For the best experience, open
https://m.punjabitribuneonline.com
on your mobile browser.
Advertisement

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਰੂਨੇਈ ਪੁੱਜੇ

07:26 AM Sep 04, 2024 IST
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਰੂਨੇਈ ਪੁੱਜੇ
ਬਰੂਨੇਈ ਦੇ ਸ਼ਹਿਜ਼ਾਦੇ ਹਾਜੀ ਅਲ-ਮੁਹਤਾਦੀ ਬਿਲਾਹ ਹਵਾਈ ਅੱਡੇ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸਵਾਗਤ ਕਰਦੇ ਹੋਏ। -ਫੋਟੋ: ਏਐੱਨਆਈ
Advertisement

ਬਾਨਦਾਰ ਸੇਰੀ ਬੇਗਾਵਨ, 3 ਸਤੰਬਰ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੋ ਮੁਲਕਾਂ ਦੀ ਫੇਰੀ ਦੇ ਪਹਿਲੇ ਪੜਾਅ ਤਹਿਤ ਬਰੂਨੇਈ ਪਹੁੰਚ ਗਏ ਹਨ, ਜਿੱਥੇ ਉਹ ਦੁਵੱਲੇ ਸਬੰਧਾਂ ਖਾਸ ਕਰਕੇ ਵਪਾਰਕ ਤੇ ਸਭਿਆਚਾਰਕ ਰਿਸ਼ਤਿਆਂ ਨੂੰ ਹੁਲਾਰਾ ਦੇਣ ਲਈ ਮੁਲਕ ਦੇ ਸਿਖਰਲੇ ਆਗੂਆਂ ਨਾਲ ਗੱਲਬਾਤ ਕਰਨਗੇ। ਸ੍ਰੀ ਮੋਦੀ, ਜੋ ਬਰੂਨੇਈ ਦੇ ਦੌਰੇ ’ਤੇ ਆਉਣ ਵਾਲੇ ਪਹਿਲੇ ਭਾਰਤੀ ਪ੍ਰਧਾਨ ਮੰਤਰੀ ਹਨ, ਦੋਵਾਂ ਮੁਲਕਾਂ ਦੇ ਇਤਿਹਾਸਕ ਰਿਸ਼ਤਿਆਂ ਨੂੰ ਨਵੀਆਂ ਬੁਲੰਦੀਆਂ ’ਤੇ ਲਿਜਾਣ ਲਈ ਸੁਲਤਾਨ ਹਾਜੀ ਹਸਾਨਲ ਬੋਲਕੀਆ ਤੇੇ ਸ਼ਾਹੀ ਪਰਿਵਾਰ ਦੇ ਹੋਰਨਾਂ ਮੈਂਬਰਾਂ ਨੂੰ ਵੀ ਮਿਲਣਗੇ। ਬਰੂਨੇਈ ਪੁੱਜੇ ਪ੍ਰਧਾਨ ਮੰਤਰੀ ਮੋਦੀ ਦਾ ਹਵਾਈ ਅੱਡੇ ’ਤੇ ਸ਼ਹਿਜ਼ਾਦੇ ਅਲ-ਮੁਹਤਾਦੀ ਬਿਲਾਹ ਨੇ ਸਵਾਗਤ ਕੀਤਾ। ਸ੍ਰੀ ਮੋਦੀ ਨੂੰ ਹਵਾਈ ਅੱਡੇ ’ਤੇ ਗਾਰਡ ਆਫ਼ ਆਨਰ ਦਿੱਤਾ ਗਿਆ। ਭਾਰਤ ਦੇ ਵਿਦੇਸ਼ ਮੰਤਰਾਲੇ ਦੇ ਤਰਜਮਾਨ ਰਣਧੀਰ ਜੈਸਵਾਲ ਨੇ ਐਕਸ ’ਤੇ ਇਕ ਪੋਸਟ ਵਿਚ ਕਿਹਾ, ‘‘ਪ੍ਰਧਾਨ ਮੰਤਰੀ ਮੋਦੀ ਦੀ ਇਹ ਫੇਰੀ ਬਹੁਤ ਖਾਸ ਹੈ ਕਿਉਂਂਕਿ ਇਹ ਕਿਸੇ ਭਾਰਤੀ ਪ੍ਰਧਾਨ ਮੰਤਰੀ ਦੀ ਪਲੇਠੀ ਫੇਰੀ ਹੈ ਤੇ ਇਹ ਦੌਰਾ ਅਜਿਹੇ ਮੌਕੇ ਹੋ ਰਿਹਾ ਹੈ, ਜਦੋਂ ਦੋਵੇਂ ਮੁਲਕ ਆਪਣੇ ਕੂਟਨੀਤਕ ਰਿਸ਼ਤਿਆਂ ਦੀ ਸਥਾਪਨਾ ਦੀ 40ਵੀਂ ਵਰ੍ਹੇਗੰਢ ਮਨਾ ਰਹੇ ਹਨ।’’ ਮੋਦੀ ਨੇ ਬਰੂਨੇਈ ਦਾਰ-ਅਸ-ਸਲਾਮ ਨਾਲ ਭਾਰਤ ਦੇ ਰਿਸ਼ਤਿਆਂ ਨੂੰ ਹੋਰ ਅੱਗੇ ਲਿਜਾਣ ਤੇ ਰਣਨੀਤਕ ਭਾਈਵਾਲੀ ਮਜ਼ਬੂਤ ਕਰਨ ਦਾ ਵਿਸ਼ਵਾਸ ਜਤਾਇਆ ਹੈ।-ਪੀਟੀਆਈ

