ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਨਾਭਾ ਜੇਲ੍ਹ ’ਚ ਭਿੜੇ ਕੈਦੀ, ਇੱਕ ਜ਼ਖ਼ਮੀ

07:45 AM Apr 24, 2024 IST

ਖੇਤਰੀ ਪ੍ਰਤੀਨਿਧ
ਪਟਿਆਲਾ, 23 ਅਪਰੈਲ
ਨਵੀਂ ਜ਼ਿਲ੍ਹਾ ਜੇਲ੍ਹ ਨਾਭਾ ਵਿਚ ਕੁਝ ਕੈਦੀ ਆਪਸ ’ਚ ਭਿੜ ਗਏ ਜਿਸ ਵਿੱਚ ਇੱਕ ਕੈਦੀ ਜ਼ਖ਼ਮੀ ਹੋ ਗਿਆ ਹਾਲਾਂਕਿ ਪੁਲੀਸ ਵੱਲੋਂ ਮੁਕੰਮਲ ਜਾਂਚ ਕਰਨੀ ਬਾਕੀ ਹੈ ਪਰ ਸੂਤਰਾਂ ਮੁਤਾਬਕ ਨਾਭਾ ਜੇਲ੍ਹ ’ਚ ਇਹ ਝਗੜਾ ਗੌਰਵ ਗੌਰੀ, ਮੁਹੰਮਦ ਅਸ਼ਰਮ ਅਤੇ ਸੰਦੀਪ ਕੁਮਾਰ ਆਦਿ ਵਿਚਕਾਰ ਹੋਇਆ। ਇਸ ਝਗੜੇ ਵਿੱਚ ਸੰਦੀਪ ਕੁਮਾਰ ਦੇ ਨੱਕ ’ਤੇ ਸੱਟ ਲੱਗੀ ਜਿਸ ਨੂੰ ਜੇਲ੍ਹ ਹਸਪਤਾਲ ’ਚ ਹੀ ਮੁੱਢਲੀ ਸਹਾਇਤਾ ਦਿੱਤੀ ਗਈ। ਉਥੇ ਹੀ ਪਿਛਲੇ ਦਿਨੀਂ ਸੰਗਰੂਰ ਜੇਲ੍ਹ ’ਚ ਹੋਈ ਲੜਾਈ ਦੌਰਾਨ ਜ਼ਖ਼ਮੀ ਹੋਣ ਕਾਰਨ ਸਰਕਾਰੀ ਰਾਜਿੰਦਰਾ ਹਸਪਤਾਲ ਵਿੱਚ ਦਾਖ਼ਲ ਕਰਵਾਏ ਦੋਵੇਂ ਕੈਦੀਆਂ ਨੂੰ ਛੁੱਟੀ ਮਿਲ ਗਈ ਹੈ। ਇਸ ਤੋਂ ਪਹਿਲਾਂ ਸੰਗਰੂਰ ਦੇ ਇੱਕ ਨਿਆਂਇਕ ਅਧਿਕਾਰੀ ਨੇ ਇਥੇ ਹਸਪਤਾਲ ’ਚ ਆ ਕੇ ਦੋਵਾਂ ਦੇ ਬਿਆਨ ਵੀ ਕਲਮਬੰਦ ਕੀਤੇ ਹਨ। ਸੰਪਰਕ ਕਰਨ ’ਤੇ ਰਾਜਿੰਦਰਾ ਹਸਪਤਾਲ ਦੇ ਡਾਕਟਰਾਂ ਨੇ ਇਨ੍ਹਾਂ ਦੋਵਾਂ ਨੂੰ ਛੁੱਟੀ ਮਿਲਣ ਦੀ ਪੁਸ਼ਟੀ ਕੀਤੀ ਹੈ।

Advertisement

Advertisement
Advertisement