ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਮਰੀਕਾ ਫੇਰੀ ਦੋਵਾਂ ਮੁਲਕਾਂ ਦੇ ਰਿਸ਼ਤਿਆਂ ’ਚ ‘ਨਵੇਂ ਅਧਿਆਏ’ ਦੀ ਸ਼ੁਰੂਆਤ: ਗਾਰਸੇਟੀ
09:31 PM Jun 29, 2023 IST
ਵਾਸ਼ਿੰਗਟਨ, 25 ਜੂਨ
Advertisement
ਭਾਰਤ ਵਿੱਚ ਅਮਰੀਕਾ ਦੇ ਰਾਜਦੂਤ ਐਰਿਕ ਗਾਰਸੇਟੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਮਰੀਕਾ ਫੇਰੀ ਦੋਵਾਂ ਮੁਲਕਾਂ ਦੇ ਰਿਸ਼ਤਿਆਂ ਵਿੱਚ ਇੱਕ ਨਵੇਂ ਦਲੇਰਾਨਾ ਅਧਿਆਏ ਦੀ ਸ਼ੁਰੂਆਤ ਵਜੋਂ ਇਤਿਹਾਸ ਵਿੱਚ ਦਰਜ ਹੋਵੇਗੀ। ਉਨ੍ਹਾਂ ਕਿਹਾ ਕਿ ਇਹ ਦੋਵਾਂ ਮੁਲਕਾਂ ਦਰਮਿਆਨ ਸਿਰਫ਼ ਇੱਕ ਰਿਸ਼ਤੇ ਤੋਂ ਵੀ ਵੱਧ ਹੈ ਅਤੇ ‘ਇਹ ਇੱਕ ਸੱਚੀ ਅਤੇ ਡੂੰਘੀ ਦੋਸਤੀ ਹੈ।’ ਗਾਰਸੇਟੀ ਨੇ ਕਿਹਾ ਕਿ ਅਮਰੀਕਾ ਦੀ ਫੇਰੀ ਦੌਰਾਨ ਰਾਸ਼ਟਰਪਤੀ ਬਾਇਡਨ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਗਪਗ ਛੇ ਜਾਂ ਸੱਤ ਮੌਕਿਆਂ ‘ਤੇ ਇਕੱਠੇ ਹੋਏ ਅਤੇ ‘ਪਹਿਲੀ ਮੁਲਾਕਾਤ ਤੋਂ ਲੈ ਕੇ ਆਖਰੀ ਤੱਕ, ਉਤਸ਼ਾਹ ਅਤੇ ਗਰਮਜੋਸ਼ੀ ਇੱਕੋ ਜਿਹੀ ਸੀ।” -ਪੀਟੀਆਈ
Advertisement
Advertisement