For the best experience, open
https://m.punjabitribuneonline.com
on your mobile browser.
Advertisement

ਪ੍ਰਧਾਨ ਮੰਤਰੀ ਦਾ ਯੂਕਰੇਨ ਦੌਰਾ

06:09 AM Aug 20, 2024 IST
ਪ੍ਰਧਾਨ ਮੰਤਰੀ ਦਾ ਯੂਕਰੇਨ ਦੌਰਾ
Advertisement

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਇਸ ਹਫ਼ਤੇ ਯੂਕਰੇਨ ਦੌਰੇ ਦਾ ਸਰਕਾਰੀ ਐਲਾਨ ਅਜਿਹੇ ਵਕਤ ਆਇਆ ਹੈ ਜਦੋਂ ਇਹ ਰਿਪੋਰਟਾਂ ਆਈਆਂ ਸਨ ਕਿ ਇੱਕ ਰੂਸੀ ਫ਼ੌਜੀ ਕੈਂਪ ਉੱਪਰ ਯੂਕਰੇਨੀ ਹਮਲੇ ਵਿੱਚ ਕੇਰਲਾ ਦੇ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ। ਕਰੀਬ 30 ਮਹੀਨਿਆਂ ਤੋਂ ਚੱਲ ਰਹੀ ਇਸ ਜੰਗ ਵਿੱਚ ਹੁਣ ਤੱਕ ਕਰੀਬ 10 ਭਾਰਤੀ ਮਾਰੇ ਜਾ ਚੁੱਕੇ ਹਨ ਅਤੇ ਸ਼ਾਇਦ ਇਸੇ ਕਾਰਨ ਪ੍ਰਧਾਨ ਮੰਤਰੀ ਯੂਕਰੇਨੀ ਰਾਸ਼ਟਰਪਤੀ ਵਲੋਦੀਮੀਰ ਜ਼ੇਲੈਂਸਕੀ ਨੂੰ ਉਹੀ ਗੱਲ ਦੱਸਣ ਜਾ ਰਹੇ ਹਨ ਜੋ ਉਨ੍ਹਾਂ ਪਿਛਲੇ ਮਹੀਨੇ ਰੂਸੀ ਰਾਸ਼ਟਰਪਤੀ ਪੂਤਿਨ ਨੂੰ ਦੱਸੀ ਸੀ: ਮਾਸਕੋ ਅਤੇ ਕੀਵ ਨੂੰ ਉਨ੍ਹਾਂ ਦਾ ਟਕਰਾਅ ਗੱਲਬਾਤ ਅਤੇ ਕੂਟਨੀਤੀ ਰਾਹੀਂ ਸੁਲਝਾਉਣਾ ਚਾਹੀਦਾ ਹੈ। ਯੂਕਰੇਨ ਤੋਂ ਇਹ ਦ੍ਰਿੜਾਉਣ ਦੀ ਤਵੱਕੋ ਹੈ ਕਿ ਉਹ ਚਾਹੁੰਦਾ ਹੈ ਕਿ ਭਾਰਤ ਸ਼ਾਂਤੀ ਬਹਾਲੀ ਲਈ ਅਹਿਮ ਭੂਮਿਕਾ ਨਿਭਾਵੇ ਹਾਲਾਂਕਿ ਦਿੱਲੀ ਨੇ ਸਾਲਸੀ ਦੀ ਬਜਾਇ ਲੜ ਰਹੀਆਂ ਦੋਵਾਂ ਧਿਰਾਂ ਵਿਚਾਲੇ ਆਪਣੇ-ਆਪ ਨੂੰ ਹਰਕਾਰੇ ਦੀ ਭੂਮਿਕਾ ਤੱਕ ਸੀਮਤ ਕੀਤਾ ਹੋਇਆ ਹੈ। ਆਪਣੀ ਰਣਨੀਤਕ ਖ਼ੁਦਮੁਖ਼ਤਾਰੀ ਤਹਿਤ ਭਾਰਤ ਨੇ ਆਪਣੇ ਰੂਸ ਪੱਖੀ ਝੁਕਾਅ ਨੂੰ ਕਦੇ ਛੁਪਾਉਣ ਦੀ ਕੋਸ਼ਿਸ਼ ਨਹੀਂ ਕੀਤੀ ਪਰ ਇਸ ਦੇ ਨਾਲ ਹੀ ਇਸ ਨੇ ਯੂਕਰੇਨ ਨਾਲ ਵੀ ਰਾਬਤਾ ਰੱਖਿਆ ਹੈ।
