For the best experience, open
https://m.punjabitribuneonline.com
on your mobile browser.
Advertisement

ਪ੍ਰਿਯੰਕਾ ਤੇ ਨਿੱਕ ਨੇ ਰਾਮ ਮੰਦਰ ’ਚ ਮੱਥਾ ਟੇਕਿਆ

07:33 AM Mar 21, 2024 IST
ਪ੍ਰਿਯੰਕਾ ਤੇ ਨਿੱਕ ਨੇ ਰਾਮ ਮੰਦਰ ’ਚ ਮੱਥਾ ਟੇਕਿਆ
ਅਦਾਕਾਰਾ ਪ੍ਰਿਯੰਕਾ ਚੋਪੜਾ ਆਪਣੇ ਪਤੀ ਨਿਕ ਜੋਨਸ ਅਤੇ ਧੀ ਨਾਲ ਅਯੁੱਧਿਆ ’ਚ ਰਾਮ ਮੰਦਰ ਦੇ ਦਰਸ਼ਨ ਕਰਨ ਜਾਂਦੀ ਹੋਈ। -ਫੋਟੋ: ਪੀਟੀਆਈ
Advertisement

ਅਯੁੱਧਿਆ: ਅਦਾਕਾਰਾ ਪ੍ਰਿਯੰਕਾ ਚੋਪੜਾ ਅਤੇ ਉਸ ਦੇ ਪਤੀ ਅਮਰੀਕੀ ਗਾਇਕ ਨਿੱਕ ਜੋਨਸ ਨੇ ਅੱਜ ਇੱਥੇ ਆਪਣੀ ਦੋ ਸਾਲਾ ਧੀ ਮਾਲਤੀ ਮੈਰੀ ਜੋਨਸ ਨਾਲ ਰਾਮ ਮੰਦਰ ’ਚ ਮੱਥਾ ਟੇਕਿਆ। ਪ੍ਰਿਯੰਕਾ ਨੇ ਪੀਲੇ ਰੰਗ ਦੀ ਸਾੜੀ ਅਤੇ ਨਿੱਕ ਨੇ ਕੁੜਤਾ ਪਾਇਆ ਹੋਇਆ ਸੀ। ਮੰਦਰ ਵਿੱਚ ਮੱਥਾ ਟੇਕਣ ਉਪਰੰਤ ਉਨ੍ਹਾਂ ਫੋਟੋ ਖਿਚਵਾਈ ਜਿਸ ਵਿੱਚ ਪ੍ਰਿਯੰਕਾ ਨੇ ਮਾਲਤੀ ਨੂੰ ਗੋਦ ਵਿੱਚ ਚੁੱਕਿਆ ਹੋਇਆ ਸੀ। ਇਸ ਦੌਰਾਨ ਉਨ੍ਹਾਂ ਮੰਦਰ ਦੇ ਪੁਜਾਰੀਆਂ ਅਤੇ ਸੁਰੱਖਿਆ ਮੁਲਾਜ਼ਮਾਂ ਨਾਲ ਵੀ ਫੋਟੋਆਂ ਖਿਚਵਾਈਆਂ। ਇਸ ਤੋਂ ਪਹਿਲਾਂ ਪ੍ਰਿਯੰਕਾ ਅਤੇ ਨਿੱਕ ਨੂੰ ਮਾਲਤੀ ਨਾਲ ਅਯੁੱਧਿਆ ਹਵਾਈ ਅੱਡੇ ’ਤੇ ਦੇਖਿਆ ਗਿਆ ਸੀ। ਜਨਵਰੀ ਵਿੱਚ ਹੋਏ ਰਾਮ ਮੰਦਰ ਦੇ ਪ੍ਰਾਣ ਪ੍ਰਤਿਸ਼ਠਾ ਸਮਾਗਮ ਮਗਰੋਂ ਜੋੜੇ ਨੇ ਪਹਿਲੀ ਵਾਰ ਇੱਥੇ ਮੱਥਾ ਟੇਕਿਆ ਹੈ। ਪ੍ਰਾਣ ਪ੍ਰਤਿਸ਼ਠਾ ਸਮਾਗਮ ਵਿੱਚ ਅਮਿਤਾਭ ਬੱਚਨ, ਰਜਨੀਕਾਂਤ, ਆਲੀਆ ਭੱਟ, ਰਣਬੀਰ ਕਪੂਰ, ਵਿੱਕੀ ਕੌਸ਼ਲ, ਕੈਟਰੀਨਾ ਕੈਫ ਅਤੇ ਰਿਸ਼ਭ ਸ਼ੈੱਟੀ ਸਣੇ ਹੋਰ ਕਲਾਕਾਰਾਂ ਨੇ ਸ਼ਿਰਕਤ ਕੀਤੀ ਸੀ। ਪ੍ਰਿਯੰਕਾ ਨੇ ਬੀਤੇ ਦਿਨ ਮੁੰਬਈ ਵਿੱਚ ਪ੍ਰਾਈਮ ਵੀਡੀਓ ਦੇ ਇੱਕ ਸਮਾਗਮ ਵਿੱਚ ਸ਼ਿਰਕਤ ਕੀਤੀ ਸੀ ਜਿੱਥੇ ਉਸ ਦੇ ਪ੍ਰੋਡਕਸ਼ਨ ਹਾਊਸ ਦੀ ਦਸਤਾਵੇਜ਼ੀ ਫਿਲਮ ‘ਵਿਮੈਨ ਆਫ ਮਾਈ ਬਿਲੀਅਨ’ ਦਿਖਾਈ ਗਈ ਸੀ। -ਪੀਟੀਆਈ

Advertisement

Advertisement
Author Image

joginder kumar

View all posts

Advertisement
Advertisement
×