For the best experience, open
https://m.punjabitribuneonline.com
on your mobile browser.
Advertisement

ਪਿਛਲੇ ਸੰਸਦ ਮੈਂਬਰਾਂ ਨੇ ਗੁਰਦਾਸਪੁਰ ਹਲਕੇ ਨੂੰ ਤਵੱਜੋ ਨਹੀਂ ਦਿੱਤੀ: ਕਲਸੀ

11:27 AM Apr 30, 2024 IST
ਪਿਛਲੇ ਸੰਸਦ ਮੈਂਬਰਾਂ ਨੇ ਗੁਰਦਾਸਪੁਰ ਹਲਕੇ ਨੂੰ ਤਵੱਜੋ ਨਹੀਂ ਦਿੱਤੀ  ਕਲਸੀ
ਚੋਣ ਦਫ਼ਤਰ ਦਾ ਉਦਘਾਟਨ ਕਰਦੇ ਹੋਏ ‘ਆਪ’ ਦੇ ਉਮੀਦਵਾਰ ਸ਼ੈਰੀ ਕਲਸੀ, ਚੇਅਰਮੈਨ ਸੇਖਵਾਂ ਅਤੇ ਹੋਰ।
Advertisement

ਪੱਤਰ ਪ੍ਰੇਰਕ
ਧਾਰੀਵਾਲ, 29 ਅਪਰੈਲ
ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ‘ਆਪ’ ਦੇ ਉਮੀਦਵਾਰ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਨੇ ਚੋਣ ਮੁਹਿੰਮ ਨੂੰ ਤੇਜ਼ ਕਰਦਿਆਂ ਸ਼ਹਿਰ ਧਾਰੀਵਾਲ ਅੰਦਰ ਕੇਜੇ ਕੰਪਲੈਕਸ ਵਿੱਚ ਪਾਰਟੀ ਦਾ ਚੋਣ ਦਫ਼ਤਰ ਦਾ ਖੋਲ੍ਹਿਆ। ਇਸ ਦਾ ਉਦਘਾਟਨ ਸ੍ਰੀ ਕਲਸੀ, ਚੇਅਰਮੈਨ ਜਗਰੂਪ ਸਿੰਘ ਸੇਖਵਾਂ ਅਤੇ ਸੀਨੀਅਰ ਆਗੂ ਡਾ. ਕਮਲਜੀਤ ਸਿੰਘ ਕੇਜੇ ਨੇ ਸਾਂਝੇ ਤੌਰ ’ਤੇ ਕੀਤਾ। ਉਨ੍ਹਾਂ ਕਿਹਾ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਦੋ ਸਾਲ ਦੇ ਕਾਰਜਕਾਲ ਦੌਰਾਨ ਕੀਤੇ ਕੰਮਾਂ ਅਤੇ ਪਾਰਟੀ ਦੀਆਂ ਲੋਕ-ਪੱਖੀ ਨੀਤੀਆਂ ਤੋਂ ਪੰਜਾਬ ਵਾਸੀ ਸੰਤੁਸ਼ਟ ਹਨ। ਉਮੀਦਵਾਰ ਸ਼ੈਰੀ ਕਲਸੀ ਨੇ ਕਿਹਾ ਗੁਰਦਾਸਪੁਰ ਹਲਕੇ ਦੇ ਪਿੱਛਲੇ ਸੰਸਦ ਮੈਂਬਰਾਂ ਨੇ ਹਲਕੇ ਨੂੰ ਕੋਈ ਤਵੱਜੋਂ ਨਹੀਂ ਦਿੱਤੀ। ਭਾਜਪਾ ਦੀ ਕੇਂਦਰ ਸਰਕਾਰ ਹੋਣ ਬਾਵਜੂਦ ਵੀ ਗੁਰਦਾਸਪੁਰ ਦੇ ਸੰਸਦ ਮੈਂਬਰ ਸੰਨੀ ਦਿਓਲ ਹਲਕੇ ਅੰਦਰ ਕੋਈ ਵੀ ਕੰਮ ਨਹੀਂ ਕਰਵਾ ਸਕੇ। ਸ੍ਰੀ ਦਿਓਲ ਨੂੰ ਸੰਸਦ ਮੈਂਬਰ ਬਣਾ ਕੇ ਲੋਕ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰਦੇ ਰਹੇ। ਸ੍ਰੀ ਕਲਸੀ ਨੇ ਕਿਹਾ ਜੇ ਲੋਕਾਂ ਨੇ ਉਨ੍ਹਾਂ ਨੂੰ ਜਿਤਾ ਕੇ ਪਾਰਲੀਮੈਂਟ ਵਿੱਚ ਭੇਜਿਆਂ ਤਾਂ ਹਲਕੇ ਦੇ ਅਹਿਮ ਮੁੱਦੇ ਹੱਲ ਕਰਵਾਏ ਜਾਣਗੇ। ਡਾ. ਕੇਜੇ ਸਿੰਘ ਨੇ ਸ਼ੈਰੀ ਕਲਸੀ ਦੀ ਜਿੱਤ ਯਕੀਨੀ ਬਣਾਉਣ ਲਈ ਪਾਰਟੀ ਵਰਕਰਾਂ ਨੂੰ ਚੋਣ ਪ੍ਰਚਾਰ ਤੇਜ਼ ਕਰਨ ਦੀ ਸਲਾਹ ਦਿੱਤੀ। ਚੇਅਰਮੈਨ ਜਗਰੂਪ ਸੇਖਵਾਂ ਨੇ ਕਿਹਾ ਕਿ ਸੰਨੀ ਦਿਓਲ ਨੇ ਸੰਸਦ ਮੈਂਬਰ ਬਣਨ ਮਗਰੋਂ ਹਲਕੇ ਦੀ ਸਾਰ ਨਹੀਂ ਲਈ। ਉਹ ਆਪਣੀ ਫਿਲਮ ਦਾ ਪ੍ਰਚਾਰ ਕਰਨ ਅੰਮ੍ਰਿਤਸਰ ਤੱਕ ਤਾਂ ਆ ਗਿਆ ਪਰ ਗੁਰਦਾਸਪੁਰ ਵਿੱਚ ਨਹੀਂ ਆਇਆ।

Advertisement

Advertisement
Author Image

Advertisement
Advertisement
×