ਪ੍ਰਧਾਨ ਮੰਤਰੀ ਮੋਦੀ ਅੱਜ ਕਰਨਗੇ ਸੰਗਮ ’ਚ ਇਸ਼ਨਾਨ
05:53 AM Feb 05, 2025 IST
Advertisement
ਨਵੀਂ ਦਿੱਲੀ:
Advertisement
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਲਕੇ ਬੁੱਧਵਾਰ ਨੂੰ ਮਹਾਂਕੁੰਭ ’ਚ ਜਾਣਗੇ ਤੇ ਸਵੇਰੇ 11 ਵਜੇ ਸੰਗਮ ਵਿੱਚ ਇਸ਼ਨਾਨ ਕਰਨਗੇ। ਬਿਆਨ ਅਨੁਸਾਰ ਭਾਰਤ ਦੀ ਅਧਿਆਤਮਿਕ ਅਤੇ ਸੱਭਿਆਚਾਰਕ ਵਿਰਾਸਤ ਨੂੰ ਅੱਗੇ ਵਧਾਉਣ ਦੀ ਆਪਣੀ ਵਚਨਬੱਧਤਾ ਅਨੁਸਾਰ ਪ੍ਰਧਾਨ ਮੰਤਰੀ ਮੋਦੀ ਨੇ ਤੀਰਥ ਸਥਾਨਾਂ ’ਤੇ ਬੁਨਿਆਦੀ ਢਾਂਚੇ ਵਿੱਚ ਸੁਧਾਰ ਕਰਨ ਤੇ ਸਹੂਲਤਾਂ ਵਧਾਉਣ ਲਈ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਹਨ। ਇਸ ਤੋਂ ਪਹਿਲਾਂ 13 ਦਸੰਬਰ 2024 ਨੂੰ ਪ੍ਰਯਾਗਰਾਜ ਦੇ ਦੌਰੇ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ 5,500 ਕਰੋੜ ਰੁਪਏ ਦੇ 167 ਵਿਕਾਸ ਪ੍ਰਾਜੈਕਟਾਂ ਦਾ ਉਦਘਾਟਨ ਕੀਤਾ ਸੀ। -ਪੀਟੀਆਈ
Advertisement
Advertisement