ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਪੋਪਲਰ ਦੇ ਕੀੜਿਆਂ ਤੇ ਬਿਮਾਰੀਆਂ ਦੀ ਰੋਕਥਾਮ

08:57 AM Jul 15, 2023 IST

ਅਰਸ਼ਦੀਪ ਕੌਰ ਗਿੱਲ, ਪਰਮਿੰਦਰ ਸਿੰਘ*

ਕਣਕ-ਝੋਨੇ ਦੇ ਫ਼ਸਲੀ ਚੱਕਰ ਤੋਂ ਵਧੇਰੇ ਪੈਦਾਵਾਰ ਲੈਣ ਲਈ ਕੀੜੇਮਾਰ ਦਵਾਈਆਂ, ਖਾਦਾਂ ਆਦਿ ਦੀ ਦੁਰਵਰਤੋਂ ਨਾਲ ਜ਼ਮੀਨ ਦੀ ਸਿਹਤ ਵਿਗੜੀ ਹੈ ਅਤੇ ਪਾਣੀ ਦੇ ਸੋਮਿਆਂ ਦੀ ਕਮੀ ਆਈ ਹੈ, ਉੱਥੇ ਵਾਤਾਵਰਨ ਵੀ ਪ੍ਰਦੂਸ਼ਿਤ ਹੋਇਆ ਹੈ। ਇਸ ਸਭ ਨੂੰ ਧਿਆਨ ਵਿੱਚ ਰੱਖਦੇ ਹੋਏ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਵਿਗਿਆਨੀ ਖੇਤੀਬਾੜੀ ਵਿੱਚ ਵਿਭਿੰਨਤਾ ਲਿਆਉਣ ਉੱਤੇ ਜ਼ੋਰ ਦੇ ਰਹੇ ਹਨ। ਵਣ-ਖੇਤੀ ਖੇਤੀਬਾੜੀ ਵਿੱਚ ਵਿਭਿੰਨਤਾ ਲਿਆਉਣ ਦਾ ਵਧੀਆ ਹੱਲ ਹੈ। ਜਲਦੀ ਵਧਣ ਵਾਲੇ ਅਤੇ ਚੋਖੇ ਮੁਨਾਫ਼ੇ ਵਾਲੇ ਰੁੱਖ ਵਣ ਖੇਤੀ ਵਿੱਚ ਜਲਦੀ ਅਪਣਾਏ ਜਾਂਦੇ ਹਨ। ਪੋਪਲਰ ਤੇਜ਼ੀ ਨਾਲ ਵਧਣ ਵਾਲਾ ਅਜਿਹਾ ਰੁੱਖ ਹੈ ਜਿਸ ਦੀ ਨਰਮ ਲੱਕੜੀ ਤੋਂ ਕਈ ਵਸਤਾਂ ਜਿਵੇਂ ਮਾਚਸ ਦੀਆਂ ਤੀਲਾਂ, ਡੱਬੀਆਂ, ਪਲਾਈ, ਕਾਗਜ਼ ਆਦਿ ਬਣਦੀਆਂ ਹਨ। ਪੋਪਲਰ ਦੀ ਸਫ਼ਲ ਕਾਸ਼ਤ ਵਿੱਚ ਕੀੜੇ ਮਕੌੜੇ ਅਤੇ ਬਿਮਾਰੀਆਂ ਦਾ ਹਮਲਾ ਇੱਕ ਵੱਡਾ ਅੜਿੱਕਾ ਹੈ। ਸਮੇਂ ਸਿਰ ਇਨ੍ਹਾਂ ਆਫ਼ਤਾਂ ਦੇ ਸੁਚੱਜੇ ਉਪਚਾਰ ਨਾਲ ਕਿਸਾਨ ਵੀ ਭਾਰੇ ਆਰਥਿਕ ਨੁਕਸਾਨ ਤੋਂ ਬਚ ਸਕਦੇ ਹਨ।

