ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਹਾਲੇ ਤੱਕ ਰਾਹੁਲ ਨਾਲ ਬਹਿਸ ਦਾ ਹੌਂਸਲਾ ਨਹੀਂ ਜੁਟਾ ਸਕੇ ਪ੍ਰਧਾਨ ਮੰਤਰੀ: ਜੈਰਾਮ ਰਮੇਸ਼

07:18 AM May 29, 2024 IST

ਨਵੀਂ ਦਿੱਲੀ:

Advertisement

ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਅੱਜ ਫਿਰ ਕਿਹਾ ਕਿ 17 ਦਿਨ ਲੰਘ ਚੁੱਕੇ ਹਨ ਪਰ ਪ੍ਰਧਾਨ ਮੰਤਰੀ ਹਾਲੇ ਤੱਕ ਵੀ ਰਾਹੁਲ ਗਾਂਧੀ ਨਾਲ ਬਹਿਸ ਦਾ ਸੱਦਾ ਕਬੂਲ ਕਰਨ ਵਾਸਤੇ ‘ਹੌਂਸਲਾ’ ਨਹੀਂ ਜੁਟਾ ਸਕੇ। ‘ਐਕਸ’ ਉੱਤੇ ਆਪਣੀਆਂ ਪਹਿਲੀਆਂ ਪੋਸਟਾਂ ਦੁਬਾਰਾ ਸਾਂਝੀਆਂ ਕਰਦਿਆਂ ਰਮੇਸ਼ ਨੇ ਕਿਹਾ, ‘‘ਰਾਹੁਲ ਗਾਂਧੀ ਵੱਲੋਂ ਸੱਤਾ ’ਚੋਂ ਜਾ ਰਹੇ ਪ੍ਰਧਾਨ ਮੰਤਰੀ ਨੂੰ ਬਹਿਸ ਵਾਸਤੇ ਸੱਦਾ ਪੱਤਰ ਲਿਖੇ ਨੂੰ 17 ਦਿਨ ਲੰਘ ਚੁੱਕੇ ਹਨ। ਕਥਿਤ 56 ਇੰਚ ਦਾ ਸੀਨਾ ਹਾਲੇ ਸੱਦਾ ਸਵੀਕਾਰ ਦਾ ਹੌਂਸਲਾ ਨਹੀਂ ਜੁਟਾ ਸਕਿਆ।’’ ਇਸ ਦੌਰਾਨ ਇੱਕ ਹੋਰ ਪੋਸਟ ’ਚ ਰਮੇਸ਼ ਨੇ ਨਰਿੰਦਰ ਮੋਦੀ ਸਰਕਾਰ ’ਤੇ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਕਿਸਾਨਾਂ ਦੀ ਬਜਾਏ ਨਿੱਜੀ ਫਰਮਾਂ ਨੂੰ ਲਾਭ ਪਹੁੰਚਾਉਣ ਦਾ ਦੋਸ਼ ਲਾਇਆ ਅਤੇ ਜ਼ੋਰ ਦੇ ਕੇ ਆਖਿਆ ਕਿ ਕਾਂਗਰਸ ਨੇ ਇਹ ਯਕੀਨੀ ਬਣਾਉਣ ਲਈ ਯੋਜਨਾ ਨੂੰ ਬਦਲਣ ਦੀ ਗਾਰੰਟੀ ਦਿੱਤੀ ਹੈ ਕਿ ਕਿਸਾਨਾਂ ਨੂੰ 30 ਦਿਨਾਂ ਦੇ ਅੰਦਰ ਬੀਮੇ ਦਾ ‘ਕਲੇਮ’ ਮਿਲ ਜਾਵੇੇ। ਰਮੇਸ਼ ਨੇ ਦਾਅਵਾ ਕੀਤਾ, ‘‘ਨਿੱਜੀ ਫਰਮਾਂ ਨੇ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ (ਪੀਐੱਮਐੱਫਬੀਵਾਈ) ਤੋਂ 40,000 ਹਜ਼ਾਰ ਕਰੋੜ ਰੁਪਏ ਮੁਨਾਫ਼ਾ ਕਮਾਇਆ ਹੈ ਜਦਕਿ ਕਿਸਾਨਾਂ ਨੂੰ ਬੀਮੇ ਦੀ ਅਦਾਇਗੀ ਨਾ ਹੋਣ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਤੋਂ ਪਹਿਲਾਂ ਅੱਜ ਸਵੇਰੇ ਉਨ੍ਹਾਂ ਨੇ ਅਗਨੀਪਥ ਸਕੀਮ ਨੂੰ ਵੀ ‘ਕੌਮੀ ਸੁਰੱਖਿਆ ਲਈ ਖ਼ਤਰਾ’ ਕਰਾਰ ਦਿੱਤਾ। -ਪੀਟੀਆਈ

Advertisement
Advertisement
Advertisement