ਪ੍ਰਧਾਨ ਮੰਤਰੀ ਮੋਦੀ ਨੇ ਜਰਮਨ ਕੰਪਨੀਆਂ ਨੂੰ ਭਾਰਤ ਵਿਚ ਨਿਵੇਸ਼ ਕਰਨ ਦਾ ਸੱਦਾ ਦਿੱਤਾ
01:59 PM Oct 25, 2024 IST
ਨਵੀਂ ਦਿੱਲੀ, 25 ਅਕਤੂਬਰ
Advertisement
Asia-Pacific Conference of German Business 2024: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਰਮਨ ਕੰਪਨੀਆਂ ਨੂੰ ਸੱਦਾ ਦਿੰਦਿਆਂ ਕਿਹਾ ਕਿ ਨਿਵੇਸ਼ ਕਰਨ ਲਈ ਭਾਰਤ ਤੋਂ ਬਿਹਤਰ ਕੋਈ ਜਗ੍ਹਾ ਨਹੀਂ ਹੈ। ਉਨ੍ਹਾਂ ਕਿਹਾ ਕਿ ਭਾਰਤ ਦੀ ਦੀ ਵਿਕਾਸ ਕਥਾ ਦਾ ਹਿੱਸਾ ਬਨਣ ਦਾ ਸਹੀ ਸਮਾਂ ਹੈ। ‘ਏਸ਼ੀਆ ਪੈਸਿਫਿਕ ਕਾਨਫਰੰਸ ਆਫ਼ ਜਰਮਨ ਬਿਜ਼ਨਸ’ ਦੇ 18ਵੇਂ ਸੰਮੇਲਨ ਨੂੰ ਸੰਬੋਧਨ ਕਰਦੇ ਹੋਏ ਉਨ੍ਹਾਂ ਕਿਹਾ ਕਿ ਵਿਦੇਸ਼ੀ ਨਿਵਸ਼ਕਾਂ ਲਈ ‘ਮੇਨ ਇਨ ਇੰਡੀਆ’ ਅਤੇ ‘ਮੇਕ ਫਾਰ ਦ ਵਰਲਡ’ ਪਹਿਲ ਵਿਚ ਸ਼ਾਮਲ ਹੋਣ ਦਾ ਸਹੀ ਸਮਾਂ ਹੈ।
ਉਨ੍ਹਾਂ ਕਿਹਾ ਕਿ ਜਰਮਨ ਨੇ ਭਾਰਤ ਦੇ ਹੁਨਰਮੰਦ ਕਰਮਚਾਰੀਆਂ ’ਤੇ ਜੋ ਭਰੋਸਾ ਪ੍ਰਗਟਾਇਆ ਹੈ, ਉਹ ਸ਼ਾਨਦਾਰ ਹੈ ਕਿਉਂਕਿ ਯੂਰਪੀਅਨ ਰਾਸ਼ਟਰ ਨੇ ਹੁਨਰਮੰਦ ਭਾਰਤੀ ਕਰਮਚਾਰੀਆਂ ਲਈ ਵੀਜ਼ਿਆਂ ਦੀ ਗਿਣਤੀ 20,000 ਤੋਂ ਵਧਾ ਕੇ 90,000 ਕਰਨ ਦਾ ਫੈਸਲਾ ਕੀਤਾ ਹੈ। ਪੀਟੀਆਈ
Advertisement
Advertisement