For the best experience, open
https://m.punjabitribuneonline.com
on your mobile browser.
Advertisement

ਪ੍ਰਧਾਨ ਮੰਤਰੀ ਮੋਦੀ ਦਾ ਪਟਿਆਲਾ ਦੌਰਾ ਅੱਜ

06:28 AM May 23, 2024 IST
ਪ੍ਰਧਾਨ ਮੰਤਰੀ ਮੋਦੀ ਦਾ ਪਟਿਆਲਾ ਦੌਰਾ ਅੱਜ
ਪਟਿਆਲਾ ਵਿੱਚ ਫਲੈਗ ਮਾਰਚ ਕਰਦੇ ਹੋਏ ਸੁਰੱਖਿਆ ਮੁਲਾਜ਼ਮ। -ਫੋਟੋ: ਰਾਜੇਸ਼ ਸੱਚਰ
Advertisement

ਖੇਤਰੀ ਪ੍ਰਤੀਨਿਧ
ਪਟਿਆਲਾ, 22 ਮਈ
ਭਾਜਪਾ ਉਮੀਦਵਾਰ ਪ੍ਰਨੀਤ ਕੌਰ ਦੇ ਹੱਕ ’ਚ 23 ਮਈ ਨੂੰ ਪੋਲੋ ਗਰਾਊਂਡ ਵਿੱਚ ਹੋ ਰਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰੈਲੀ ਸਬੰਧੀ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਰੈਲੀ ਲਈ ਭਾਜਪਾ ਵੱਲੋਂ ਵਿਸ਼ਾਲ ਅਤੇ ਆਲੀਸ਼ਾਨ ਟੈਂਟ ਲਾਇਆ ਗਿਆ ਹੈ, ਜਿੱਥੇ ਵੱਡਾ ਇਕੱਠ ਜੁਟਾਉਣ ਲਈ ਪ੍ਰਨੀਤ ਕੌਰ ਸਣੇ ਸਾਰੇ ਹੀ ਭਾਜਪਾ ਆਗੂਆਂ ਨੇ ਅੱਡੀ-ਚੋਟੀ ਦਾ ਜ਼ੋਰ ਲਾਇਆ ਹੋਇਆ ਹੈ। ਸੂਬਾਈ ਪ੍ਰਧਾਨ ਸੁਨੀਲ ਜਾਖੜ ਤੇ ਪ੍ਰਨੀਤ ਕੌਰ ਨੇ ਵੀ ਪ੍ਰਬੰਧਾਂ ਦਾ ਜਾਇਜ਼ਾ ਲਿਆ। ਦੂਜੇ ਬੰਨ੍ਹੇ ਪੁਲੀਸ ਨੇ ਸਖਤ ਸੁਰੱਖਿਆ ਪ੍ਰਬੰਧ ਕੀਤੇ ਹੋਏ ਹਨ। ਇੱਥੇ ਛੇ ਹਜ਼ਾਰ ਤੋਂ ਵੱਧ ਪੁਲੀਸ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ। ਇਥੇ ਪੰਜਾਬ ਸਣੇ ਅੱਧੀ ਦਰਜਨ ਰਾਜਾਂ ਦੀ ਪੁਲੀਸ ਮੌਜੂਦ ਹੈ। ਕਿਸਾਨਾਂ ਵੱਲੋਂ ਪ੍ਰਧਾਨ ਮੰਤਰੀ ਦਾ ਵਿਰੋਧ ਕਰਨ ਦੇ ਐਲਾਨ ਮਗਰੋਂ ਪੁਲੀਸ ਨੇ ਸ਼ਹਿਰ ਦੁਆਲੇ ਨਾਕੇ ਲਗਾ ਕੇ ਇੱਕ ਤਰ੍ਹਾਂ ਪਟਿਆਲਾ ਨੂੰ ਸੀਲ ਕਰ ਦਿੱਤਾ ਹੈ।
ਜ਼ਿਕਰਯੋਗ ਹੈ ਕਿ ਪੁਲੀਸ ਅਧਿਕਾਰੀਆਂ ਨੇ ਕਿਸਾਨਾਂ ਨੂੰ ਪ੍ਰਦਰਸ਼ਨ ਨਾ ਕਰਨ ਸਬੰਧੀ ਮਨਾਉਣ ਲਈ ਉਨ੍ਹਾਂ ਨਾਲ ਮੀਟਿੰਗਾਂ ਵੀ ਕੀਤੀਆਂ ਪਰ ਜਦੋਂ ਕਿਸਾਨ ਬਜਿੱਦ ਰਹੇ ਤਾਂ ਪਟਿਆਲਾ ਸ਼ਹਿਰ ’ਚ ਦਾਖ਼ਲ ਹੁੰਦੀਆਂ ਸਾਰੀਆਂ ਸੜਕਾਂ ’ਤੇ ਜ਼ਬਰਦਸਤ ਨਾਕੇਬੰਦੀ ਕਰ ਦਿੱਤੀ ਗਈ। ਪਟਿਆਲਾ ਤੋਂ ਰਾਜਪੁਰਾ, ਸਰਹਿੰਦ, ਨਾਭਾ, ਭਾਦਸੋਂ, ਦੇਵੀਗੜ੍ਹ ਅਤੇ ਸੰਗਰੂਰ/ਪਾਤੜਾਂ ਆਦਿ ਖੇਤਰਾਂ ਵਾਲੀਆਂ ਸਾਰੀਆਂ ਸੜਕਾਂ ’ਤੇ ਬੈਰੀਕੇਡਿੰਗ ਸਣੇ ਮਿੱਟੀ ਦੇ ਟਿੱਪਰ ਭਰ ਕੇ ਖੜ੍ਹਾਏ ਹੋਏ ਹਨ ਤੇ ਹਰੇਕ ਨਾਕੇ ’ਤੇ ਭਾਰੀ ਸੁਰੱਖਿਆ ਬਲ ਤਾਇਨਾਤ ਹਨ। ਸਾਰੇ ਪੁਲੀਸ ਪ੍ਰ੍ਰਬੰਧਾਂ ਦਾ ਅੱਜ ਡੀਜੀਪੀ ਗੌਰਵ ਯਾਦਵ ਨੇ ਜਾਇਜ਼ਾ ਲਿਆ। ਪੁਲੀਸ ਦੀ ਕੋਸ਼ਿਸ਼ ਹੈ ਕਿ ਰੈਲੀ ਦੇ ਅੰਦਰ ਕੋਈ ਵੀ ਕਿਸਾਨ ਨਾ ਪਹੁੰਚ ਸਕੇ, ਜਿਸ ਕਰ ਕੇ ਰੈਲੀ ’ਚ ਆਉਣ ਵਾਲੇ ਵਰਕਰਾਂ ’ਤੇ ਵੀ ਪੁਲੀਸ ਨਜ਼ਰ ਰੱਖੇਗੀ। ਖਾਸ ਕਰਕੇ ਕਾਲੇ ਕੱਪੜਿਆਂ ਵਾਲਿਆਂ ’ਤੇ ਖਾਸ ਨਿਗ੍ਹਾ ਰੱਖੀ ਜਾਵੇਗੀ। ਰੈਲੀ ਸਥਾਨ ਦੇ ਦੁਆਲੇ ਐੱਸਪੀਜੀ ਦੇ ਮੈਂਬਰ ਘੁੰਮ ਰਹੇ ਹਨ।

