ਪੱਤਰ ਪ੍ਰੇਰਕਪਠਾਨਕੋਟ, 4 ਜੂਨਪੰਜਾਬ ਵਿਧਾਨ ਸਭਾ ਦੀ ਵਿਸ਼ੇਸ਼ ਅਧਿਕਾਰ ਕਮੇਟੀ ਵੱਲੋਂ ਰਣਜੀਤ ਸਾਗਰ ਡੈਮ ਪ੍ਰਾਜੈਕਟ ’ਤੇ ਕੰਮਾਂ ਸਬੰਧੀ ਮੀਟਿੰਗ ਕੀਤੀ ਗਈ। ਮੀਟਿੰਗ ਵਿੱਚ ਕਮੇਟੀ ਮੈਂਬਰਾਂ ਨੇ ਡਿਪਟੀ ਕਮਿਸ਼ਨਰ ਆਦਿੱਤਿਆ ਉਪਲ (ਆਈਏਐੱਸ) ਅਤੇ ਡੈਮ ਅਧਿਕਾਰੀਆਂ ਤੋਂ ਪੂਰੀ ਸਥਿਤੀ ਦੀ ਜਾਣਕਾਰੀ ਲਈ। ਇਸ ਵਿਸ਼ੇਸ਼ ਅਧਿਕਾਰ ਕਮੇਟੀ ਵਿੱਚ ਚੇਅਰਮੈਨ ਕੁਲਵੰਤ ਸਿੰਘ ਪੰਡੋਰੀ, ਅਰੁਣਾ ਚੌਧਰੀ, ਡਾ. ਸੁਖਵਿੰਦਰ ਸਿੰਘ ਸੁੱਖੀ, ਹਰਦੇਵ ਸਿੰਘ ਲਾਡੀ, ਕੁਲਜੀਤ ਸਿੰਘ ਰੰਧਾਵਾ, ਗੁਰਲਾਲ ਘਨੌਰ, ਜੀਵਨ ਸਿੰਘ ਸੰਘੋਬਾਲ, ਜੀਵਨਜੋਤ ਕੌਰ, ਦਲਜੀਤ ਸਿੰਘ ਗਰੇਵਾਲ, ਨਰਿੰਦਰ ਕੌਰ ਬਜਾਜ ਅਤੇ ਮਨਜਿੰਦਰ ਸਿੰਘ ਸਿੰਘ ਲਾਲਪੁਰਾ ਦੇ ਵਿਧਾਇਕ ਮੈਂਬਰ ਹਨ। ਵਿਸ਼ੇਸ਼ ਅਧਿਕਾਰ ਕਮੇਟੀ ਨੇ ਸਭ ਤੋਂ ਪਹਿਲਾਂ ਸਵੇਰੇ ਡੈਮ ਪ੍ਰਾਜੈਕਟ ਤੇ ਸ਼ਹੀਦ ਸਮਾਰਕ ’ਤੇ ਪੁਸ਼ਪ ਅਰਪਿਤ ਕਰਕੇ ਸ਼ਰਧਾਂਜਲੀ ਦਿੱਤੀ। ਇਸ ਉਪਰੰਤ ਉਨ੍ਹਾਂ ਡਿਪਟੀ ਕਮਿਸ਼ਨਰ ਆਦਿੱਤਿਆ ਉਪਲ ਤੇ ਡੈਮ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਕਮੇਟੀ ਮੈਂਬਰਾਂ ਨੇ ਦੱਸਿਆ ਕਿ ਉਹ ਆਪਣੀ ਮੀਟਿੰਗ ਦੀ ਪੂਰੀ ਰਿਪੋਰਟ ਵਿਧਾਨ ਸਭਾ ਵਿੱਚ ਰੱਖਣਗੇ।ਇਸ ਮੌਕੇ ਐੱਸਡੀਐੱਮ ਧਾਰਕਲਾਂ ਮੇਜਰ ਡਾ. ਸੁਮਿਤ ਮੁੱਧ, ਤਹਿਸੀਲਦਾਰ ਧਾਰਕਲਾਂ ਮੁਨੀਸ਼ ਕੁਮਾਰ, ਐੱਸਈ ਡੈਮ ਪ੍ਰਾਜੈਕਟ ਜਸਵੀਰ ਪਾਲ ਸਿੰਘ, ਐੱਸਈ ਐਡਮਿਨ ਜਗਦੀਸ਼ ਰਾਜ, ਕਰਨਲ ਅਨਿਲ ਭੱਟ, ਏਸੀਐੱਸਓ ਮੇਜਰ ਸੰਪੂਰਨ ਸਿੰਘ, ਐਸਐਚਓ ਧਾਰਕਲਾਂ ਤੇਜਿੰਦਰ ਸਿੰਘ ਅਤੇ ਹੋਰ ਅਧਿਕਾਰੀ ਵੀ ਸ਼ਾਮਲ ਸਨ।