For the best experience, open
https://m.punjabitribuneonline.com
on your mobile browser.
Advertisement

ਪ੍ਰਿੰਸੀਪਲ ਵਰਿੰਦਰ ਕੌਰ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਬਣੇ

07:52 AM Mar 29, 2024 IST
ਪ੍ਰਿੰਸੀਪਲ ਵਰਿੰਦਰ ਕੌਰ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਬਣੇ
ਡਾ. ਵਰਿੰਦਰ ਕੌਰ ਦਾ ਸਨਮਾਨ ਕਰਦੇ ਹੋਏ ਸਪੋਰਟਸ ਡਾਇਰੈਕਟਰ ਡਾ. ਦਲਵਿੰਦਰ ਸਿੰਘ।
Advertisement

ਭਗਵਾਨ ਦਾਸ ਸੰਦਲ
ਦਸੂਹਾ, 28 ਮਾਰਚ
ਇਥੇ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਫਾਰ ਵਿਮੈਨ ਦਸੂਹਾ ਦੇ ਪ੍ਰਿੰਸੀਪਲ ਤੇ ਸਿੱਖਿਆ ਸ਼ਾਸ਼ਤਰੀ ਡਾ. ਵਰਿੰਦਰ ਕੌਰ ਨੂੰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਸਪੋਰਟਸ ਕਮੇਟੀ ਦੀ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਨਿਯੁਕਤ ਕੀਤਾ ਗਿਆ ਹੈ। ਉਨ੍ਹਾਂ ਦੀ ਇਹ ਨਿਯੁਕਤੀ ਚੰਡੀਗੜ੍ਹ ਵਿੱਚ ਯੂਨੀਵਰਸਿਟੀ ਦੇ ਸਪੋਰਟਸ ਡਾਇਰੈਕਟਰ ਡਾ. ਦਲਵਿੰਦਰ ਸਿੰਘ ਵੱਲੋਂ ਸਪੋਰਟਸ ਕਮੇਟੀ ਦੀ ਨਵੀਂ ਜਨਰਲ ਬਾਡੀ ਦੇ ਗਠਨ ਮੌਕੇ ਕੀਤੀ ਗਈ। ਡਾ. ਵਰਿੰਦਰ ਕੌਰ ਨੇ ਸੌਂਪੀ ਜ਼ਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਣ ਦਾ ਭਰੋਸਾ ਦਿੰਦਿਆ ਖਿਡਾਰੀਆਂ ਦੀ ਬਿਹਤਰੀ ਲਈ ਹਰ ਸੰਭਵ ਉਪਰਾਲੇ ਕਰਨ ਦੀ ਵਚਣਬੱਧਤਾ ਦੁਹਰਾਈ। ਜ਼ਿਕਰਯੋਗ ਹੈ ਕਿ ਪ੍ਰਿੰ. ਡਾ. ਵਰਿੰਦਰ ਕੌਰ ਦੀ ਅਗਵਾਈ ਹੇਠ ਕਾਲਜ ਦੀਆਂ ਖਿਡਾਰਨਾਂ ਨੇ ਜਿੱਥੇ ਜ਼ਿਲ੍ਹਾ, ਯੂਨੀਵਰਸਿਟੀ ਤੇ ਕੌਮੀ ਪੱਧਰੀ ਵੱਡੀਆਂ ਖੇਡ ਮੱਲਾਂ ਮਾਰੀਆਂ, ਉਥੇ ਕਈ ਰਿਕਾਰਡ ਵੀ ਸਥਾਪਿਤ ਕੀਤੇ। ਜਿਸ ਦੇ ਮੱਦੇਨਜ਼ਰ ਉਨ੍ਹਾਂ ਨੂੰ ਇਸ ਅਹੁਦੇ ਨਾਲ ਨਿਵਾਜਿਆ ਗਿਆ ਹੈ । ਕਾਲਜ ਪੁੱਜਣ ’ਤੇ ਜੀਟੀਬੀ ਐਜੂਕੇਸ਼ਨਲ ਟਰੱਸਟ, ਪ੍ਰਿੰ. ਡਾ. ਸੁਰਜੀਤ ਕੌਰ, ਡੀਨ ਡਾ. ਰੁਪਿੰਦਰ ਕੌਰ ਰੰਧਾਵਾ, ਵਾਈਸ ਪ੍ਰਿੰਸੀਪਲ ਜੋਤੀ ਸੈਣੀ ਅਤੇ ਸਮੂਹ ਸਟਾਫ ਡਾ. ਵਰਿੰਦਰ ਕੌਰ ਦਾ ਸਵਾਗਤ ਕੀਤਾ ਅਤੇ ਭਵਿੱਖ ਲਈ ਸ਼ੁਭਕਾਮਨਾਵਾਂ ਭੇਟ ਕੀਤੀਆਂ।

Advertisement

Advertisement
Author Image

joginder kumar

View all posts

Advertisement
Advertisement
×