ਜੈੱਟ ਈਂਧਣ ਤੇ ਵਪਾਰਕ ਐੱਲਪੀਜੀ ਸਿਲੰਡਰ ਦੀਆਂ ਕੀਮਤਾਂ ਵਧੀਆਂ
07:44 AM Dec 02, 2024 IST
ਨਵੀਂ ਦਿੱਲੀ, 1 ਦਸੰਬਰ
ਜੈੱਟ ਈਂਧਣ ਦੀਆਂ ਕੀਮਤਾਂ 1.45 ਫੀਸਦ ਅਤੇ ਹੋਟਲਾਂ ਤੇ ਰੈਸਟੋਰੈਂਟਾਂ ਵਿਚ ਵਰਤੀ ਜਾਂਦੀ ਵਪਾਰਕ ਐੱਲਪੀਜੀ ਦੇ 19.5 ਕਿਲੋ ਦੇ ਪ੍ਰਤੀ ਸਿਲੰਡਰ ਦੀ ਕੀਮਤ 16.5 ਰੁਪਏ ਵੱਧ ਗਈ ਹੈ। ਕੀਮਤਾਂ ਵਿਚ ਇਜ਼ਾਫ਼ੇ ਦਾ ਫੈਸਲਾ ਕੌਮਾਂਤਰੀ ਤੇਲ ਕੀਮਤਾਂ ਦੇ ਰੁਝਾਨਾਂ ਮੁਤਾਬਕ ਮਾਸਿਕ ਨਜ਼ਰਸਾਨੀ ਦੌਰਾਨ ਲਿਆ ਗਿਆ ਹੈ। ਕੌਮੀ ਰਾਜਧਾਨੀ ਵਿਚ ਜੈੱਟ ਈਂਧਣ ਦੀ ਕੀਮਤ 1318.12 ਰੁਪਏ ਪ੍ਰਤੀ ਕਿਲੋ ਲੀਟਰ ਦੇ ਉਛਾਲ ਨਾਲ 91,856.84 ਰੁਪਏ ਪ੍ਰਤੀ ਕਿਲੋ ਲੀਟਰ ਨੂੰ ਪਹੁੰਚ ਗਈ ਹੈ। ਇਸੇ ਤਰ੍ਹਾਂ ਵਪਾਰਕ ਐੱਲਪੀਜੀ ਸਿਲੰਡਰ ਦੀ ਕੀਮਤ ਹੁਣ 1818.50 ਰੁਪਏ ਪ੍ਰਤੀ ਸਿਲੰਡਰ ਹੋਵੇਗੀ। ਵਪਾਰਕ ਐੱਲਪੀਜੀ ਸਿਲੰਡਰ ਵਿਚ ਇਹ ਲਗਾਤਾਰ ਪੰਜਵਾਂ ਮਾਸਿਕ ਵਾਧਾ ਹੈ। ਇਸ ਤੋਂ ਪਹਿਲਾਂ 1 ਨਵੰਬਰ ਨੂੰ 19 ਕਿਲੋ ਦੇ ਸਿਲੰਡਰ ਦਾ ਭਾਅ 62 ਰੁਪਏ ਵਧਿਆ ਸੀ। -ਪੀਟੀਆਈ
Advertisement
Advertisement