ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਪ੍ਰਧਾਨ ਮੰਤਰੀ ਮੋਦੀ ਲੋਕਾਂ ਨੂੰ ਗੁੰਮਰਾਹ ਕਰਨ ’ਚ ਰੁੱਝੇ: ਫਾਰੂਕ ਅਬਦੁੱਲਾ

11:00 PM Sep 15, 2024 IST
ਫਾਰੂਕ ਅਬਦੁੱਲਾ ਤੇ ਮੁਫ਼ਤੀ ਮਹਿਬੂਬਾ

ਸ੍ਰੀਨਗਰ/ਕੁਲਗਾਮ, 15 ਸਤੰਬਰ

Advertisement

ਸਾਬਕਾ ਮੁੱਖ ਮੰਤਰੀ ਫਾਰੂਕ ਅਬਦੁੱਲਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਹ ਕਹਿ ਕੇ ਦੇਸ਼ ਨੂੰ ‘ਗੁੰਮਰਾਹ’ ਕਰ ਰਹੇ ਹਨ ਕਿ ਕੇਂਦਰ ਸ਼ਾਸਿਤ ਪ੍ਰਦੇਸ਼ ’ਚ ਨੈਸ਼ਨਲ ਕਾਨਫਰੰਸ-ਕਾਂਗਰਸ ਗੱਠਜੋੜ ਦੀ ਸਰਕਾਰ ਬਣਨ ਨਾਲ ਦਹਿਸ਼ਤਗਰਦੀ ਸੁਰਜੀਤ ਹੋਵੇਗੀ। ਨੈਸ਼ਨਲ ਕਾਨਫਰੰਸ ਆਗੂ ਨੇ ਕਿਹਾ, ‘‘ਮੈਂ ਪ੍ਰਧਾਨ ਮੰਤਰੀ ਨੂੰ ਕਹਿਣਾ ਚਾਹੁੰਦਾ ਹਾਂ ਕਿ ਧਾਰਾ 370 ਰੱਦ ਕੀਤੇ ਜਾਣ ਮਗਰੋਂ ਪਿਛਲੇ ਪੰਜ ਸਾਲਾਂ ਤੋਂ ਉਨ੍ਹਾਂ ਦੀ ਸਰਕਾਰ ਦਾ ਹੀ ਸ਼ਾਸਨ ਹੈ। ਉਹ ਆਮ ਤੌਰ ’ਤੇ ਕਹਿੰਦੇ ਹਨ ਕਿ ਇੱਥੇ ਦਹਿਸ਼ਤਗਰਦੀ ਲਈ ਧਾਰਾ 370 ਜ਼ਿੰਮੇਵਾਰ ਹੈ ਪਰ ਅੱਜ ਧਾਰਾ 370 ਨਹੀਂ ਹੈ। ਇਹ ਅਤਿਵਾਦ ਕਿੱਥੋਂ ਆ ਰਿਹਾ ਹੈ।’’ ਉਨ੍ਹਾਂ ਕਿਹਾ, ‘‘ਤੁਸੀਂ ਲੋਕਾਂ ਨੂੰ ਗੁੰਮਰਾਹ ਕਰ ਰਹੇ ਹੋ। ਤੁਸੀਂ ਰੋਜ਼ਾਨਾ ਝੂਠ ਬੋਲ ਰਹੇ ਹੋ।’’ ਦੂਜੇ ਪਾਸੇ ਪੀਪਲਜ਼ ਡੈਮੋਕਰੈਟਿਕ ਪਾਰਟੀ (ਪੀਡੀਪੀ) ਮੁਖੀ ਮਹਿਬੂਬਾ ਮੁਫ਼ਤੀ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਜੰਮੂ-ਕਸ਼ਮੀਰ ਅਸੈਂਬਲੀ ਚੋਣਾਂ ਸਿਰਫ ਵਿਕਾਸ ਕਰਨ ਲਈ ਹੀ ਨਹੀਂ ਬਲਕਿ ਭਾਜਪਾ ਨੂੰ ਕਸ਼ਮੀਰ ਦੇ ਮੁੱਦੇ ਅਤੇ ਧਾਰਾ 370 ਨੂੰ ਦਫਨ ਕਰਨ ਤੋਂ ਰੋਕਣ ਲਈ ਵੀ ਲੜ ਰਹੀ ਹੈ।’ -ਪੀਟੀਆਈ

Advertisement
Advertisement