For the best experience, open
https://m.punjabitribuneonline.com
on your mobile browser.
Advertisement

ਪ੍ਰਿੰਸੀਪਲ ਰਾਜਪਾਲ ਕੌਰ ਦੀ ਪੁਸਤਕ ਲੋਕ ਅਰਪਣ

07:40 AM May 05, 2024 IST
ਪ੍ਰਿੰਸੀਪਲ ਰਾਜਪਾਲ ਕੌਰ ਦੀ ਪੁਸਤਕ ਲੋਕ ਅਰਪਣ
ਪੁਸਤਕ ਲੋਕ ਅਰਪਣ ਕਰਨ ਕਰਦੇ ਹੋਏ ਰਮੇਸ਼ ਜੈਨ ਤੇ ਹੋਰ। -ਫੋਟੋ: ਢਿੱਲੋਂ
Advertisement

ਜਗਰਾਉਂ: ਉੱਘੀ ਲੇਖਕਾ ਰਾਜਪਾਲ ਕੌਰ ਦੀ ਪੁਸਤਕ ‘ਆਰਗੇਨਾਈਜ਼ੇਸ਼ਨ ਐਂਡ ਮੈਨੇਜਮੈਂਟ’ ਲੋਕ ਅਰਪਣ ਕਰਨ ਲਈ ਸਵਾਮੀ ਰੂਪ ਚੰਦ ਜੈਨ ਸਕੂਲ ’ਚ ਸਮਾਗਮ ਕਰਵਾਇਆ ਗਿਆ। ਜ਼ਿਕਰਯੋਗ ਹੈ ਕਿ ਰਾਜਪਾਲ ਕੌਰ ਸਵਾਮੀ ਰੂਪ ਚੰਦ ਜੈਨ ਸਕੂਲ ’ਚ ਬਤੌਰ ਪ੍ਰਿੰਸੀਪਲ ਸੇਵਾਵਾਂ ਨਿਭਾਅ ਰਹੇ ਹਨ ਤੇ ਉਨ੍ਹਾਂ ਦੀਆਂ ਹੁਣ ਤੱਕ ਕਈ ਪੁਸਤਕਾਂ ਰਿਲੀਜ਼ ਹੋ ਚੁੱਕੀਆਂ ਹਨ। ਸਮਾਗਮ ਦੌਰਾਨ ਪ੍ਰਧਾਨ ਰਮੇਸ਼ ਜੈਨ ਨੇ ਪ੍ਰਿੰਸੀਪਲ ਰਾਜਪਾਲ ਕੌਰ ਦੀ ਸ਼ਲਾਘਾ ਕੀਤੀ। ਇਸ ਮੌਕੇ ਸਕੂਲ ਕਮੇਟੀ ਦੇ ਅਹੁਦੇਦਾਰਾਂ ਸਮੇਤ ਲੇਖਕਾ ਦੇ ਪਰਿਵਾਰਕ ਮੈਂਬਰ ਵੀ ਹਾਜ਼ਰ ਸਨ। -ਪੱਤਰ ਪ੍ਰੇਰਕ

Advertisement

Advertisement
Author Image

Advertisement
Advertisement
×