Priyanka Gandhi Takes Oath: ਪ੍ਰਿਅੰਕਾ ਗਾਂਧੀ ਨੇ ਲੋਕ ਸਭਾ ਮੈਂਬਰ ਵਜੋਂ ਲਿਆ ਹਲਫ਼
ਨਵੀਂ ਦਿੱਲੀ, 28 ਨਵੰਬਰ
Priyanka Gandhi Takes Oath: ਕੇਰਲ ਦੇ ਵਾਇਨਾਡ ਤੋਂ ਜ਼ਿਮਨੀ ਚੋਣ ਵਿੱਚ ਸ਼ਾਨਦਾਰ ਜਿੱਤ ਹਾਸਲ ਕਰਨ ਤੋਂ ਬਾਅਦ ਕਾਂਗਰਸ ਆਗੂ ਪ੍ਰਿਅੰਕਾ ਗਾਂਧੀ ਵਾਡਰਾ ਨੇ ਵੀਰਵਾਰ ਨੂੰ ਲੋਕ ਸਭਾ ਮੈਂਬਰ ਵਜੋਂ ਸਹੁੰ ਚੁੱਕੀ ਹੈ। 52 ਸਾਲਾ ਕਾਂਗਰਸੀ ਆਗੂ ਨੇ ਆਪਣੇ ਭਰਾ ਰਾਹੁਲ ਗਾਂਧੀ ਵਾਂਗ ਸੰਵਿਧਾਨ ਦੀ ਕਾਪੀ ਫੜਦੇ ਹੋਏ ਹਿੰਦੀ ਵਿੱਚ ਸਹੁੰ ਚੁੱਕੀ।
My colleagues from Wayanad brought my certificate of election today. For me, it is not just a document, it is a symbol of your love, trust, and the values we are committed to.
Thank you Wayanad, for choosing me to take forward this journey to build a better future for… pic.twitter.com/IIpYODqKjU
— Priyanka Gandhi Vadra (@priyankagandhi) November 27, 2024
ਇਸ ਦੇ ਨਾਲ ਹੀ ਨਾਂਦੇੜ ਜ਼ਿਮਨੀ ਚੋਣ ਜਿੱਤਣ ਵਾਲੇ ਰਵਿੰਦਰ ਚਵਾਨ (ਕਾਂਗਰਸ) ਨੇ ਵੀ ਭਗਵਾਨ ਦੇ ਨਾਂ ’ਤੇ ਮਰਾਠੀ ’ਚ ਸਹੁੰ ਚੁੱਕੀ। ਹਾਲ ਹੀ ਵਿੱਚ ਉਨ੍ਹਾਂ ਦੇ ਪਿਤਾ ਵਸੰਤਰਾਓ ਚਵਾਨ ਦੇ ਦੇਹਾਂਤ ਤੋਂ ਬਾਅਦ ਜ਼ਿਮਨੀ ਚੋਣ ਹੋਈ ਸੀ।
ਪ੍ਰਿਅੰਕਾ ਗਾਂਧੀ ਨੇ 2019 ਵਿੱਚ ਸਰਗਰਮ ਰਾਜਨੀਤੀ ਵਿੱਚ ਕਦਮ ਰੱਖਿਆ ਅਤੇ ਬਾਅਦ ਵਿੱਚ ਉਨ੍ਹਾਂ ਨੂੰ ਕਾਂਗਰਸ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ। ਹਾਲ ਹੀ ਵਿਚ ਹੋਣੀ ਜ਼ਿਮਨੀ ਚੋਣ ਦੌਰਾਨ 4.1 ਲੱਖ ਤੋਂ ਵੱਧ ਵੋਟਾਂ ਦੇ ਫਰਕ ਨਾਲ ਕੇਰਲ ਦੇ ਵਾਇਨਾਡ ਤੋਂ ਜਿੱਤ ਹਾਸਲ ਕੀਤੀ ਸੀ। ਪੀਟੀਆਈ