Advertisement

ਪੋਪਲਰ ਦੇ ਮੁੱਖ ਕੀੜੇ:
ਪੱਤੇ ਖਾਣ ਵਾਲੀਆਂ ਸੁੰਡੀਆਂ

ਹਮਲੇ ਦਾ ਮੁੱਖ ਸਮਾਂ: ਜੁਲਾਈ ਤੋਂ ਨਵੰਬਰ
ਹਮਲੇ ਦੇ ਲੱਛਣ: ਕੀੜੇ ਦੇ ਪਤੰਗੇ ਸਲੇਟੀ ਭੂਰੇ ਰੰਗ ਦੇ ਅਤੇ ਇਨ੍ਹਾਂ ਦੇ ਮੂਹਰਲੇ ਪਾਸੇ ਚਿੱਟੇ ਰੰਗ ਦੇ ਟੇੜੇ ਮੇਢੇ ਨਿਸ਼ਾਨ ਹੁੰਦੇ ਹਨ। ਇਨ੍ਹਾਂ ਖੰਭਾਂ ਦੇ ਕਨਿਾਰੇ ਲਾਲ ਭੂਰੇ ਰੰਗ ਦੇ ਹੁੰਦੇ ਹਨ। ਆਂਡੇ ਝੁੰਡ ਵਿੱਚ ਹੁੰਦੇ ਹਨ। ਸੁੰਡੀ ਦੀਆਂ ਪਹਿਲੀਆਂ ਤਿੰਨ ਅਵਸਥਾਵਾਂ ਝੁੰਡ ਵਿੱਚ ਹਮਲਾ ਕਰਦੀਆਂ ਹਨ ਅਤੇ ਇਹ ਬਹੁਤ ਹੀ ਜ਼ਿਆਦਾ ਪਦਾਰਥ ਖਾਂਦੀਆਂ ਹਨ। ਇਹ ਸੁੰਡੀਆਂ ਪੱਤਿਆਂ ਨੂੰ ਛਿਲਦੀਆਂ ਹਨ ਅਤੇ ਇਨ੍ਹਾਂ ਨੂੰ ਛਾਣਨੀ ਕਰ ਦਿੰਦੀਆਂ ਹਨ। ਸੁੰਡੀਆਂ ਦੀ ਚੌਥੀ ਅਤੇ ਪੰਜਵੀਂ ਅਵਸਥਾ ਇਕੱਲੀ-ਇਕੱਲੀ ਪਾਈ ਜਾਂਦੀ ਹੈ ਅਤੇ ਇਹ ਨਾੜਾਂ ਨੂੰ ਛੱਡ ਕੇ ਸਾਰਾ ਪੱਤਾ ਖਾ ਜਾਂਦੀ ਹੈ।

ਰੋਕਥਾਮ:

* ਆਂਡਿਆਂ ਅਤੇ ਸੁੰਡੀਆਂ ਦੇ ਝੁੰਡਾ ਨੂੰ ਇਕੱਠੇ ਕਰ ਕੇ ਸਾੜ ਕੇ ਜਾਂ ਫਿਰ ਮਸਲ ਕੇ ਨਸ਼ਟ ਕੀਤਾ ਜਾ ਸਕਦਾ ਹੈ।
* ਦਸੰਬਰ ਵਿੱਚ 2-3 ਵਾਰ ਖੇਤ ਨੂੰ ਵਾਹੁਣ ਨਾਲ ਮਿੱਟੀ ਵਿੱਚ ਦੱਬੇ ਹੋਏ ਕੋਇਆਂ ਨੂੰ ਖਤਮ ਕੀਤਾ ਜਾ ਸਕਦਾ ਹੈ।

