ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਪ੍ਰਿਯੰਕਾ ਚੋਪੜਾ ਨੇ ਆਪਣੀ ਧੀ ਮਾਲਤੀ ਨੂੰ ਸ਼ਾਹੀ ਸਮਾਗਮ ਲਈ ਤਿਆਰ ਕੀਤਾ

10:03 PM Jun 29, 2023 IST

ਲੰਡਨ (ਯੂਕੇ): ਬੌਲੀਵੁਡ ਅਦਾਕਾਰਾ ਪ੍ਰਿਯੰਕਾ ਚੋਪੜਾ ਸੋਸ਼ਲ ਮੀਡੀਆ ‘ਤੇ ਖਾਸੀ ਸਰਗਰਮ ਰਹਿੰਦੀ ਹੈ। ਇਨ੍ਹੀਂ ਦਿਨੀਂ ਪ੍ਰਿਯੰਕਾ ਜ਼ਿਆਦਾਤਰ ਆਪਣੀ ਧੀ ਦੀਆਂ ਫੋਟੋਆਂ ਪੋਸਟ ਕਰਦੀ ਹੈ। ਇਸ ਵਾਰ ਵੀ ਉਸ ਨੇ ਆਪਣੀ ਧੀ ਮਾਲਤੀ ਮੈਰੀ ਦੀਆਂ ਪਿਆਰੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀਆਂ ਹਨ। ਇਕ ਤਸਵੀਰ ਵਿੱਚ ਪ੍ਰਿਯੰਕਾ ਅਤੇ ਉਸ ਦਾ ਪਤੀ ਨਿੱਕ ਜੋਨਸ ਆਪਣੀ ਧੀ ਨੂੰ ਰੌਇਲ ਐਸਕੋਟ ਵਿੱਚ ਸ਼ਾਮਲ ਕਰਨ ਲਈ ਤਿਆਰ ਕਰਦੇ ਦਿਖਾਈ ਦੇ ਰਹੇ ਹਨ ਜਿਸ ਵਿਚ ਉਹ ਆਪਣੀ ਧੀ ਨੂੰ ਟੋਪੀ ਪਹਿਨਾਉਂਦੇ ਨਜ਼ਰ ਆ ਰਹੇ ਹਨ। ਪ੍ਰਿਯੰਕਾ ਨੇ ਇਸ ਤਸਵੀਰ ਦੀ ਕੈਪਸ਼ਨ ਵਿਚ ਲਿਖਿਆ,’ਪਹਿਲੀ ਆਕਰਸ਼ਕ ਦਿੱਖ, ਐਸਕੋਟ ਐਮਐਮ ਲਈ ਤਿਆਰ?’ ਦੱਸਣਾ ਬਣਦਾ ਹੈ ਕਿ ਰੌਇਲ ਐਸਕੋਟ ਬਰਤਾਨੀਆ ਵਿਚ ਘੋੜਿਆਂ ਦੀਆਂ ਦੌੜਾਂ ਕਰਵਾਉਣ ਲਈ ਪ੍ਰਸਿੱਧ ਹੈ। ਇਸ ਸਮਾਗਮ ਵਿਚ ਸ਼ਾਹੀ ਪਰਿਵਾਰ ਸ਼ਾਮਲ ਹੁੰਦੇ ਹਨ ਜੋ ਖੇਡ ਨਾਲੋਂ ਸਮਾਜਿਕ ਮਿਲਣੀ ਨੂੰ ਵੱਧ ਤਰਜੀਹ ਦਿੰਦੇ ਹਨ ਤੇ ਇਹ ਦੌੜਾਂ ਹਰ ਸਾਲ ਜੂਨ ਵਿਚ ਪੰਜ ਦਿਨ ਕਰਵਾਈਆਂ ਜਾਂਦੀਆਂ ਹਨ। ਇਸ ਤਸਵੀਰ ਵਿਚ ਪ੍ਰਿਯੰਕਾ ਚਿੱਟੇ ਸੂਟ ‘ਚ ਖਾਸੀ ਫੱਬ ਰਹੀ ਹੈ ਜਦਕਿ ਨਿਕ ਨੇ ਸਫੈਦ ਕਮੀਜ਼ ਤੇ ਸਫੈਦ ਪੈਂਟ ਪਾਈ ਹੋਈ ਹੈ। ਦੂਜੀ ਤਸਵੀਰ ਵਿਚ ਪ੍ਰਿਯੰਕਾ ਤੇ ਨਿੱਕ ਆਪਣੀ ਧੀ ਤੇ ਦੋਸਤਾਂ ਨਾਲ ਨਜ਼ਰ ਆ ਰਹੇ ਹਨ। -ਏਐੱਨਆਈ

Advertisement

Advertisement
Tags :
ਆਪਣੀਸਮਾਗਮਸ਼ਾਹੀਕੀਤਾਚੋਪੜਾਤਿਆਰ:ਪ੍ਰਿਯੰਕਾਮਾਲਤੀ
Advertisement