For the best experience, open
https://m.punjabitribuneonline.com
on your mobile browser.
Advertisement

ਬਾਬਾ ਫ਼ਰੀਦ ਸਕੂਲ ਦੀ ਪ੍ਰਿੰਸੀਪਲ ਮੁਅੱਤਲ

07:51 AM Apr 11, 2024 IST
ਬਾਬਾ ਫ਼ਰੀਦ ਸਕੂਲ ਦੀ ਪ੍ਰਿੰਸੀਪਲ ਮੁਅੱਤਲ
ਜਲਾਲਾਬਾਦ ਦੀ ਇੰਦਰ ਨਗਰੀ ਦੀ ਟੁੱਟੀ ਸੜਕ ਦੀ ਝਲਕ।
Advertisement

ਜਸਵੰਤ ਜੱਸ
ਫ਼ਰੀਦਕੋਟ, 10 ਅਪਰੈਲ
ਇੱਥੇ ਬਾਬਾ ਫ਼ਰੀਦ ਜੀ ਦੇ ਨਾਂ ’ਤੇ ਸਥਾਪਿਤ ਧਾਰਮਿਕ ਅਤੇ ਵਿਦਿਅਕ ਸੰਸਥਾਵਾਂ ਚਲਾ ਰਹੀ ਮੈਨੇਜਮੈਂਟ ਕਮੇਟੀ ਦਾ ਵਿਵਾਦ ਸਿਖਰ ’ਤੇ ਪਹੁੰਚ ਗਿਆ ਹੈ। ਮੈਨੇਜਮੈਂਟ ਕਮੇਟੀ ਨੇ ਬਾਬਾ ਫ਼ਰੀਦ ਸਕੂਲ ਦੀ ਪ੍ਰਿੰਸੀਪਲ ਨੂੰ ਉਸ ਦੇ ਅਹੁਦੇ ਤੋਂ ਮੁਅੱਤਲ ਕਰ ਦਿੱਤਾ ਗਿਆ ਹੈ। ਪ੍ਰਿੰਸੀਪਲ ਕੁਲਦੀਪ ਕੌਰ ਅੱਜ ਪੁਲੀਸ ਦੀ ਸਹਾਇਤਾ ਨਾਲ ਆਪਣੇ ਦਫ਼ਤਰ ਗਈ ਪਰ ਉਸ ਨੂੰ ਗੇਟ ਤੋਂ ਅੰਦਰ ਨਹੀਂ ਜਾਣ ਦਿੱਤਾ ਗਿਆ। ਪੁਲੀਸ ਨੂੰ ਦਿੱਤੀ ਲਿਖਤੀ ਸ਼ਿਕਾਇਤ ਵਿੱਚ ਪ੍ਰਿੰਸੀਪਲ ਨੇ ਇਲਜ਼ਾਮ ਲਾਇਆ ਹੈ ਕਿ ਉਸ ਦੇ ਦਫ਼ਤਰ ਜਿੰਦਰੇ ਤੋੜ ਕੇ ਉੱਥੋਂ ਰਿਕਾਰਡ ਖੁਰਦ-ਬੁਰਦ ਕੀਤਾ ਗਿਆ ਹੈ। ਪ੍ਰਿੰਸੀਪਲ ਨੇ ਇਹ ਵੀ ਦਾਅਵਾ ਕੀਤਾ ਕਿ ਮੈਨੇਜਮੈਂਟ ਕਮੇਟੀ ਨਿਯਮਾਂ ਮੁਤਾਬਕ ਨਹੀਂ ਚੁਣੀ ਗਈ। ਉਸ ਨੂੰ ਕਿਸੇ ਵੀ ਸਕੂਲ ਜਾਂ ਕਾਲਜ ਦੇ ਅਧਿਕਾਰੀ ਨੂੰ ਮੁਅਤਲ ਕਰਨ ਦੇ ਅਧਿਕਾਰ ਨਹੀਂ ਹਨ। ਕਮੇਟੀ ਦੇ ਕੁਝ ਮੈਂਬਰਾਂ ਨੇ ਵੀ ਪੁਲੀਸ ਨੂੰ ਲਿਖਤੀ ਸ਼ਿਕਾਇਤ ਦੇ ਕੇ ਜਿੰਦਰੇ ਤੋੜਨ ਵਾਲਿਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਮੰਗੀ ਹੈ।
ਦੱਸਣਯੋਗ ਹੈ ਕਿ ਬਾਬਾ ਫ਼ਰੀਦ ਸੁਸਾਇਟੀ ਦੇ ਫਾਊਂਂਡਰ ਇੰਦਰਜੀਤ ਸਿੰਘ ਖਾਲਸਾ ਦਾ ਪਿਛਲੇ ਸਾਲ ਦੇਹਾਂਤ ਹੋ ਗਿਆ ਸੀ, ਉਸ ਮਗਰੋਂ ਮੈਨੇਜਮੈਂਟ ਕਮੇਟੀ ਦੇ ਮੈਂਬਰਾਂ ਦਾ ਆਪਸੀ ਟਕਰਾ ਵਧ ਗਿਆ ਹੈ। ਬਾਬਾ ਫ਼ਰੀਦ ਸੁਸਾਇਟੀ ਹਜ਼ਾਰਾਂ ਕਰੋੜ ਦੀ ਜਾਇਦਾਦ ਦੀ ਮਾਲਕ ਹੈ।
ਬਾਬਾ ਫ਼ਰੀਦ ਸੁਸਾਇਟੀ ਦੇ ਕਾਰਜਕਾਰੀ ਪ੍ਰਧਾਨ ਡਾ. ਗੁਰਿੰਦਰ ਮੋਹਨ ਸਿੰਘ ਨੇ ਕਿਹਾ ਕਿ ਪ੍ਰਿੰਸੀਪਲ ਕੁਲਦੀਪ ਕੌਰ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਉਨ੍ਹਾਂ ਨੂੰ ਹੁਣ ਸਕੂਲ ਵਿੱਚ ਆਉਣ ਦਾ ਕੋਈ ਅਧਿਕਾਰ ਨਹੀਂ। ਉਨ੍ਹਾਂ ਕਿਹਾ ਕਿ ਪ੍ਰਿੰਸੀਪਲ ਦਫ਼ਤਰ ਦੇ ਜਿੰਦਰੇ ਰਿਕਾਰਡ ਖੁਰਦ-ਬੁਰਦ ਕਰਨ ਲਈ ਨਹੀਂ ਤੋੜੇ ਗਏ ਬਲਕਿ ਦਫ਼ਤਰ ਦੀ ਇੱਕ ਬਾਰੀ ਖੁੱਲ੍ਹੀ ਹੋਈ ਸੀ ਅਤੇ ਕੁਝ ਮੁਰੰਮਤ ਦਾ ਕੰਮ ਹੋਣ ਵਾਲਾ ਸੀ। ਉਨ੍ਹਾਂ ਕਿਹਾ ਕਿ ਕੁਲਦੀਪ ਕੌਰ ਨੇ ਦਫ਼ਤਰ ਦੀਆਂ ਚਾਬੀਆਂ ਨਹੀਂ ਦਿੱਤੀਆਂ ਜਿਸ ਕਰ ਕੇ ਉਨ੍ਹਾਂ ਨੂੰ ਜਿੰਦਰਾ ਤੋੜਨਾ ਪਿਆ।

Advertisement

Advertisement
Author Image

sukhwinder singh

View all posts

Advertisement
Advertisement
×