ਜੁਲਾਈ ਵਿੱਚ ਮੋਦੀ ਦੀ ਫੇਰੀ ਅਤੇ ਪੂਤਿਨ ਨਾਲ ਜੱਫੀ ਉੱਪਰ ਜ਼ੇਲੈਂਸਕੀ ਨੇ ਸਾਫ਼ ਤੌਰ ’ਤੇ ਨਾਖੁਸ਼ੀ ਜਤਾਈ ਸੀ ਅਤੇ ਸ਼ਾਂਤੀ ਯਤਨਾਂ ਲਈ ਝਟਕਾ ਕਰਾਰ ਦਿੱਤਾ ਸੀ। ਜ਼ਾਹਿਰਾ ਤੌਰ ’ਤੇ ਸ੍ਰੀ ਮੋਦੀ ਨੇ ਸੰਤੁਲਨ ਬਿਠਾਉਣ ਲਈ ਕੀਵ ਵਿੱਚ ਬੱਚਿਆਂ ਦੇ ਇੱਕ ਹਸਪਤਾਲ ’ਤੇ ਮਿਜ਼ਾਈਲ ਹਮਲੇ ਵਿੱਚ ਹੋਏ ਜਾਨੀ ਨੁਕਸਾਨ ’ਤੇ ਅਫ਼ਸੋਸ ਜਤਾਇਆ ਸੀ, ਜੋ ਕਿ ਮਾਸਕੋ ਨੂੰ ਬਹੁਤਾ ਪਸੰਦ ਨਹੀਂ ਆਇਆ ਸੀ।
ਭਾਵੇਂ ਜ਼ੇਲੈਂਸਕੀ ਨਾਲ ਪ੍ਰਧਾਨ ਮੰਤਰੀ ਦੀ ਆਗਾਮੀ ਬੈਠਕ ’ਤੇ ਰੂਸ ਨੇੜਿਓਂ ਨਜ਼ਰ ਰੱਖੇਗਾ, ਪਰ ਇੱਕ ਕੌੜਾ ਸੱਚ ਇਹ ਵੀ ਹੈ ਕਿ ਰੂਸੀ ਫੌਜ ’ਚੋਂ ਭਾਰਤੀਆਂ ਨੂੰ ਕੱਢ ਕੇ ਵਤਨ ਵਾਪਸ ਲਿਆਉਣ ਦਾ ਕੰਮ ਅਜੇ ਵੀ ਚੱਲ ਰਿਹਾ ਹੈ। ਉਪਲੱਬਧ ਜਾਣਕਾਰੀ ਮੁਤਾਬਿਕ ਪ੍ਰਧਾਨ ਮੰਤਰੀ ਮੋਦੀ ਨੂੰ ਪਿਛਲੇ ਮਹੀਨੇ ਇਸ ਸਬੰਧੀ ਪੂਤਿਨ ਕੋਲੋਂ ਭਰੋਸਾ ਵੀ ਮਿਲਿਆ ਸੀ, ਪਰ ਜ਼ਮੀਨੀ ਪੱਧਰ ’ਤੇ ਹਾਲੇ ਤੱਕ ਕੁਝ ਠੋਸ ਨਜ਼ਰ ਨਹੀਂ ਆਇਆ। ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ 9 ਅਗਸਤ ਨੂੰ ਲੋਕ ਸਭਾ ਵਿਚ ਦੱਸਿਆ ਸੀ ਕਿ ਰੂਸੀ ਸੈਨਾ ਵਿੱਚ ਭਰਤੀ ਕੀਤੇ ਗਏ 91 ਭਾਰਤੀ ਨਾਗਰਿਕਾਂ ਵਿੱਚੋਂ 69 ਅਜੇ ਵੀ ਡਿਸਚਾਰਜ ਉਡੀਕ ਰਹੇ ਹਨ। ਇਨ੍ਹਾਂ ਵਿਅਕਤੀਆਂ ਦੀ ਜਲਦੀ ਵਤਨ ਵਾਪਸੀ ਲਈ ਮਾਸਕੋ ’ਤੇ ਦਬਾਅ ਬਣਾਉਣਾ ਸਿਖ਼ਰਲੀਆਂ ਤਰਜੀਹਾਂ ਵਿੱਚ ਸ਼ਾਮਿਲ ਹੋਣਾ ਚਾਹੀਦਾ ਹੈ, ਪਰ ਭਾਰਤ ਨੂੰ ਸੋਚ-ਸਮਝ ਕੇ ਅੱਗੇ ਵਧਣਾ ਪਏਗਾ ਤਾਂ ਕਿ ਇਸ ਦਾ ਪੱਕਾ ਦੋਸਤ ਕਿਤੇ ਨਾਰਾਜ਼ ਨਾ ਹੋ ਜਾਵੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ 23 ਅਗਸਤ ਨੂੰ ਯੂਕਰੇਨ ਦੇ ਰਾਸ਼ਟਰਪਤੀ ਵਲੋਦੀਮੀਰ ਜ਼ੇਲੈਂਸਕੀ ਨਾਲ ਗੱਲਬਾਤ ਕਰਨਗੇ। ਉਹ ਯੂਕਰੇਨ ਜੰਗ ਦਾ ਸ਼ਾਂਤਮਈ ਹੱਲ ਲੱਭਣ ਲਈ ਆਪਣਾ ਯੋਗਦਾਨ ਪਾਉਣ ਦੇ ਿੲਛੁੱਕ ਹਨ। ਿੲਸ ਤੋਂ ਪਹਿਲਾਂ ਮੋਦੀ ਪੋਲੈਂਡ ਦਾ ਦੌਰਾ ਕਰਨਗੇ।

Advertisement

Advertisement
Advertisement
Author Image

joginder kumar

View all posts

Advertisement