For the best experience, open
https://m.punjabitribuneonline.com
on your mobile browser.
Advertisement

ਚੀਫ਼ ਖਾਲਸਾ ਦੀਵਾਨ ਦੇ ਦੋ ਮੈਂਬਰਾਂ ਦੀ ਮੁੱਢਲੀ ਮੈਂਬਰਸ਼ਿਪ ਖਾਰਜ

07:18 AM May 30, 2024 IST
ਚੀਫ਼ ਖਾਲਸਾ ਦੀਵਾਨ ਦੇ ਦੋ ਮੈਂਬਰਾਂ ਦੀ ਮੁੱਢਲੀ ਮੈਂਬਰਸ਼ਿਪ ਖਾਰਜ
Advertisement

ਅੰਮ੍ਰਿਤਸਰ:

Advertisement

ਇੱਥੇ ਅੱਜ ਚੀਫ਼ ਖ਼ਾਲਸਾ ਦੀਵਾਨ ਦੀ ਕਾਰਜਸਾਧਕ ਕਮੇਟੀ ਅਤੇ ਜਨਰਲ ਕਮੇਟੀ ਦੀ ਮੀਟਿੰਗ ਮਗਰੋਂ ਦੀਵਾਨ ਦੇ ਪ੍ਰਧਾਨ ਡਾ. ਇੰਦਰਬੀਰ ਸਿੰਘ ਨਿੱਝਰ ਨੇ ਸੰਸਥਾ ਦੇ ਦੋ ਮੈਂਬਰਾਂ ਅਜੈਬ ਸਿੰਘ ਅਭਿਆਸੀ ਅਤੇ ਸਤਨਾਮ ਸਿੰਘ (ਮੁੰਬਈ) ਨੂੰ ਸੰਸਥਾ ਬਾਰੇ ਕਥਿਤ ਕੂੜ ਪ੍ਰਚਾਰ ਕਰਨ, ਦੀਵਾਨ ਦੇ ਅਕਸ ਨੂੰ ਢਾਹ ਲਗਾਉਣ ਦੇ ਦੋਸ਼ ਹੇਠ ਉਨ੍ਹਾਂ ਦੀ ਮੁੱਢਲੀ ਮੈਂਬਰਸ਼ਿਪ ਖਾਰਜ ਕਰ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਸਬ ਕਮੇਟੀ ਗਠਿਤ ਕੀਤੀ ਗਈ ਸੀ। ਇਸ ਦੇ ਮੈਂਬਰਾਂ ਵੱਲੋਂ ਅਜੈਬ ਸਿੰਘ ਅਭਿਆਸੀ ਅਤੇ ਸਤਨਾਮ ਸਿੰਘ ਨੂੰ ਸਪੱਸ਼ਟੀਕਰਨ ਦੇਣ ਲਈ ਤਿੰਨ ਵਾਰ ਨੋਟਿਸ ਭੇਜਿਆ ਪਰ ਉਹ ਕਮੇਟੀ ਨੂੰ ਕੋਈ ਵੀ ਜਵਾਬ ਦੇਣ ਜਾਂ ਉਨ੍ਹਾਂ ਅੱਗੇ ਪੇਸ਼ ਹੋਣ ਦੀ ਬਜਾਏ ਕਮੇਟੀ ਮੈਂਬਰਾਂ ਨੂੰ ਗੁਮਰਾਹ ਕਰਦੇ ਰਹੇ। ਇਸ ਕਾਰਨ ਸਬ ਕਮੇਟੀ ਵੱਲੋਂ ਪ੍ਰਧਾਨ ਡਾ. ਨਿੱਝਰ ਨੂੰ ਦੋਸ਼ੀਆਂ ਵਿਰੁੱਧ ਬਣਦੀ ਯੋਗ ਕਾਰਵਾਈ ਕਰਨ ਦੀ ਸਿਫਾਰਸ਼ ਕੀਤੀ ਸੀ। ਇਸ ’ਤੇ ਕਾਰਵਾਈ ਕਰਦਿਆਂ ਅੱਜ ਦੋਵਾਂ ਮੈਂਬਰਾਂ ਦੀ ਚੀਫ਼ ਖ਼ਾਲਸਾ ਦੀਵਾਨ ਸਬੰਧੀ ਮੁੱਢਲੀ ਮੈਂਬਰਸ਼ਿਪ ਖਾਰਜ ਕਰ ਦਿੱਤੀ ਗਈ। -ਟਨਸ

Advertisement
Author Image

joginder kumar

View all posts

Advertisement
Advertisement
×