ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਪ੍ਰਧਾਨ ਮੰਤਰੀ ਭਲਕੇ ਕਰਨਗੇ ਏਮਜ਼ ਬਠਿੰਡਾ ਦਾ ਉਦਘਾਟਨ

06:34 AM Feb 24, 2024 IST

ਪੱਤਰ ਪ੍ਰੇਰਕ
ਬਠਿੰਡਾ, 23 ਫਰਵਰੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ 25 ਫਰਵਰੀ ਨੂੰ ਇੱਥੇ ਆਲ-ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼ (ਏਮਜ਼) ਦਾ ਵਰਚੁਅਲੀ ਉਦਘਾਟਨ ਕਰਨਗੇ। ਇਸ ਜਾਣਕਾਰੀ ਏਮਜ਼ ਦੇ ਮੈਡੀਕਲ ਸੁਪਰਡੈਂਟ ਡਾ. ਰਾਜੀਵ ਗੁਪਤਾ ਅਤੇ ਬੁਲਾਰੇ ਡਾ. ਤਰੁਣ ਗੋਇਲ ਨੇ ਮੀਡੀਆ ਨੂੰ ਸੰਬੋਧਨ ਕਰਦਿਆਂ ਦਿੱਤੀ। ਏਮਜ਼ ਦੇ ਡਾਇਰੈਕਟਰ ਡਾ. ਦਿਨੇਸ਼ ਕੁਮਾਰ ਸਿੰਘ ਬਠਿੰਡਾ ਤੋਂ ਬਾਹਰ ਹੋਣ ਕਾਰਨ ਪ੍ਰੈੱਸ ਕਾਨਫਰੰਸ ਵਿੱਚ ਸ਼ਾਮਲ ਨਹੀਂ ਹੋਏ। ਅਧਿਕਾਰੀਆਂ ਨੇ ਦੱਸਿਆ ਕਿ ਦੇਸ਼ ਭਰ ਵਿੱਚ ਏਮਜ਼ ਬਠਿੰਡਾ ਤੋਂ ਇਲਾਵਾ ਚਾਰ ਹੋਰ ਏਮਜ਼ ਦਾ ਉਦਘਾਟਨ ਹੋਵੇਗਾ। ਇਹ ਪ੍ਰਾਜੈਕਟ 925 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਹੋਇਆ ਹੈ। ਇੱਥੇ 750 ਬੈੱਡਾਂ ਵਾਲਾ ਹਸਪਤਾਲ ਕੰਪਲੈਕਸ ਹੈ ਜਿਸ ਵਿੱਚ ਐਮਰਜੈਂਸੀ, ਟਰੌਮਾ, ਆਈਸੀਯੂ ਅਤੇ ਸੁਪਰ-ਸਪੈਸ਼ਲਿਟੀ ਵਿਸ਼ੇਸ਼ ਯੂਨਿਟ ਹਨ। ਇੱਥੇ ਸਾਲਾਨਾ 100 ਮੈਡੀਕਲ ਕਾਲਜ ਸੀਟਾਂ ਦੀ ਸਮਰੱਥਾ ਹੈ ਅਤੇ ਨਰਸਿੰਗ ਕਾਲਜ 60 ਸੀਟਾਂ ਪ੍ਰਦਾਨ ਕਰਦਾ ਹੈ।

Advertisement

Advertisement