Advertisement

ਪੱਤਾ ਲਪੇਟ ਸੁੰਡੀ

ਹਮਲੇ ਦਾ ਮੁੱਖ ਸਮਾਂ: ਜੁਲਾਈ ਤੋਂ ਨਵੰਬਰ
ਹਮਲੇ ਦੇ ਲੱਛਣ: ਇਹ ਸੁੰਡੀ ਦੋ ਪੱਤਿਆਂ ਨੂੰ ਜੋੜ ਕੇ ਇਨ੍ਹਾਂ ਪੱਤਿਆਂ ਦਾ ਹਰਾ ਪਦਾਰਥ ਖਾਂਦੀ ਹੈ। ਪੱਤਿਆਂ ਤੇ ਸੁੰਡੀ ਦਾ ਹਮਲਾ ਹੋਵੇ ਤਾਂ ਉਹ ਸੁੱਕ ਜਾਂਦੇ ਹਨ ਅਤੇ ਭੂਰੇ ਰੰਗ ਦੇ ਹੋ ਜਾਂਦੇ ਹਨ।
ਰੋਕਥਾਮ: ਉਹ ਸਾਰੀਆਂ ਵਿਧੀਆਂ ਵਰਤੋਂ ਜੋ ਅਸੀਂ ਪੱਤੇ ਖਾਣ ਵਾਲੀਆਂ ਸੁੰਡੀਆਂ ਲਈ ਵਰਤਦੇ ਹਾਂ।

ਸੱਕ ਖਾਣ ਵਾਲੀ ਸੁੰਡੀ

ਹਮਲੇ ਦਾ ਮੁੱਖ ਸਮਾਂ: ਜੁਲਾਈ ਤੋਂ ਅਕਤੂਬਰ
ਹਮਲੇ ਦੇ ਲੱਛਣ: ਸੁੰਡੀਆਂ ਆਪਣੇ ਸਰੀਰ ਨੂੰ ਲੱਕੜੀ ਦੇ ਬੂਰੇ ਅਤੇ ਨਿਕਾਸੀ ਪਦਾਰਥ ਨਾਲ ਢਕ ਕੇ ਤਣੇ ਦੀ ਛਿੱਲ ਨੂੰ ਖਾਂਦੀਆਂ ਹਨ। ਬਾਹਰ ਤੋਂ ਇਸ ਸੁੰਡੀ ਦਾ ਨੁਕਸਾਨ ਮੋਟੀਆਂ, ਰਬਨਿ ਵਰਗੀਆਂ, ਸਿਲਕੀ ਜਾਲਿਆਂ ਦੀ ਤਰ੍ਹਾਂ ਮੁੱਖ ਤਣੇ ਦੀਆਂ ਟਹਿਣੀਆਂ ਅਤੇ ਖਾਸ ਤੌਰ ’ਤੇ ਦੋ ਟਹਿਣੀਆਂ ਦੇ ਵਿਚਕਾਰ ਦਿਖਾਈ ਦਿੰਦਾ ਹੈ। ਸੁੰਡੀ ਤਣੇ ਦੇ ਵਿੱਚ, ਟਹਿਣੀਆਂ ਦੇ ਜੋੜ ਦੇ ਉੱਪਰ ਐੱਲ ਆਕਾਰ ਦੀਆਂ ਸੁਰੰਗਾ ਬਣਾਉਂਦੀ ਹੈ। ਜੇ ਇਸ ਕੀੜੇ ਦਾ 2-3 ਸਾਲ ਤੱਕ ਲਗਾਤਾਰ ਹਮਲਾ ਹੋ ਜਾਵੇ ਤਾਂ ਇਹ ਸੁੰਡੀ ਦਰੱਖਤ ਨੂੰ ਮਾਰ ਦਿੰਦੀ ਹੈ।

ਰੋਕਥਾਮ:

* ਜਾਲਿਆਂ ਨੂੰ ਲਾਹ ਦਿਓ ਅਤੇ ਮਿੱਟੀ ਦਾ ਤੇਲ ਛੇਕਾਂ ਵਿੱਚ ਪਾ ਦਿਓ।
* ਗਰਮੀਆਂ ਵਿੱਚ ਲੋੜ ਅਨੁਸਾਰ ਪਾਣੀ ਲਗਾਉਂਦੇ ਰਹੋ।
* ਪੋਪਲਰ ਨੂੰ ਫਲਦਾਰ ਬੂਟਿਆਂ ਦੇ ਬਾਗ ਜਿਵੇਂ ਕਿ ਲੀਚੀ, ਅਮਰੂਦ ਆਦਿ ਦੇ ਆਸਪਾਸ ਨਾ ਲਗਾਉ।

