For the best experience, open
https://m.punjabitribuneonline.com
on your mobile browser.
Advertisement

ਪ੍ਰਧਾਨ ਮੰਤਰੀ ਮੋਦੀ ਵੱਲੋਂ ਪੈਰਾਲੰਪਿਕ ਖਿਡਾਰੀਆਂ ਨਾਲ ਮੁਲਾਕਾਤ

03:42 PM Sep 12, 2024 IST
ਪ੍ਰਧਾਨ ਮੰਤਰੀ ਮੋਦੀ ਵੱਲੋਂ ਪੈਰਾਲੰਪਿਕ ਖਿਡਾਰੀਆਂ ਨਾਲ ਮੁਲਾਕਾਤ
ਫੋਟੋ ਏਐੱਨਆਈ
Advertisement
ਨਵੀਂ ਦਿੱਲੀ, 12 ਸਤੰਬਰ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਕੌਮੀ ਰਾਜਧਾਨੀ ਵਿੱਚ ਉਨ੍ਹਾਂ ਦੀ ਰਿਹਾਇਸ਼ ’ਤੇ ਪੈਰਿਸ ਪੈਰਾਲੰਪਿਕ ਦੇ ਭਾਰਤੀ ਦਲ ਦੇ ਖਿਡਾਰੀਆਂ ਨਾਲ ਮੁਲਾਕਾਤ ਕੀਤੀ। ਮੀਟਿੰਗ ਦੌਰਾਨ ਕੇਂਦਰੀ ਖੇਡ ਮੰਤਰੀ ਮਨਸੁਖ ਮਾਂਡਵੀਆ, ਯੁਵਾ ਮਾਮਲੇ ਅਤੇ ਖੇਡ ਰਾਜ ਮੰਤਰੀ ਰਕਸ਼ਾ ਨਿਖਿਲ ਖੜਸੇ ਅਤੇ ਪੈਰਾਲੰਪਿਕ ਕਮੇਟੀ ਆਫ਼ ਇੰਡੀਆ (ਪੀਸੀਆਈ) ਦੇ ਪ੍ਰਧਾਨ ਦੇਵੇਂਦਰ ਝਾਝਰੀਆ ਵੀ ਮੌਜੂਦ ਸਨ।
ਫੋਟੋ ਏਐੱਨਆਈ
ਇਸ ਮੌਕੇ ਪੈਰਾਲੰਪਿਕ ਸੋਨ ਤਗ਼ਮਾ ਜੇਤੂ ਅਵਨੀ ਲੇਖਰਾ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਇੱਕ ਦਸਤਖ਼ਤ ਕੀਤੀ ਭਾਰਤੀ ਜਰਸੀ ਤੋਹਫ਼ੇ ਵਿੱਚ ਦਿੱਤੀ। ਜ਼ਿਕਰਯੋਗ ਹੈ ਕਿ ਪੈਰਿਸ ਵਿੱਚ ਆਪਣੀ ਪੈਰਾਲੰਪਿਕ ਖੇਡਾਂ ਦੌਰਾਨ 7 ਸੋਨ, 9 ਚਾਂਦੀ ਅਤੇ 13 ਕਾਂਸੀ ਸਮੇਤ ਰਿਕਾਰਡ 29 ਤਗ਼ਮੇ ਜਿੱਤੇ ਹਨ, ਜੋ ਕਿ ਭਾਰਤੇ ਦੇ ਹੁਣ ਤੱਕ ਦੇ ਇਤਿਹਾਸ ਵਿੱਚ ਸਭ ਤੋਂ ਵੱਧ ਤਗ਼ਮੇ ਹਨ। -ਏਐੱਨਆਈ
Advertisement
Advertisement
Tags :
Author Image

Puneet Sharma

View all posts

Advertisement