼ਾਕ ਨਾ ਉਡਾਇਆ ਜਾਵੇ। ਇਸ ਬਾਰੇ ਸੋਚਿਆ ਵੀ ਨਹੀਂ ਜਾ ਸਕਦਾ ਕਿ ਜਵਾਨੀ ਅਤੇ ਸ਼ਿੰਗਾਰ ਲੜਕੀ ਵਿੱਚ ਕੀ ਤਬਦੀਲੀਆਂ ਲਿਆ ਸਕਦੇ ਹਨ। -ਏਐੱਨਆਈ
Advertisement
Advertisement