ਤਣੇ ਦਾ ਗੜੂੰਆਂ

ਹਮਲੇ ਦਾ ਮੁੱਖ ਸਮਾਂ: ਹਮਲੇ ਦਾ ਮੁੱਖ ਸਮਾਂ ਜੁਲਾਈ ਤੋਂ ਅਗਸਤ ਹੈ। ਇਸ ਕੀੜੇ ਦੀਆਂ ਸੁੰਡੀਆਂ ਅਕਤੂਬਰ ਤੱਕ ਹਮਲਾ ਕਰਦੀਆਂ ਹਨ ਅਤੇ ਸਰਦੀਆਂ ਸੌਂ ਜਾਂਦੀਆਂ ਹਨ। ਇਨ੍ਹਾਂ ਸੁੰਡੀਆਂ ਦਾ ਜੀਵਨ ਚੱਕਰ ਦੋ ਸਾਲ ਵਿੱਚ ਪੂਰਾ ਹੁੰਦਾ ਹੈ।

ਹਮਲੇ ਦੇ ਲੱਛਣ

ਨਰਸਰੀ: ਇਹ ਸੁੰਡੀਆਂ ਤਣੇ ਵਿੱਚੋਂ ਸੁਰੰਗਾਂ ਬਣਾ ਕੇ ਜੜ੍ਹ ਤੱਕ ਪਹੁੰਚ ਜਾਂਦੀਆਂ ਹਨ।
ਦਰੱਖਤ: ਸੁੰਡੀਆਂ 10-12 ਸੈਂਟੀਮੀਟਰ ਦੇ ਅੰਤਰਾਲ ਤੇ 8-10 ਗੋਲ ਛੇਕ (ਜੋ ਕਿ ਖਾਦੇ ਹੋਏ ਪਦਾਰਥ ਅਤੇ ਨਿਕਾਸ ਨੂੰ ਬਾਹਰ ਸੁੱਟਣ ਲਈ) ਮੁੱਖ ਤਣੇ ਉੱਪਰ ਬਣਾਉਂਦੀਆਂ ਹਨ। ਦਰੱਖਤ ਦੀਆਂ ਟਹਿਣੀਆਂ, ਸ਼ਾਖਾ ਅਤੇ ਮੁੱਖ ਤਣਾ ਅੰਦਰੋਂ ਖੋਖਲਾ ਹੋ ਜਾਂਦਾ ਹੈ। ਅਖੀਰ ਵਿੱਚ ਦਰੱਖਤ ਕਮਜ਼ੋਰ ਹੋ ਜਾਂਦਾ ਹੈ ਅਤੇ ਤੇਜ਼ ਹਵਾ ਨਾਲ ਟੁੱਟ ਜਾਂਦਾ ਹੈ।

ਰੋਕਥਾਮ

* ਸੁੰਡੀ ਦੇ ਤਣੇ ਵਿੱਚ ਦਾਖ਼ਲ ਹੋਣ ਤੋਂ ਪਹਿਲਾਂ ਹਮਲੇ ਵਾਲੀਆਂ ਟਹਿਣੀਆਂ ਦੀ ਕਾਂਟ-ਛਾਂਟ ਅਗਤਸ-ਸਤੰਬਰ ਵਿੱਚ ਕਰ ਦਿਓ।
* ਖਾਦੇ ਹੋਏ ਪਦਾਰਥ ਨੂੰ ਬਾਹਰ ਸੁੱਟਣ ਲਈ ਬਣਾਏ ਹੋਏ ਗੋਲ ਛੇਕਾਂ ਨੂੰ ਪਛਾਣ ਕੇ ਉਨ੍ਹਾਂ ਨੂੰ ਚੀਕਣੀ ਮਿੱਟੀ ਨਾਲ ਭਰ ਦਿਓ ਤੇ ਕੇਵਲ ਤਣੇ ਤੇ ਸਭ ਤੋਂ ਹੇਠਲੀ ਮੋਰੀ ਵਿੱਚ ਮਿੱਟੀ ਦਾ ਤੇਲ ਪਾ ਦਿਉ।
* ਇਸ ਕੀੜੇ ਦੇ ਦੂਜੇ ਖ਼ੁਰਾਕੀ ਬੂਟੇ ਜਿਵੇਂ ਕਿ ਤੂਤ ਜਾਂ ਸੇਬ ਨੂੰ ਪੋਪਲਰ ਦੇ ਖੇਤ ਦੇ ਆਸਪਾਸ ਨਾ ਲਗਾਓ।

