ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਪ੍ਰਾਇਮਰੀ ਖੇਡਾਂ: ਚੀਮਾ ਬਲਾਕ ਨੇ ਆਲਓਵਰ ਟਰਾਫੀ ਜਿੱਤੀ

08:34 AM Nov 15, 2023 IST
ਜੇਤੂ ਟੀਮਾਂ ਦਾ ਸਨਮਾਨ ਕਰਦੇ ਹੋਏ ਪ੍ਰਬੰਧਕ। -ਫੋਟੋ: ਸੱਤੀ

ਪੱਤਰ ਪ੍ਰੇਰਕ
ਮਸਤੂਆਣਾ ਸਾਹਿਬ, 14 ਨਵੰਬਰ
ਜ਼ਿਲ੍ਹਾ ਪੱਧਰੀ ਪ੍ਰਾਇਮਰੀ ਖੇਡਾਂ ਇੱਥੇ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਸੰਜੀਵ ਸ਼ਰਮਾ, ਡੀਡੀਈਓ ਪ੍ਰੀਤਇੰਦਰ ਘਈ, ਪ੍ਰਿੰਸੀਪਲ ਇੰਦੂ ਸਿਮਕ ਦੀ ਪ੍ਰਧਾਨਗੀ ਹੇਠ ਕਰਵਾਈਆਂ ਗਈਆਂ। ਮੀਡੀਆ ਇੰਚਾਰਜ ਬਲਜਿੰਦਰ ਰਿਸ਼ੀ ਨੇ ਦੱਸਿਆ ਕਿ ਇਸ ਟੂਰਨਾਮੈਂਟ ਵਿੱਚ ਚੀਮਾ ਬਲਾਕ ਨੇ ਆਲਓਵਰ ਟਰਾਫੀ ਜਿੱਤੀ।
ਕਬੱਡੀ ਨੈਸ਼ਨਲ ਸਟਾਈਲ (ਕੁੜੀਆਂ) ਚੀਮਾ ਬਲਾਕ ਪਹਿਲੇ, ਸੁਨਾਮ-2 ਦੂਜੇ, ਹਾਕੀ (ਕੁੜੀਆਂ) ਧੂਰੀ ਪਹਿਲੇ, ਫੁਟਬਾਲ ਵਿੱਚ ਸ਼ੇਰਪੁਰ ਦੀਆਂ ਮੁੰਡੇ ਤੇ ਕੁੜੀਆਂ ਦੀਆਂ ਟੀਮਾਂ ਪਹਿਲੇ, ਚੀਮਾ ਦੀਆਂ ਦੋਵੇਂ ਟੀਮਾਂ ਖੋ-ਖੋ ਪਹਿਲੇ, ਲਹਿਰਾ ਦੂਜੇ, ਕੁਸ਼ਤੀਆਂ (25 ਕਿਲੋ) ਸ਼ੇਰਪੁਰ ਤੇ ਚੀਮਾ (28 ਤੇ 30 ਕਿਲੋ) ਪਹਿਲੇ, ਰੱਸਾਕੱਸੀ ’ਚ ਚੀਮਾ ਪਹਿਲੇ, ਧੂਰੀ ਦੂਜੇ ਸਥਾਨ ’ਤੇ ਰਹੇ। ਇਸ ਮੌਕੇ ਜਸਵੀਰ ਸਿੰਘ ਕੁਦਨੀ, ਮਹਿੰਦਰ ਸਿੰਘ ਸਿੱਧੂ, ਪ੍ਰੀਤਮ ਸਿੰਘ ਪੀਤੂ, ਰਾਜਵੰਤ ਸਿੰਘ ਘੁੱਲੀ, ਨਰੇਸ਼ ਸੈਣੀ ਨੇ ਵਿਸ਼ੇਸ਼ ਮਹਿਮਾਨਾਂ ਵਜੋਂ ਸ਼ਿਰਕਤ ਕੀਤੀ। ਪ੍ਰਿੰਸੀਪਲ ਵਰਿੰਦਰ ਕੌਰ, ਬੀਪੀਈਓ ਹਰਤੇਜ ਸਿੰਘ ਕੌਹਰੀਆਂ, ਗੁਰਮੀਤ ਸਿੰਘ, ਅਭਿਨਵ ਜੈਦਕਾ, ਵਰਿੰਦਰ ਸਿੰਘ ਸਟੇਟ ਐਵਾਰਡੀ ਨੇ ਜੇਤੂਆਂ ਨੂੰ ਇਨਾਮ ਵੰਡੇ। ਲੰਗਰ ਦਾ ਪ੍ਰਬੰਧ ਅਕਾਲ ਕਾਲਜ ਕੌਂਸਲ ਵੱਲੋਂ ਕੀਤਾ ਗਿਆ।
ਸਟੇਜ ਦਾ ਸੰਚਾਲਨ ਗੁਰਵਿੰਦਰ ਸਿੰਘ ਸਟੇਟ ਐਵਾਰਡੀ ਤੇ ਜਗਰੂਪ ਸਿੰਘ ਧਾਂਦਰਾ ਨੇ ਕੀਤਾ।

Advertisement

Advertisement