Advertisement

ਭਾਰਤੀ ਹਾਈ ਕਮਿਸ਼ਨ ’ਚ ਨਵੇਂ ਚਾਂਸਰੀ ਅਹਾਤੇ ਦਾ ਉਦਘਾਟਨ

ਬਾਨਦਾਰ ਸੇਰੀ ਬੇਗਾਵਨ:

Advertisement

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬਰੂਨੇਈ ਵਿਚ ਭਾਰਤੀ ਹਾਈ ਕਮਿਸ਼ਨ ਦੇ ਨਵੇਂ ਚਾਂਸਰੀ ਅਹਾਤੇ ਦਾ ਉਦਘਾਟਨ ਕੀਤਾ। ਸ੍ਰੀ ਮੋਦੀ ਨੇ ਕਿਹਾ ਕਿ ਇਹ ਦੋਵਾਂ ਮੁਲਕਾਂ ਦਰਮਿਆਨ ਮਜ਼ਬੂਤ ਸਬੰਧਾਂ ਦਾ ਸੂਚਕ ਹੈ। ਪ੍ਰਧਾਨ ਮੰਤਰੀ ਬਰੂਨਈ ਵਿਚ ਭਾਰਤੀ ਪਰਵਾਸੀ ਭਾਈਚਾਰੇ ਦੇ ਮੈਂਬਰਾਂ ਨੂੰ ਵੀ ਮਿਲੇ। ਉਨ੍ਹਾਂ ਕਿਹਾ ਕਿ ਭਾਰਤੀ ਭਾਈਚਾਰੇ ਦਾ ਯੋਗਦਾਨ ਦੋਵਾਂ ਮੁਲਕਾ ਦਰਮਿਆਨ ‘ਜਿਊਂਦੇ ਜਾਗਦੇ ਸੇਤੂ’ ਵਾਂਗ ਹੈ। 1920ਵਿਆਂ ਵਿਚ ਤੇਲ ਦੀ ਖੋਜ ਨਾਲ ਬਰੂਨੇਈ ਵਿਚ ਭਾਰਤੀਆਂ ਦੀ ਆਮਦ ਹੋਈ ਸੀ। ਮੌਜੂਦਾ ਸਮੇਂ ਬਰੂਨਈ ਵਿਚ 14000 ਦੇ ਕਰੀਬ ਭਾਰਤੀ ਹਨ। ਬਰੂਨੇਈ ਭਾਰਤ ਦੀ ‘ਐਕਟ ਈਸਟ’ ਪਾਲਿਸੀ ਤੇ ਹਿੰਦ ਪ੍ਰਸ਼ਾਂਤ ਵੀਜ਼ਨ ’ਚ ਅਹਿਮ ਭਾਈਵਾਲ ਹੈ। -ਪੀਟੀਆਈ

Advertisement
Author Image

joginder kumar

View all posts

Advertisement