ਪੋਪਲਰ ਦੀਆਂ ਬਿਮਾਰੀਆਂ ਪੋਪਲਰ ਦੇ ਧੱਬੇ

ਹਮਲੇ ਦਾ ਮੁੱਖ ਸਮਾਂ: ਪੱਤਿਆਂ ਦੇ ਧੱਬਿਆਂ ਲਈ ਢੁਕਵਾਂ ਸਮਾਂ ਬਰਸਾਤ (ਜੁਲਾਈ ਤੋਂ ਸਤੰਬਰ) ਦਾ ਮੌਸਮ ਹੈ। ਪੱਤਿਆਂ ਉੱਤੇ ਧੱਭਿਆਂ ਦੀ ਗੰਭੀਰ ਹਾਲਤ ਕਾਰਨ ਪੱਤੇ ਝੁਲਸੀ ਹੋਈ ਦਿੱਖ ਦਿੰਦੇ ਹਨ ਅਤੇ ਸਮੇਂ ਤੋਂ ਪਹਿਲਾਂ ਹੀ ਡਿੱਗ ਜਾਂਦੇ ਹਨ, ਜਿਸ ਕਰ ਕੇ ਬੂਟਿਆਂ ਦਾ ਵਾਧਾ ਰੁਕ ਜਾਂਦਾ ਹੈ।

ਮਾਈਰੋਥੀਸੀਅਮ ਪੱਤਿਆਂ ਦੇ ਧੱਬੇ (ਮਾਈਰੋਥੀਸੀਅਮ ਰੋਰੀਡਮ)

