For the best experience, open
https://m.punjabitribuneonline.com
on your mobile browser.
Advertisement

ਸੈਂਟਰ ਘਨੌਰੀ ਕਲਾਂ ’ਚ ਪ੍ਰਾਇਮਰੀ ਸਕੂਲ ਖੇਡਾਂ ਸਮਾਪਤ

09:00 AM Sep 24, 2024 IST
ਸੈਂਟਰ ਘਨੌਰੀ ਕਲਾਂ ’ਚ ਪ੍ਰਾਇਮਰੀ ਸਕੂਲ ਖੇਡਾਂ ਸਮਾਪਤ
ਜੇਤੂ ਵਿਦਿਆਰਥੀਆਂ ਨਾਲ ਸਕੂਲ ਸਟਾਫ। -ਫੋਟੋ: ਰਿਸ਼ੀ
Advertisement

ਸ਼ੇਰਪੁਰ:

Advertisement

ਸਰਕਾਰੀ ਪ੍ਰਾਇਮਰੀ ਸੈਂਟਰ ਸਕੂਲ ਘਨੌਰੀ ਦੇ ਅਧੀਨ ਪੈਂਦੇ ਸਕੂਲਾਂ ਦੀਆਂ ਦੋ ਰੋਜ਼ਾ ਪ੍ਰਾਇਮਰੀ ਸਕੂਲ ਖੇਡਾਂ ਸਮਾਪਤ ਹੋਈਆਂ। ਸਰਕਾਰੀ ਪ੍ਰਾਇਮਰੀ ਸਕੂਲ ਘਨੌਰੀ ਕਲਾਂ ਨੇ ਖੋ-ਖੋ ਲੜਕੇ ਤੇ ਲੜਕੀਆਂ ਵਿੱਚ ਇਸ ਵਾਰ ਫਿਰ ਜਿੱਤ ਪ੍ਰਾਪਤ ਕੀਤੀ। ਸੈਂਟਰ ਸਕੂਲ ਇੰਚਾਰਜ ਕਿਰਨਜੀਤ ਕੌਰ ਤੇ ਮਨਦੀਪ ਕੁਮਾਰ ਚਾਂਗਲੀ ਨੇ ਦੱਸਿਆ ਕਿ ਖੋ-ਖੋ ਮੁੰਡੇ ਤੇ ਕੁੜੀਆਂ ਵਿੱਚ ਘਨੌਰੀ ਸਕੂਲ ਨੇ ਪਹਿਲਾ, ਸਰਕਲ ਕਬੱਡੀ ’ਚ ਘਨੌਰੀ ਕਲਾਂ ਨੇ ਪਹਿਲਾ, ਸੌ ਮੀਟਰ (ਕੁੜੀਆਂ) ਪਵਨਦੀਪ ਕੌਰ ਸੈਂਟਰ ਸਕੂਲ ਨੇ ਪਹਿਲਾ, ਦੋ ਸੌ ਮੀਟਰ ਕੁੜੀਆਂ ਮਾਹੀ ਕੌਰ ਸੈਂਟਰ ਸਕੂਲ ਨੇ ਪਹਿਲਾ, ਚਾਰ ਸੌ ਮੀਟਰ ਕੁੜੀਆਂ ਨਵਜੋਤ ਕੌਰ ਡਾ. ਬੀਆਰ ਅੰਬੇਡਕਾਰ ਘਨੌਰੀ ਕਲਾਂ ਨੇ ਪਹਿਲਾ, ਸੌ ਮੀਟਰ (ਮੁੰਡੇ) ਹਰਪ੍ਰੀਤ ਸਿੰਘ ਡਾ. ਬੀਆਰ ਅੰਬੇਡਕਾਰ ਨੇ ਪਹਿਲਾ, ਲੰਬੀ ਛਾਲ ਜੀਵਨਜ਼ੋਤ ਸਿੰਘ ਸਲੇਮਪੁਰ ਸਕੂਲ ਨੇ ਪਹਿਲਾ, ਲੰਬੀ ਛਾਲ (ਕੁੜੀਆਂ) ਪਵਨਪ੍ਰੀਤ ਕੌਰ ਘਨੌਰੀ ਕਲਾਂ ਸਕੂਲ ਨੇ ਪਹਿਲਾ, ਰਿਲੇਅ ਦੌੜ (ਮੁੰਡੇ) ਘਨੌਰੀ ਕਲਾਂ ਸਕੂਲ ਜੇਤੂ ਰਿਹਾ। ਇਸੇ ਤਰ੍ਹਾਂ ਕੁਸ਼ਤੀ 25 ਕਿਲੋ ਵਰਗ ’ਚ ਸਹਿਜਪ੍ਰੀਤ ਸ਼ਰਮਾ ਸਰਕਾਰੀ ਪ੍ਰਾਇਮਰੀ ਸਕੂਲ ਘਨੌਰੀ ਕਲਾਂ ਪਹਿਲੇ, 28 ਕਿਲੋ ’ਚ ਏਕਮ ਸਿੰਘ ਡਾ. ਬੀਆਰ ਅੰਬੇਡਕਾਰ ਸਕੂਲ ਪਹਿਲੇ, ਰੱਸਾਕਸ਼ੀ ’ਚ ਸਰਕਾਰੀ ਪ੍ਰਾਇਮਰੀ ਸਕੂਲ ਦੁਗਨੀ ਪਹਿਲੇ ਸਥਾਨ ’ਤੇ ਰਿਹਾ। -ਪੱਤਰ ਪ੍ਰੇਰਕ

Advertisement

Advertisement
Author Image

joginder kumar

View all posts

Advertisement