ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਸਬਜ਼ੀਆਂ ਤੇ ਫਲਾਂ ਦੀਆਂ ਕੀਮਤਾਂ ਨੇ ਵਿਗਾੜਿਆ ਰਸੋਈ ਦਾ ਬਜਟ

08:34 AM Jul 06, 2024 IST
ਸਿਵਲ ਲਾਈਨ ਵਿੱਚ ਸਬਜ਼ੀ ਵੇਚਦੇ ਹੋਏ ਦੁਕਾਨਦਾਰ। -ਫੋਟੋ: ਇੰਦਰਜੀਤ ਵਰਮਾ

ਗੁਰਿੰਦਰ ਸਿੰਘ
ਲੁਧਿਆਣਾ, 5 ਜੁਲਾਈ
ਸਬਜ਼ੀਆਂ ਅਤੇ ਫਲਾਂ ਦੀਆਂ ਕੀਮਤਾਂ ਵਿੱਚ ਪਿਛਲੇ ਕੁੱਝ ਦਿਨਾਂ ਤੋਂ ਕਾਫ਼ੀ ਵਾਧਾ ਹੋ ਰਿਹਾ ਹੈ। ਪਿਛਲੇ ਮਹੀਨੇ ਦੇ ਮੁਕਾਬਲੇ ਇਸ ਮਹੀਨੇ ਸਬਜ਼ੀਆਂ ਦੀਆਂ ਕੀਮਤਾਂ ਲਗਪਗ 50 ਫ਼ੀਸਦੀ ਵਧ ਗਈਆਂ ਹਨ। ਇਸ ਨਾਲ ਸੁਆਣੀਆਂ ਦਾ ਘਰੇਲੂ ਬਜਟ ਵਿਗੜ ਗਿਆ ਹੈ।
ਇਸ ਸਮੇਂ ਬਾਜ਼ਾਰ ਵਿੱਚ ਘੀਆ ਅਤੇ ਲੌਕੀ 80 ਤੋਂ 100 ਰੁਪਏ ਪ੍ਰਤੀ ਕਿਲੋ, ਪੇਠਾ 50 ਰੁਪਏ ਤੋਂ 70 ਰੁਪਏ ਪ੍ਰਤੀ ਕਿਲੋ, ਸ਼ਿਮਲਾ ਮਿਰਚ 120 ਤੋਂ 140, ਗਾਜ਼ਰ 50 ਤੋਂ 70 ਰੁਪਏ, ਟਿੰਡਾ 40 ਤੋਂ 60 ਰੁਪਏ, ਹਰੀ ਤੋਰੀ 50 ਤੋਂ 70 ਰੁਪਏ, ਬੈਂਗਣ 50 ਤੋਂ 70 ਰੁਪਏ ਅਤੇ ਨਿੰਬੂ 120 ਰੁਪਏ ਤੋਂ 140 ਰੁਪਏ ਪ੍ਰਤੀ ਕਿਲੋ ਵਿਕ ਰਿਹਾ ਹੈ। ਧਨੀਆ 300 ਰੁਪਏ ਪ੍ਰਤੀ ਕਿਲੋ ਦੇ ਕਰੀਬ ਵਿਕ ਰਿਹਾ ਹੈ।
ਇਸੇ ਤਰ੍ਹਾਂ ਪਿਆਜ਼, ਆਲੂ ਅਤੇ ਟਮਾਟਰ ਦੀਆਂ ਕੀਮਤਾਂ ਵਿੱਚ ਵੀ ਭਾਰੀ ਵਾਧਾ ਹੋ ਗਿਆ ਹੈ। ਪਿਛਲੇ ਹਫ਼ਤੇ 20 ਰੁਪਏ ਪ੍ਰਤੀ ਕਿਲੋ ਵਾਲਾ ਪਿਆਜ਼ ਇਸ ਵੇਲੇ 50 ਤੋਂ 60 ਰੁਪਏ ਪ੍ਰਤੀ ਕਿਲੋ, ਆਲੂ 30 ਤੋਂ 40 ਰੁਪਏ ਪ੍ਰਤੀ ਕਿਲੋ ਅਤੇ ਟਮਾਟਰ 50 ਤੋਂ 70 ਪ੍ਰਤੀ ਕਿਲੋ ਵਿਕ ਰਿਹਾ ਹੈ। ਇਸ ਤੋਂ ਇਲਾਵਾ ਲਸਣ ਅਤੇ ਅਦਰਕ ਦੀ ਕੀਮਤ ਵੀ ਅਸਮਾਨੀ ਚੜ੍ਹੀ ਹੋਈ ਹੈ ਜੋ 250 ਤੋਂ 300 ਰੁਪਏ ਪ੍ਰਤੀ ਕਿਲੋ ਵਿਕ ਰਹੇ ਹਨ।‌
