ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਮਹਿਲਾ ਨਾਲ ਛੇੜ-ਛਾੜ ਦੇ ਦੋਸ਼ ਹੇਠ ਪੁਜਾਰੀ ਗ੍ਰਿਫ਼ਤਾਰ

08:36 AM Sep 19, 2024 IST

ਨਿੱਜੀ ਪੱਤਰ ਪ੍ਰੇਰਕ
ਖੰਨਾ, 18 ਸਤੰਬਰ
ਇਥੋਂ ਦੇ ਰਤਨਹੇੜੀ ਰੋਡ ’ਤੇ ਮੰਦਰ ਵਿੱਚ ਮਹਿਲਾ ਨਾਲ ਛੇੜ-ਛਾੜ ਦੇ ਦੋਸ਼ ਹੇਠ ਪੁਲੀਸ ਨੇ ਪੁਜਾਰੀ ਨੂੰ ਗ੍ਰਿਫ਼ਤਾਰ ਕੀਤਾ ਹੈ। ਪੀੜਤਾ ਨੇ ਦੱਸਿਆ ਕਿ ਪੁਜਾਰੀ ਪ੍ਰਭੂ ਰਾਏ ਕਰੀਬ 20-25 ਸਾਲਾਂ ਤੋਂ ਇਲਾਕੇ ਵਿਚ ਰਹਿ ਰਿਹਾ ਹੈ ਅਤੇ ਉਸ ਨੇ ਆਪਣੇ ਘਰ ਦੇ ਨਾਲ ਮੰਦਰ ਬਣਾਇਆ ਹੋਇਆ ਹੈ, ਜਦੋਂ ਉਹ ਮੱਥਾ ਟੇਕਣ ਗਈ ਤਾਂ ਪ੍ਰਭੂ ਰਾਏ ਨੇ ਉਸ ਨਾਲ ਛੇੜ-ਛਾੜ ਕਰਨੀ ਸ਼ੁਰੂ ਕਰ ਦਿੱਤੀ। ਉਸ ਨੇ ਬਾਹਰ ਭੱਜ ਕੇ ਰੌਲਾ ਪਾਇਆ। ਇਲਾਕੇ ਦੀਆਂ ਔਰਤਾਂ ਨੇ ਦੱਸਿਆ ਕਿ ਕੁਝ ਸਮਾਂ ਪਹਿਲਾਂ ਵੀ ਪੁਜਾਰੀ ਨੇ ਦਿਵਿਆਂਗ ਲੜਕੀ ਨਾਲ ਗਲਤ ਹਰਕਤਾਂ ਕੀਤੀਆਂ ਸਨ। ਥਾਣਾ ਸਿਟੀ-1 ਦੇ ਐੱਸਐੱਚਓ ਅਸ਼ੋਕ ਕੁਮਾਰ ਨੇ ਕਿਹਾ ਕਿ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਕੇ ਕੇਸ ਦਰਜ ਕੀਤਾ ਹੈ। ਪੁਜਾਰੀ ਨੇ ਦੋਸ਼ਾਂ ਨੂੰ ਨਕਾਰਦਿਆਂ ਖ਼ੁਦ ਨੂੰ ਬੇਕਸੂਰ ਦੱਸਿਆ।

Advertisement

Advertisement