For the best experience, open
https://m.punjabitribuneonline.com
on your mobile browser.
Advertisement

ਯੂਟੀ ਦੇ ਕਾਲਜਾਂ ਅਤੇ ਸਕੂਲਾਂ ਦੇ ਪ੍ਰਿੰਸੀਪਲ ਗੁਲਦਾਉਦੀ ਮੇਲੇ ਦਾ ਲੈਣਗੇ ਜਾਇਜ਼ਾ

09:04 AM Nov 28, 2023 IST
ਯੂਟੀ ਦੇ ਕਾਲਜਾਂ ਅਤੇ ਸਕੂਲਾਂ ਦੇ ਪ੍ਰਿੰਸੀਪਲ ਗੁਲਦਾਉਦੀ ਮੇਲੇ ਦਾ ਲੈਣਗੇ ਜਾਇਜ਼ਾ
Advertisement

ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 27 ਨਵੰਬਰ
ਪੰਜਾਬ ਵਿੱਦਿਆ ਭਾਰਤੀ ਵੱਲੋਂ ਇਸ ਵਾਰੀ 6 ਤੇ 7 ਦਸਬੰਰ ਨੂੰ ਜਤਿੰਦਰਵੀਰ ਸਰਵਹਿੱਤਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਸੈਕਟਰ-71 ਮੁਹਾਲੀ ਵਿੱਚ ਗੁਲਦਾਉਦੀ ਮੇਲਾ ਕਰਵਾਇਆ ਜਾ ਰਿਹਾ ਹੈ। ਇਸ ਵਿੱਚ 150 ਤੋਂ ਜ਼ਿਆਦਾ ਗੁਲਦਾਉਦੀ ਦੀਆਂ ਕਿਸਮਾਂ ਪ੍ਰਦਰਸ਼ਿਤ ਕੀਤੀਆਂ ਜਾਣਗੀਆਂ। ਇਸ ਸਕੂਲ ਵਿਚ ਹਰਬਲ ਗਾਰਡਨ ਬਣਾਇਆ ਗਿਆ ਹੈ ਜਿਸ ਦਾ ਚੰਡੀਗੜ੍ਹ ਦੇ ਕਾਲਜਾਂ ਤੇ ਸਕੂਲਾਂ ਦੇ ਪ੍ਰਿੰਸੀਪਲ ਜਾਇਜ਼ਾ ਲੈਣਗੇ ਤੇ ਅਜਿਹੇ ਹਰਬਲ ਗਾਰਡਨ ਨੂੰ ਆਪਣੇ ਸਕੂਲਾਂ ਤੇ ਕਾਲਜਾਂ ਵਿਚ ਸਥਾਪਤ ਕਰਨ ਲਈ ਯਤਨ ਕਰਨਗੇ। ਵਿਦਿਆ ਭਾਰਤੀ ਉਤਰੀ ਖੇਤਰ ਦੇ ਰਿਜਨਲ ਐਨਵਾਇਰਨਮੈਂਟ ਕੋਆਰਡੀਨੇਟਰ ਓਮ ਪ੍ਰਕਾਸ਼ ਮਨੌਲੀ ਨੇ ਦੱਸਿਆ ਕਿ ਇਸ ਗੁਲਦਾਊਦੀ ਮੇਲੇ ਵਿੱਚ ਸਨੋਅ ਬਾਲ, ਸੁਨਾਰ ਬਗਲਾ, ਰਾਇਲ ਬਿਊਟੀ, ਡੈਕੋਰੇਟਿਵ ਵਾਈਟ, ਸਪਾਈਡਰ, ਐਨੋਮੋਨ, ਕੋਰੀਅਨ ਸਿੰਗਲ, ਕੋਰੀਅਨ ਡਬਲ, ਸਪੂਨ, ਪੋਮਪਨ, ਬਟਨ ਆਦਿ ਪ੍ਰਮੁੱਖ ਤੌਰ ’ਤੇ ਪੇਸ਼ ਕੀਤੇ ਜਾਣਗੇ।
ਯੂਟੀ ਦੇ ਡਾਇਰੈਕਟਰ ਸਕੂਲ ਐਜੂਕੇਸ਼ਨ ਹਰਸੁਹਿੰਦਰ ਪਾਲ ਸਿੰਘ ਬਰਾੜ ਨੇ ਦੱਸਿਆ ਕਿ ਇਸ ਮੇਲੇੇ ’ਚ ਸਰਕਾਰੀ ਕਾਲਜ ਸੈਕਟਰ-46 ਦੀ ਪ੍ਰਿੰਸੀਪਲ ਡਾ. ਆਭਾ ਸੁਦਰਸ਼ਨ, ਪੋਸਟ ਗ੍ਰੈਜੂਏਟ ਸਰਕਾਰੀ ਕਾਲਜ ਲੜਕੀਆਂ ਸੈਕਟਰ-11 ਦੀ ਪ੍ਰਿੰਸੀਪਲ ਪ੍ਰੋ. ਪੂਨਮ ਅਗਰਵਾਲ, ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਸੈਕਟਰ-46 ਦੇ ਪ੍ਰਿੰਸੀਪਲ ਗੁਰਪ੍ਰੀਤ ਕੌਰ, ਸੇਂਟ ਸਟੀਫਨ ਸਕੂਲ ਸੈਕਟਰ-45 ਦੇ ਪ੍ਰਿੰਸੀਪਲ ਬੈਰੀ ਫਰਾਂਸਿਸ, ਸੇਂਟ ਐਨੀਜ਼ ਕਾਨਵੈਂਟ ਸਕੂਲ ਦੀ ਪ੍ਰਿੰਸੀਪਲ ਸਿਜੀ ਇਸਾਕ ਤੇ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਸੈਕਟਰ-23 ਦੀ ਪ੍ਰਿੰਸੀਪਲ ਆਸ਼ਿਮਾ ਮਹਿਤਾ ਦੌਰਾ ਕਰਨਗੇ।

Advertisement

Advertisement
Advertisement
Author Image

joginder kumar

View all posts

Advertisement