ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

‘ਦਿ ਬਲੱਫ’ ਦੀ ਸ਼ੂਟਿੰਗ ਲਈ ਆਸਟਰੇਲੀਆ ਪੁੱਜੀ ਪ੍ਰਿਯੰਕਾ ਚੋਪੜਾ

07:31 AM May 29, 2024 IST

ਲਾਸ ਏਂਜਲਸ:
ਹੌਲੀਵੁੱਡ ਅਦਾਕਾਰਾ ਪ੍ਰਿਯੰਕਾ ਚੋਪੜਾ ਆਪਣੀ ਆਉਣ ਵਾਲੀ ਫਿਲਮ ਦਾ ‘ਦਿ ਬਲੱਫ’ ਦੀ ਸ਼ੂਟਿੰਗ ਲਈ ਆਸਟਰੇਲੀਆ ਪਹੁੰਚ ਗਈ ਹੈ। ਇਸ ਫਿਲਮ ਵਿੱਚ ਅਦਾਕਾਰਾ ਇਕ ਸਾਬਕਾ ਮਹਿਲਾ ਸਮੁੰਦਰੀ ਡਾਕੂ ਦੀ ਭੂਮਿਕਾ ਨਿਭਾਏਗੀ। ‘ਦਿ ਬਲੱਫ’ ਦਾ ਨਿਰਮਾਣ ਰੂਸੋ ਬ੍ਰਦਰਜ਼ ਦੇ ਬੈਨਰ ਏਜੀਬੀਓ ਸਟੂਡੀਓਜ਼ ਅਤੇ ਐਮਾਜ਼ੋਨ ਐੱਮਜੀਐੱਮ ਸਟੂਡੀਓਜ਼ ਵੱਲੋਂ ਕੀਤਾ ਜਾ ਰਿਹਾ ਹੈ। 41 ਸਾਲਾ ਅਦਾਕਾਰਾ ਨੇ ਇੰਸਟਾਗ੍ਰਾਮ ’ਤੇ ਇੱਕ ਵੀਡੀਓ ਸਾਂਝਾ ਕੀਤੀ ਹੈ ਜਿਸ ਵਿੱਚ ਉਸ ਨਾਲ ਉਸ ਦੀ ਧੀ ਮਾਲਤੀ ਮੈਰੀ ਜੋਨਜ਼ ਵੀ ਹੈ। ਪ੍ਰਿਯੰਕਾ ਨੇ ਕਿਹਾ, ‘‘ਬਾਕਮਾਲ... ਦਿ ਬਲੱਫ... ਹੁਣ ਤੱਕ ਦੇ ਸਭ ਤੋਂ ਬਿਹਤਰ ਸਾਥੀ ਨਾਲ।’’ ਜ਼ਿਕਰਯੋਗ ਹੈ ਕਿ ਫ਼ਿਲਮ ‘ਦਿ ਬਲੱਫ’ ਦਾ ਸੈੱਟ 19ਵੀਂ ਸਦੀ ’ਤੇ ਆਧਾਰਿਤ ਹੈ ਜਿਸ ਦੀ ਕਹਾਣੀ ਸਾਬਕਾ ਮਹਿਲਾ ਸਮੁੰਦਰੀ ਡਾਕੂ ’ਤੇ ਆਧਾਰਿਤ ਹੈ। ਏਜੀਬੀਓ ਦੇ ਐਂਥਨੀ ਅਤੇ ਜੋਅ ਰੂਸੋ ਨਾਲ ਚੋਪੜਾ ਜੋਨਜ਼ ਫਿਲਮ ਦੀ ਪ੍ਰੋਡਿਊਸਰ ਵੀ ਹੈ। ਇਸ ਫ਼ਿਲਮ ਦੇ ਨਿਰਦੇਸ਼ਕ ਫ੍ਰੈਂਕ ਈ ਫਲਾਵਰਜ਼ ਹਨ ਜਿਸ ਨੇ ਇਸ ਫਿਲਮ ਦੀ ਕਹਾਣੀ ਜੋਅ ਬੈਲਾਰਿਨੀ ਦੇ ਸਹਿਯੋਗ ਨਾਲ ਲਿਖੀ ਹੈ। ਫਿਲਮ ‘ਦਿ ਬਲੱਫ’ ਪ੍ਰਾਈਮ ਵੀਡੀਓ ’ਤੇ ਦਿਖਾਈ ਜਾਵੇਗੀ। -ਪੀਟੀਆਈ

Advertisement

Advertisement