ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਪ੍ਰਧਾਨ ਮੰਤਰੀ ਵੱਲੋਂ ਸੱਤ ਅਹਿਮ ਪ੍ਰਾਜੈਕਟਾਂ ’ਤੇ ਨਜ਼ਰਸਾਨੀ

11:54 PM Aug 28, 2024 IST
ਨਵੀਂ ਦਿੱਲੀ, 28 ਅਗਸਤਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 11 ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨਾਲ ਸਬੰਧਤ 76,500 ਕਰੋੜ ਰੁਪਏ ਦੀ ਸੰਚਿਤ ਲਾਗਤ ਵਾਲੇ ਸੱਤ ਅਹਿਮ ਪ੍ਰਾਜੈਕਟਾਂ ’ਤੇ ਨਜ਼ਰਸਾਨੀ ਲਈ ‘ਪ੍ਰਗਤੀ’ ਬੈਠਕ ਦੀ ਅਗਵਾਈ ਕੀਤੀ। ਬੈਠਕ ਵਿਚ ਸ੍ਰੀ ਮੋਦੀ ਵੱਲੋਂ ਜਲ ਜੀਵਨ ਮਿਸ਼ਨ ਨਾਲ ਸਬੰਧਤ ਲੋਕ ਸ਼ਿਕਾਇਤਾਂ ਤੇ ਅਮ੍ਰਤ 2.0 ’ਤੇ ਵੀ ਨਜ਼ਰਸਾਨੀ ਕੀਤੀ ਗਈ। ਸ੍ਰੀ ਮੋਦੀ ਨੇ ਬੈਠਕ ਵਿਚ ਵਰਚੁਅਲੀ ਸ਼ਾਮਲ ਹੁੰਦਿਆਂ ਇਸ ਤੱਥ ਬਾਰੇ ਵਿਸ਼ੇਸ਼ ਤੌਰ ’ਤੇ ਜ਼ੋਰ ਦਿੱਤਾ ਕਿ ਕੇਂਦਰ ਤੇ ਸੂਬਾ ਸਰਕਾਰ ਦੇ ਹਰੇਕ ਅਧਿਕਾਰੀ ਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਪ੍ਰਾਜੈਕਟਾਂ ਵਿਚ ਦੇਰੀ ਨਾਲ ਨਾ ਸਿਰਫ਼ ਲਾਗਤ ਖਰਚਾ ਵਧੇਗਾ ਬਲਕਿ ਲੋਕ ਵੀ ਪ੍ਰਾਜੈਕਟ ਤੋਂ ਮਿਲਣ ਵਾਲੇ ਲਾਭ ਤੋਂ ਵਿਰਵੇ ਹੋ ਜਾਣਗੇ। ਇਕ ਬਿਆਨ ਮੁਤਾਬਕ ਪ੍ਰਗਤੀ ਬੈਠਕਾਂ ਦੇ 44ਵੇਂ ਸੰਸਕਰਨ ਤੱਕ 18.12 ਲੱਖ ਕਰੋੜ ਰੁਪਏ ਦੇ 355 ਪ੍ਰਾਜੈਕਟਾਂ ਦੀ ਸਮੀਖਿਆ ਕੀਤੀ ਗਈ ਹੈ। -ਪੀਟੀਆਈ
Advertisement

 

Advertisement
Advertisement