ਪ੍ਰਧਾਨ ਮੰਤਰੀ ਨਰਿੰਦਰ ਮੋਦੀ ਫਰਾਂਸ ਪੁੱਜੇ: ਦੁਵੱਲੀ ਭਾਈਵਾਲੀ ਨੂੰ ਨਵੇਂ ਹੁਲਾਰੇ ਦੀ ਆਸ ਪ੍ਰਗਟਾਈ
12:00 PM Jul 13, 2023 IST
Advertisement
ਨਵੀਂ ਦਿੱਲੀ, 13 ਜੁਲਾਈ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਪੈਰਿਸ ਪੁੱਜ ਗਏ ਹਨ। ਇਸ ਤੋਂ ਪਹਿਲਾਂ ਫਰਾਂਸ ਰਵਾਨਾ ਹੋਣ ਤੋਂ ਪਹਿਲਾਂ ਉਨ੍ਹਾਂ ਨੇ ਭਰੋਸਾ ਪ੍ਰਗਟਾਇਆ ਕਿ ਫਰਾਂਸ ਦੀ ਯਾਤਰਾ ਦੋਵਾਂ ਦੇਸ਼ਾਂ ਵਿਚਾਲੇ ਦੁਵੱਲੀ ਭਾਈਵਾਲੀ ਨੂੰ ਨਵਾਂ ਹੁਲਾਰਾ ਦੇਵੇਗੀ। ਉਨ੍ਹਾਂ ਦਾ ਦੌਰਾ ਇਸ ਕਰਕੇ ਖਾਸ ਹੈ ਕਿ ਉਹ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਦੇ ਨਾਲ ਫਰਾਂਸ ਦੇ ਰਾਸ਼ਟਰੀ ਦਿਵਸ ਜਾਂ ਬੈਸਟਿਲ ਦਿਵਸ ਸਮਾਰੋਹ 'ਚ ਵਿਸ਼ੇਸ਼ ਮਹਿਮਾਨ ਵਜੋਂ ਹਿੱਸਾ ਲੈਣਗੇ। ਬੈਸਟਿਲ ਦਿਵਸ ਸਮਾਰੋਹ ਵਿੱਚ ਭਾਰਤੀ ਸੈਨਾ ਦੇ ਤਿੰਨੋਂ ਅੰਗਾਂ ਦੀ ਟੁਕੜੀ ਵੀ ਹਿੱਸਾ ਲੈ ਰਹੀ ਹੈ ਅਤੇ ਭਾਰਤੀ ਹਵਾਈ ਸੈਨਾ ਦੇ ਜਹਾਜ਼ ਵੀ ਇਸ ਵਿੱਚ ਹਿੱਸਾ ਲੈਣਗੇ।
Advertisement
Advertisement