ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਪ੍ਰਿਯੰਕਾ ਚੋਪੜਾ ਨੇ ਮੁੰਬਈ ਫੇਰੀ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ

08:52 AM Oct 20, 2024 IST

ਮੁੰਬਈ: ਬੌਲੀਵੁੱਡ ਅਦਾਕਾਰਾ ਪ੍ਰਿਯੰਕਾ ਚੋਪੜਾ ਜੋਨਸ ਨੇ ਹਾਲ ਹੀ ’ਚ ਭਾਰਤ ਦੀ ਯਾਦਗਾਰੀ ਯਾਤਰਾ ਕੀਤੀ। ਇਸ ਦੌਰਾਨ ਉਸ ਦੀ ਮੁੰਬਈ ਫੇਰੀ ਕਾਫ਼ੀ ਅਹਿਮ ਰਹੀ। ਉਹ 16 ਅਕਤੂਬਰ ਨੂੰ ਇੱਥੇ ਪੁੱਜੀ ਅਤੇ ਕਈ ਸਮਾਗਮਾਂ ’ਚ ਸ਼ਿਰਕਤ ਕੀਤੀ। ਕੱਲ੍ਹ ‘ਦੇਸੀ ਕੁੜੀ’ ਆਪਣੀ ਮਰਾਠੀ ਫਿਲਮ ‘ਪਾਣੀ’ ਦੀ ਵਿਸ਼ੇਸ਼ ਸਕ੍ਰੀਨਿੰਗ ਵਿੱਚ ਸ਼ਾਮਲ ਹੋਈ, ਜੋ ਉਸ ਦੇ ਪ੍ਰੋਡਕਸ਼ਨ ਹਾਊਸ ਪਰਪਲ ਪੇਬਲ ਪਿੱਕਚਰਜ਼ ਵੱਲੋਂ ਬਣਾਈ ਗਈ ਹੈ। ਅਦਾਕਾਰਾ ਨੇ ਮੁੰਬਈ ਵਿੱਚ ਬਿਤਾਏ ਪਲਾਂ ਦੀ ਤਸਵੀਰਾਂ ਤੇ ਵੀਡੀਓਜ਼ ਦੀ ਲੜੀ ਇੰਸਟਾਗ੍ਰਾਮ ’ਤੇ ਸਾਂਝੀ ਕੀਤੀ ਸੀ। ਪੋਸਟ ਵਿੱਚ ਪਰਦੇ ਦੇ ਪਿੱਛੇ ਦੀਆਂ ਤਸਵੀਰਾਂ ਦੇ ਨਾਲ-ਨਾਲ ਕਈ ਸਮਾਗਮਾਂ ਵਿੱਚ ਸ਼ਮੂਲੀਅਤ ਦੀਆਂ ਕਲਿੱਪਾਂ ਵੀ ਸ਼ਾਮਲ ਹਨ। ਇਕ ਤਸਵੀਰ ਵਿੱਚ ਅਦਾਕਾਰਾ ਕੁਰਸੀ ’ਤੇ ਬੈਠ ਕੇ ਆਪਣੀ ਸਹੇਲੀ ਨਾਲ ਪੋਜ਼ ਬਣਾਉਂਦੀ ਨਜ਼ਰ ਆ ਰਹੀ ਹੈ। ਬਾਕੀ ਤਸਵੀਰਾਂ ‘ਪਾਣੀ’ ਦੀ ਸਕ੍ਰੀਨਿੰਗ ਦੀਆਂ ਹਨ। ਇਸ ਤੋਂ ਇਲਾਵਾ ਪ੍ਰਿਯੰਕਾ ਚੋਪੜਾ ਨੇ ਆਪਣੀ ਮਾਂ ਮਧੂ ਚੋਪੜਾ ਤੇ ਭਰਾ ਸਿਧਾਰਥ ਚੋਪੜਾ ਨਾਲ ਬਹੁਤ ਹੀ ਸੋਹਣੀ ਤਸਵੀਰ ਸਾਂਝੀ ਕੀਤੀ ਹੈ। ਕੁਝ ਤਸਵੀਰਾਂ ਵਿੱਚ ਇੰਡੀਆ ਗੇਟ ਸਣੇ ਸ਼ਹਿਰ ਦੀ ਝਲਕ ਦੇਖਣ ਨੂੰ ਮਿਲਦੀ ਹੈ। ਤਸਵੀਰਾਂ ਪੋਸਟ ਕਰਦਿਆਂ ਅਦਾਕਾਰਾ ਨੇ ਕਿਹਾ, ‘‘ਪੂਰਾ ਕੈਲੰਡਰ, ਯਕੀਨਨ ਪਰ ਇਹ ਛੋਟੀਆਂ ਚੀਜ਼ਾਂ ਵੀ ਹਨ।’’ ਅਦਾਕਾਰਾ ਪ੍ਰਿਯੰਕਾ ਚੋਪੜਾ ਦੀ ਫ਼ਿਲਮ ‘ਪਾਣੀ’ ਅੱਜ ਰਿਲੀਜ਼ ਹੋ ਗਈ। -ਆਈਏਐੱਨਐੱਸ

Advertisement

Advertisement