ਪ੍ਰਧਾਨ ਮੰਤਰੀ ਮੋਦੀ ਵੱਲੋਂ ਬਰੂਨਈ ਦੇ ਸੁਲਤਾਨ ਨਾਲ ਮੁਲਾਕਾਤ
ਬਾਨਦਾਰ ਸੇਰੀ ਬੇਗਾਵਨ, 4 ਸਤੰਬਰ
PM Narendra Modi meets Sultan of Brunei: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਬਰੂਨਈ ਦੇ ਸੁਲਤਾਨ ਹਾਜੀ ਹਸਨਲ ਬੋਲਕੀਆ ਨਾਲ ਉਨ੍ਹਾਂ ਦੀ ਸਰਕਾਰੀ ਰਿਹਾਇਸ਼ ਇਸਤਾਨਾ ਨੂਰਲ ਇਮਾਨ ਵਿਖੇ ਮੁਲਾਕਾਤ ਕੀਤੀ। ਭਾਰਤ ਅਤੇ ਬਰੂਨਈ ਦਰਮਿਆਨ ਸਬੰਧਾਂ ਨੂੰ ਮਜ਼ਬੂਤ ਬਣਾਉਣ ਉਦੇਸ਼ ਨਾਲ ਇਹ ਮੁਲਾਕਾਤ ਕੀਤੀ ਗਈ ਹੈ। ਮੀਟਿੰਗ ਵਿੱਚ ਉਨ੍ਹਾਂ 'ਐਕਟ ਈਸਟ' ਨੀਤੀ ਪ੍ਰਤੀ ਭਾਰਤ ਦੀ ਵਚਨਬੱਧਤਾ ਨੂੰ ਹੋਰ ਮਜ਼ਬੂਤ ਕਰਨ ਅਤੇ ਇੰਡੋ-ਪੈਸੀਫਿਕ ਦੇ ਆਪਣੇ ਦ੍ਰਿਸ਼ਟੀਕੋਣ ਨੂੰ ਅੱਗੇ ਵਧਾਉਣ 'ਤੇ ਵੀ ਧਿਆਨ ਦਿੱਤਾ।
ਪ੍ਰਧਾਨ ਮੰਤਰੀ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ’ਤੇ ਆਪਣੀ ਮੁਲਾਕਾਤ ਦੇ ਵੇਰਵੇ ਸਾਂਝੇ ਕਰਦੇ ਹੋਏ ਕਿਹਾ, "ਮਹਾਰਾਜ ਸੁਲਤਾਨ ਹਾਜੀ ਹਸਨਲ ਬੋਲਕੀਆ ਨੂੰ ਮਿਲ ਕੇ ਬਹੁਤ ਖੁਸ਼ੀ ਹੋਈ। ਸਾਡੀ ਗੱਲਬਾਤ ਵਿਆਪਕ ਸੀ ਅਤੇ ਇਸ ਵਿੱਚ ਸਾਡੇ ਦੇਸ਼ਾਂ ਵਿਚਕਾਰ ਦੁਵੱਲੇ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਦੇ ਮੁੱਦੇ ਸ਼ਾਮਲ ਸਨ। ਅਸੀਂ ਵਪਾਰਕ ਸਬੰਧਾਂ ਅਤੇ ਲੋਕਾਂ ਦੇ ਆਦਾਨ-ਪ੍ਰਦਾਨ ਨੂੰ ਹੋਰ ਵਧਾਉਣ ਜਾ ਰਹੇ ਹਾਂ।” ਇਸ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਸਿੰਗਾਪੁਰ ਜਾਣਗੇ । ਆਈਏਐੱਨਐੱਸ
ਮੁਲਾਕਾਤ ਦੀ ਵੀਡੀਓ...