Advertisement

ਮੰਗਾਂ ਲਾਗੂ ਹੋਣ ਤੱਕ ਸੰਘਰਸ਼ ਜਾਰੀ ਰਹੇਗਾ: ਔਲਖ

ਲੰਬੀ/ਡੱਬਵਾਲੀ (ਇਕਬਾਲ ਸਿੰਘ ਸ਼ਾਂਤ): ਕਿਸਾਨ ਅੰਦੋਲਨ-2 ਦੇ 100 ਦਿਨ ਪੂਰੇ ਹੋਣ ਉੱਤੇ ਡੱਬਵਾਲੀ ਹੱਦ ’ਤੇ ਭਾਕਿਯੂ ਏਕਤਾ ਸਿੱਧੂਪੁਰ ਦੇ ਪੱਕੇ ਮੋਰਚੇ ਵਿੱਚ ਵਿਸ਼ਾਲ ਕਿਸਾਨ ਕਾਨਫਰੰਸ ਕੀਤੀ ਗਈ, ਜਿਸ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪੰਜਾਬ ਫੇਰੀ ਮੌਕੇ ਕਿਸਾਨਾਂ ਵੱਲੋਂ ਇਕਸੁਰ ਵਿੱਚ ਕਿਸਾਨ ਮਸਲਿਆਂ ’ਤੇ ਸਵਾਲ ਪੁੱਛਣ ਦਾ ਸੱਦਾ ਦਿੱਤਾ ਗਿਆ। ਕਿਸਾਨ ਕਾਨਫਰੰਸ ਵਿੱਚ ਪੰਜਾਬ, ਹਰਿਆਣਾ ਅਤੇ ਰਾਜਸਥਾਨ ਤੋਂ ਸੰਯੁਕਤ ਕਿਸਾਨ ਮੋਰਚਾ (ਗੈਰ-ਸਿਆਸੀ), ਭਾਕਿਯੂ ਏਕਤਾ ਸਿੱਧੂਪੁਰ, ਭਾਕਿਯੂ, ਹਰਿਆਣਾ ਕਿਸਾਨ ਏਕਤਾ ਡੱਬਵਾਲੀ, ਰਾਸ਼ਟਰੀ ਕਿਸਾਨੀ ਬਚਾਓ ਸੰਮਤੀ, ਕਿਸਾਨ ਜਥੇਬੰਦੀਆਂ ਹੋਰਨਾਂ ਨੇ ਸ਼ਮੂਲੀਅਤ ਕੀਤੀ।

Advertisement
Author Image

joginder kumar

View all posts

Advertisement
Advertisement
×