For the best experience, open
https://m.punjabitribuneonline.com
on your mobile browser.
Advertisement

ਪ੍ਰਾਈਵੇਟ ਸਕੂਲ ਕਰ ਰਹੇ ਨੇ ਮਾਪਿਆਂ ਦੀ ਲੁੱਟ

11:11 AM Apr 14, 2024 IST
ਪ੍ਰਾਈਵੇਟ ਸਕੂਲ ਕਰ ਰਹੇ ਨੇ ਮਾਪਿਆਂ ਦੀ ਲੁੱਟ
ਜਲਾਲਾਬਾਦ ਦੀ ਇੰਦਰ ਨਗਰੀ ਦੀ ਟੁੱਟੀ ਸੜਕ ਦੀ ਝਲਕ।
Advertisement

ਸਰਬਜੀਤ ਸਿੰਘ ਭੰਗੂ/ਸੁਰਿੰਦਰ ਸਿੰਘ ਚੌਹਾਨ
ਸਨੌਰ/ਦੇਵੀਗੜ੍ਹ, 13 ਅਪਰੈਲ
ਬੁਹਤ ਸਾਰੇ ਪ੍ਰਾਈਵੇਟ ਸਕੂਲਾਂ ਵੱਲੋਂ ਕਿਤਾਬਾਂ ਮਹਿੰਗੀਆਂ ਲਗਾ ਕੇ ਮਾਪਿਆਂ ਦੀ ਵੱਡੇ ਪੱਧਰ ’ਤੇ ਲੁੱਟ ਕੀਤੀ ਜਾ ਰਹੀ ਹੈ। ਬਹੁਤੇ ਮਾਨਤਾ ਪ੍ਰਾਪਤ ਸਕੂਲਾਂ ਦੀਆਂ ਬੋਰਡ ਵਾਲੀ ਕਲਾਸਾਂ ਦੀ ਕਿਤਾਬਾਂ ਨੂੰ ਛੱਡ ਕੇ ਬਾਕੀ ਕਲਾਸਾਂ ਦੀਆਂ ਕਿਤਾਬਾਂ ਬਹੁਤ ਮਹਿੰਗੇ ਭਾਅ ਉੱਤੇ ਮਿਲ ਰਹੀਆਂ ਹਨ। ਕਿਤਾਬਾਂ ਤੇ ਸਕੂਲ ਵਰਦੀਆਂ ’ਚ ਮਾਪਿਆਂ ਦੀ ਹੋ ਰਹੀ ਲੁੱਟ ਤੋਂ ਬਾਅਦ ਹੁਣ ਜ਼ਿਆਦਾਤਰ ਸਕੂਲਾਂ ਨੇ ਕਾਪੀਆਂ ਤੇ ਰਜਿਸਟਰਾ ਉੱਤੇ ਆਪਣੇ ਸਕੂਲ ਦਾ ਨਾਮ ਛਪਵਾ ਕੇ ਹੋਰ ਲੁੱਟ ਕਰਨੀ ਸ਼ੁਰੂ ਕਰ ਦਿੱਤੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਜਿਹੜਾ ਰਜਿਸਟਰ ਬਾਜ਼ਾਰ ਵਿੱਚ 40 ਰੁਪਏ ਅਤੇ ਕਾਪੀ 20 ਤੋਂ 25 ਰੁਪਏ ਵਿਚ ਮਿਲ ਜਾਂਦੀ ਹੈ ਪਰ ਸਕੂਲਾਂ ਦਾ ਨਾਮ ਉੱਤੇ ਛਾਪ ਕੇ 40 ਵਾਲਾ ਰਜਿਸਟਰ 50 ਰੁਪਏ ਅਤੇ 25 ਵਾਲੀ ਕਾਪੀ 30 ਰੁਪਏ ਵਿੱਚ ਥੋਪੀ ਜਾ ਰਹੀ ਹੈ।
ਦਰਸ਼ਨ ਸਿੰਘ ਨੇ ਦੱਸਿਆ ਕਿ ਕੁਝ ਕੁ ਸਾਲ ਪਹਿਲਾਂ ਦੇਵੀਗੜ੍ਹ ਏਰੀਏ ਅੰਦਰ ਪੈਂਦੇ ਪ੍ਰਾਈਵੇਟ ਸਕੂਲਾਂ ਵੱਲੋਂ ਮਹਿੰਗੀਆਂ ਕਿਤਾਬਾਂ ਰਾਹੀਂ ਕੀਤੀ ਜਾ ਰਹੀ ਲੁੱਟ ਖਿਲਾਫ ਵਿਦਿਆਰਥੀਆਂ ਦੇ ਮਾਪਿਆਂ ਵੱਲੋਂ ਆਵਾਜ਼ ਬੁਲੰਦ ਕੀਤੀ ਗਈ ਸੀ। ਇਸ ਦੇ ਫਲਸਰੂਪ ਮਾਪਿਆਂ ਦੇ ਲਗਾਤਾਰ ਵਧ ਰਹੇ ਵਿਰੋਧ ਕਾਰਨ ਬੁਹਤੇ ਪ੍ਰਾਈਵੇਟ ਸਕੂਲਾਂ ਵੱਲੋਂ ਵਿਦਿਆਰਥੀਆਂ ਨੂੰ ਕਿਤਾਬਾਂ ’ਚ ਵਸੂਲੀ ਵੱਧ ਰਕਮ ਵਾਪਸ ਕਰਨੀ ਪਈ ਸੀ। ਉਨ੍ਹਾਂ ਕਿਹਾ ਕਿ ਸਕੂਲਾਂ ਵੱਲੋਂ ਲੋਕਾਂ ਦੀ ਦਿਨ ਦਿਹਾੜੇ ਕੀਤੀ ਜਾ ਰਹੀ ਲੁੱਟ ਤੋਂ ਬਾਅਦ ਵੀ ਸਰਕਾਰ ਅਤੇ ਪ੍ਰਸਾਸ਼ਨ ਦੇ ਕੰਨਾਂ ’ਤੇ ਜੂੰ ਨਹੀ ਸਰਕ ਰਹੀ।

Advertisement

Advertisement
Author Image

sukhwinder singh

View all posts

Advertisement
Advertisement
×