ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਿਕਾਰਡ ਕੀਤਾ ਆਪਣਾ ਪਹਿਲਾ ਪੋਡਕਾਸਟ
11:27 AM Jan 10, 2025 IST
ਨਵੀਂ ਦਿੱਲੀ, 23 ਦਸੰਬਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਲੰਘੇ ਡੇਢ ਸਾਲ ’ਚ ਨੌਜਵਾਨਾਂ ਨੂੰ ਲਗਪਗ 10 ਲੱਖ ਨੌਕਰੀਆਂ ਮੁਹੱਈਆ ਕਰਵਾਈਆਂ ਹਨ, ਜਿਹੜਾ ਰਿਕਾਰਡ ਹੈ। ਵਰਚੁਅਲ ਸਮਾਗਮ ‘ਰੁਜ਼ਗਾਰ ਮੇਲਾ’ ਰਾਹੀਂ ਲਗਪਗ 71,000 ਹਜ਼ਾਰ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਸੌਂਪਣ ਮਗਰੋਂ ਮੋਦੀ ਨੇ ਕਿਹਾ ਕਿ ਪਹਿਲਾਂ ਕਿਸੇ ਵੀ ਸਰਕਾਰ ਦੇ ਕਾਰਜਕਾਲ ਦੌਰਾਨ ਇਸ ਤਰ੍ਹਾਂ ‘ਮਿਸ਼ਨ ਮੋਡ’ ਵਿੱਚ ਨੌਜਵਾਨਾਂ ਨੂੰ ਪੱਕੀਆਂ ਨੌਕਰੀਆਂ ਮੁਹੱਈਆਂ ਨਹੀਂ ਕਰਵਾਈਆਂ ਗਈਆਂ। ਉਨ੍ਹਾਂ ਕਿਹਾ ਕਿ ਨੌਜਵਾਨ ਆਬਾਦੀ ਸਰਕਾਰ ਦੀਆਂ ਨੀਤੀਆਂ ਦੇ ਕੇਂਦਰ ਵਿੱਚ ਹੈ ਅਤੇ ਭਰਤੀ ਪ੍ਰਕਿਰਿਆ ਇਮਾਨਦਾਰੀ ਅਤੇ ਪਾਰਦਰਸ਼ਤਾ ਨਾਲ ਚਲਾਈ ਜਾ ਰਹੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ‘ਰੁਜ਼ਗਾਰ ਮੇਲੇ’ ਨੌਜਵਾਨਾਂ ਦੀ ਸ਼ਕਤੀਕਰਨ ਕਰ ਰਹੇ ਹਨ ਤੇ ਉਨ੍ਹਾਂ ਦੀਆਂ ਉਨ੍ਹਾਂ ਦੀਆਂ ਸੰਭਾਵਨਾਵਾਂ ਦੇ ਰਾਹ ਖੋਲ੍ਹ ਰਹੇ ਹਨ। ਭਾਰਤ ਦਾ ਯੂੁਥ ਅੱਜ ਨਵੇਂ ਵਿਸ਼ਵਾਸ ਨਾਲ ਲਬਰੇਜ਼ ਹੈ ਤੇ ਹਰ ਸੈਕਟਰ ’ਚ ਮੱਲਾਂ ਮਾਰ ਰਿਹਾ ਹੈ।’’ -ਪੀਟੀਆਈ 26 ਹਫ਼ਤਿਆਂ ਦੀ ਛੁੱਟੀ ਨੇ ਲੱਖਾਂ ਦਾ ਕਰੀਅਰ ਬਚਾਇਆ ਮੋਦੀ ਨੇ ਕਿਹਾ, ‘‘ਗਰਭਵਤੀਆਂ ਨੂੰ 26 ਹਫ਼ਤਿਆਂ ਦੀ ਛੁੱਟੀ ਦੇ ਸਾਡੇ ਫ਼ੈਸਲੇ ਨੇ ਲੱਖਾਂ ਬੇਟੀਆਂ ਦਾ ਕਰੀਅਰ ਬਚਾਇਆ ਹੈ। ਅੱਜ ਦੇਸ਼ ਔਰਤਾਂ ਦੀ ਅਗਵਾਈ ਹੇਠ ਵਿਕਾਸ ਦੇ ਰਾਹ ’ਤੇ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ।’’ ਮੋਦੀ ਨੇ ਆਖਿਆ ਕਿ ਭਾਰਤੀ ਨੌਜਵਾਨਾਂ ਦੀ ਸਮਰੱਥਾ ਤੇ ਹੁਨਰ ਦੀ ਵੱਧ ਤੋਂ ਵੱਧ ਵਰਤੋਂ ਕਰਨੀ ਉਨ੍ਹਾਂ ਦੀ ਸਰਕਾਰ ਦੀ ਤਰਜੀਹ ਹੈ ਅਤੇ ਉਹ ਕਈ ਯੋਜਨਾਵਾਂ ਭਾਵੇਂ ਉਹ ਸਟਾਰਟ ਅਪ ਇੰਡੀਆ, ਡਿਜੀਟਲ ਇੰਡੀਆ ਜਾਂ ਪੁਲਾੜ ਤੇ ਰੱਖਿਆ ਖੇਤਰ ’ਚ ਸੁਧਾਰ ਹੋਵੇ ਦੇ ਕੇਂਦਰ ’ਚ ਹਨ। ਉਨ੍ਹਾਂ ਨੇ ਮਾਂ-ਬੋਲੀਆਂ ਦੀ ਵਰਤੋਂ ’ਤੇ ਜ਼ੋਰ ਦਿੰਦਿਆਂ ਕਿਹਾ ਕਿ ਨਵੀਂ ਸਿੱਖਿਆ ਨੀਤੀ ਨੇ ਇਸ ਦਿਸ਼ਾ ਵਿੱਚ ਕਦਮ ਚੁੱਕੇ ਹਨ। ਮਨੀਪੁਰ ਦੇ ਮੁੱਖ ਮੰਤਰੀ ਵੱਲੋਂ ਮੋਦੀ ਨੂੰ ਕੁਵੈਤ ਦਾ ਸਰਵਉੱਚ ਸਨਮਾਨ ਮਿਲਣ ’ਤੇ ਵਧਾਈ ਇੰਫਾਲ: ਮਨੀਪੁਰ ਦੇ ਮੁੱਖ ਮੰਤਰੀ ਐੱਨ. ਬੀਰੇਨ ਸਿੰਘ ਨੇੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕੁਵੈਤ ਤੇ ਭਾਰਤ ਵਿਚਾਲੇ ਸਬੰਧਾਂ ਦੀ ਮਜ਼ਬੂਤੀ ਲਈ ਉਨ੍ਹਾਂ ਦੀਆਂ ਕੋਸ਼ਿਸ਼ਾਂ ਦੀ ਮਾਨਤਾ ਵਜੋਂ ਕੁਵੈਤ ਦਾ ਸਰਵਉੱਚ ਸਨਮਾਨ ‘ਮੁਬਾਰਕ ਅਲ-ਕਬੀਰ ਆਰਡਰ’ ਮਿਲਣ ’ਤੇ ਵਧਾਈ ਦਿੱਤੀ ਹੈ। ਕੁਵੈਤ ਸਿਟੀ ’ਚ ਮੋਦੀ ਨੂੰ ਇਹ ਸਨਮਾਨ ਲੰਘੇ ਦਿਨ ਕੁਵੈਤ ਦੇ ਅਮੀਰ ਸ਼ੇਖ ਮੇਸ਼ਲ ਅਲ-ਅਹਿਮਦ ਅਲ-ਜਬਰ ਅਲ-ਸਬਾ ਵੱਲੋਂ ਦਿੱਤਾ ਗਿਆ। ਐੱਨ. ਬੀਰੇਨ ਸਿੰਘ ਨੇ ਐਕਸ ’ਤੇ ਪੋਸਟ ’ਚ ਕਿਹਾ, ‘‘ਮੈਂ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕੁਵੈਤ ਦਾ ਸਰਵਉੱਚ ਸਨਮਾਨ ‘ਮੁਬਾਰਕ ਅਲ-ਕਬੀਰ ਆਰਡਰ’ ਮਿਲਣ ’ਤੇ ਵਧਾਈ ਦਿੰਦਾ ਹਾਂ। ਇਹ ਪ੍ਰਧਾਨ ਮੰਤਰੀ ਮੋਦੀ ਦੀ ਗਤੀਸ਼ੀਲ ਅਗਵਾਈ ਅਤੇ ਦੁਨੀਆ ’ਚ ਭਾਰਤ ਦੇ ਲਗਾਤਾਰ ਵਧਦੇ ਰੁਤਬੇ ਤੇ ਸ਼ਕਤੀ ਦੀ ਇੱਕ ਹੋਰ ਸ਼ਾਨਦਾਰ ਮਿਸਾਲ ਹੈ।’’ ਸੂਬੇ ਤੋਂ ਇਕਲੌਤੇ ਰਾਜ ਸਭਾ ਮੈਂਬਰ ਮਹਾਰਾਜਾ ਲੇਈਸੇਂਬਾ ਸਨਾਜਾਓਬਾ ਨੇ ਵੀ ਮੋਦੀ ਨੂੰ ਇਹ ਸਨਮਾਨ ਮਿਲਣ ’ਤੇ ਵਧਾਈ ਦਿੱਤੀ ਹੈ। -ਪੀਟੀਆਈ
Advertisement
ਨਵੀਂ ਦਿੱਲੀ, 10 ਜਨਵਰੀ
Advertisement
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣਾ ਪਹਿਲਾ ਪੋਡਕਾਸਟ ਰਿਕਾਰਡ ਕੀਤਾ ਹੈ ਜੋ ਸ਼ੁੱਕਰਵਾਰ(ਅੱਜ) ਰਿਲੀਜ਼ ਹੋਣ ਦੀ ਸੰਭਾਵਨਾ ਹੈ। ਪੋਡਕਾਸਟ ਦੀ ਮੇਜ਼ਬਾਨੀ ਕਰਨ ਵਾਲੇ ਜ਼ੀਰੋਧਾ ਦੇ ਸਹਿ-ਸੰਸਥਾਪਕ ਨਿਖਿਲ ਕਾਮਥ ਦੁਆਰਾ ਜਾਰੀ ਕੀਤੇ ਗਏ ਟ੍ਰੇਲਰ ਵਿੱਚ ਦਿਖਾਈ ਦੇ ਰਿਹਾ ਹੈ । ਪ੍ਰਧਾਨ ਮੰਤਰੀ ਨੇ ਟ੍ਰੇਲਰ ਵਿੱਚ ਕਿਹਾ, "ਮੈਂ ਵੀ ਇੱਕ ਇਨਸਾਨ ਹਾਂ, ਰੱਬ ਨਹੀਂ। ਪ੍ਰਧਾਨ ਮੰਤਰੀ ਨੇ ਚੰਗੇ ਲੋਕਾਂ ਨੂੰ ਰਾਜਨੀਤੀ ਵਿਚ ਆਉਣ ਦੀ ਵਕਾਲਤ ਵੀ ਕੀਤੀ, ਇਸ ਗੱਲ 'ਤੇ ਜ਼ੋਰ ਦਿੱਤਾ ਕਿ ਉਨ੍ਹਾਂ ਨੂੰ ਇਕ ਮਿਸ਼ਨ ਨਾਲ ਆਉਣਾ ਚਾਹੀਦਾ ਹੈ।
Advertisement
I hope you all enjoy this as much as we enjoyed creating it for you! https://t.co/xth1Vixohn
— Narendra Modi (@narendramodi) January 9, 2025
‘ਐਕਸ’ 'ਤੇ ਟ੍ਰੇਲਰ ਨੂੰ ਸਾਂਝਾ ਕਰਦੇ ਹੋਏ, ਮੋਦੀ ਨੇ ਕਿਹਾ, "ਮੈਨੂੰ ਉਮੀਦ ਹੈ ਕਿ ਤੁਸੀਂ ਸਾਰੇ ਇਸ ਦਾ ਓਨਾ ਹੀ ਆਨੰਦ ਲਓਗੇ ਜਿੰਨਾ ਅਸੀਂ ਤੁਹਾਡੇ ਲਈ ਇਸ ਨੂੰ ਬਣਾਉਣ ਦਾ ਆਨੰਦ ਲਿਆ ਹੈ!" ਪੀਟੀਆਈ
Advertisement