ਇਸੇ ਤਰ੍ਹਾਂ ਫ਼ਲਾਂ ਦੀਆਂ ਕੀਮਤਾਂ ਵੀ ਭਾਰੀ ਵਾਧਾ ਹੋਇਆ ਹੈ। ਇਸ ਵੇਲੇ ਪਪੀਤਾ 70 ਤੋਂ 80 ਰੁਪਏ ਪ੍ਰਤੀ ਕਿਲੋ, ਖਰਬੂਜ਼ਾ 40 ਤੋਂ 50 ਪ੍ਰਤੀ ਕਿਲੋ, ਤਰਬੂਜ਼ 20 ਤੋਂ 30 ਪ੍ਰਤੀ ਕਿਲੋ ਵਿਕ ਰਿਹਾ ਹੈ ਜਦੋਂਕਿ ਸੇਬ, ਆਲੂ ਬੁਖਾਰਾ‌ ਆੜੂ ਅਤੇ ਖਰਮਾਨੀ ਦੀ ਕੀਮਤ ਵੀ ਅਸਮਾਨੀ ਚੜ੍ਹ ਗਈ ਹੈ।
ਇਸ ਸਬੰਧੀ ਸਿਵਲ ਲਾਈਨ ਸਥਿਤ ਸਬਜ਼ੀ ਵਿਕਰੇਤਾ ਨੇ ਦੱਸਿਆ ਕਿ ਪਹਿਲਾਂ ਸਖ਼ਤ ਗਰਮੀ ਅਤੇ ਹੁਣ ਮੀਹ ਕਾਰਨ ਸਬਜ਼ੀ ਉਤਪਾਦਕਾਂ ਦੀਆਂ ਸਬਜ਼ੀਆਂ ਖ਼ਰਾਬ ਹੋ ਰਹੀਆਂ ਹਨ। ਇਸ ਕਾਰਨ ਮੰਡੀ ਵਿੱਚ ਸਪਲਾਈ ਘਟਣ ਕਾਰਨ ਕੀਮਤਾਂ ਵਧ ਗਈਆਂ ਹਨ। ਉਨ੍ਹਾਂ ਕਿਹਾ ਕਿ ਕੀਮਤਾਂ ਵਿੱਚ ਵਾਧੇ ਕਾਰਨ ਉਨ੍ਹਾਂ ਦਾ ਕਾਰੋਬਾਰ ਵੀ ਪ੍ਰਭਾਵਿਤ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਤਕਰੀਬਨ ਦੋ ਮਹੀਨੇ ਸਬਜ਼ੀ ਦੀਆਂ ਕੀਮਤਾਂ ਇਸੇ ਤਰ੍ਹਾਂ ਰਹਿਣ ਦੀ ਸੰਭਾਵਨਾ ਹੈ।
ਇਸ ਦੌਰਾਨ ਭਾਜਪਾ ਆਗੂ ਪਰਮਿੰਦਰ ਮਹਿਤਾ ਨੇ ਡੀਸੀ ਤੋਂ ਮੰਗ ਕੀਤੀ ਹੈ ਕਿ ਉਹ ਮੰਡੀ ਦੀਆਂ ਥੋਕ ਕੀਮਤਾਂ ਤੇ ਪਰਚੂਨ ਕੀਮਤਾਂ ਦੇ ਅੰਤਰ ਦਾ ਪਤਾ ਲਗਾ ਕੇ ਕੀਮਤਾਂ ਨਿਰਧਾਰਤ ਕਰਨ। ਉਨ੍ਹਾਂ ਕਿਹਾ ਕਿ ਮੀਂਹ ਦੀ ਓਟ ਹੇਠ ਸਬਜ਼ੀ ਮਾਫ਼ੀਆ ਦੀਆਂ ਮਨਮਾਨੀਆਂ ਰੋਕੀਆਂ ਜਾਣ।

Advertisement

Advertisement