ਬਿਮਾਰੀ ਦੇ ਲੱਛਣ: ਬਿਮਾਰੀ ਦੀ ਲਾਗ ਅਕਸਰ ਨਿਯਮਿਤ ਆਕਾਰ ਦੇ ਧੱਬਿਆਂ ਦੇ ਰੂਪ ਵਿੱਚ ਪੱਤਿਆਂ ਦੇ ਹੇਠਲੇ ਪਾਸੇ ਦਿਖਾਈ ਦਿੰਦੇ ਹਨ। ਇਹ ਧੱਬੇ ਹਲਕੇ ਭੂਰੇ ਹੁੰਦੇ ਹਨ ਅਤੇ ਇਨ੍ਹਾਂ ਦੇ ਹਾਸ਼ੀਏ ਵੀ ਭੂਰੇ ਹੁੰਦੇ ਹਨ। ਧੱਬਿਆਂ ਦੇ ਕਾਰਨ ਰੁੱਖ ਝੁਲਸਿਆ ਹੋਇਆ ਦਿੱਖਦਾ ਹੈ। ਧੱਬਿਆਂ ਦੇ ਉੱਪਰ ਕੇਂਦਰਿਤ ਰੂਪ ਵਿੱਚ ਉਭਾਰੀਆਂ ਹੋਈਆਂ ਗੋਲ ਬਿੰਦੀਆਂ ਦਿਖਾਈ ਦਿੰਦੀਆਂ ਹਨ, ਜੋ ਕਿ ਸ਼ੁਰੂ ਵਿੱਚ ਚਿੱਟੀਆਂ ਹੁੰਦੀਆਂ ਹਨ ਅਤੇ ਬਾਅਦ ਵਿੱਚ ਹਰੇ ਤੋਂ ਕਾਲੇ ਰੰਗ ਵਿੱਚ ਬਦਲ ਜਾਂਦੀਆਂ ਹਨ। ਧੱਬਿਆਂ ਵਾਲੇ ਭਾਗ ਕੁੱਝ ਸਮਾਂ ਪਾ ਕੇ ਡਿੱਗ ਜਾਂਦੇ ਹਨ, ਜਿਸ ਕਾਰਨ ਪੱਤਿਆਂ ਵਿੱਚ ਮੋਰੀਆਂ ਹੋ ਜਾਂਦੀਆ ਹਨ।
ਸਰਕੋਸਪੋਰਾ ਅਤੇ ਫਾਈਏਹੋਆਜੀਰੀੲਪਸਿਸ ਪੱਤਿਆਂ ਦੇ ਧੱਬੇ (ਸਰਕੋਸਪੋਰਾ ਪੋਪੂਲੀਨਾ ਅਤੇ ਫਾੲਇੇਹੋਆਜੀਰੀੲਪਸਿਸ ਕਿਸਮ ਦੀਆਂ ਉੱਲੀਆਂ)
ਬਿਮਾਰੀ ਦੇ ਲੱਛਣ: ਭੂਰੇ ਤੋਂ ਗੂੜੇ ਰੰਗ ਦੇ ਧੱਬੇ ਪੱਤਿਆਂ ’ਤੇ ਦਿਖਾਈ ਦਿੰਦੇ ਹਨ, ਜਿਸ ਦੇ ਕੇਂਦਰ ਵਿੱਚ ਗੂੜੇ ਰੰਗ ਦਾ ਬਿੰਦੀ ਵਰਗਾ ਚਟਾਕ ਹੁੰਦਾ ਹੈ। ਧੱਬਿਆਂ ਦਾ ਰੰਗ ਪੱਤੇ ਦੇ ਦੋਵੇਂ ਪਾਸਿਆਂ ਉੱਤੇ ਇੱਕੋ ਜਿਹਾ ਹੁੰਦਾ ਹੈ।

ਡਰੇਕਸਲਰਾ ਪੱਤਿਆਂ ਦੇ ਧੱਬੇ (ਡਰੇਕਸਲੇਰਾ ਮੇਡਿਸ)

ਬਿਮਾਰੀ ਦੇ ਲੱਛਣ: ਪੌਦੇ ਦੇ ਹੇਠਲੇ ਪੱਤਿਆਂ ’ਤੇ ਬਿਮਾਰੀ ਭੂਰੇ ਰੰਗ ਦੇ ਬਾਰੀਕ ਚਟਾਕਾਂ ਦੇ ਰੂਪ ਵਿੱਚ ਸ਼ੁਰੂ ਹੁੰਦੀ ਹੈ। ਇਹ ਚਟਾਕ ਵਿਆਸ ਦੇ 1 ਮਿਲੀਮੀਟਰ ਜਿੰਨੇ ਵੱਡੇ ਹੋ ਸਕਦੇ ਹਨ। ਚਟਾਕ ਹਲਕੇ ਭੂਰੇ ਰੰਗ ਦੇ ਹੁੰਦੇ ਹਨ ਅਤੇ ਆਮ ਤੌਰ ਦੇ ਪੀਲੇ ਰੰਗ ਨਾਲ ਘਿਰੇ ਹੁੰਦੇ ਹਨ। ਪੁਰਾਣੇ ਧੱਬੇ ਘੇਰੇ ਦੇ ਅੰਦਰ ਘੇਰੇ ਦੇ ਰੂਪ ਵਿੱਚ ਨਜ਼ਰ ਆਉਂਦੇ ਹਨ।

ਅਲਟਰਨੇਰੀਆ ਪੱਤਿਆਂ ਦੇ ਧੱਬੇ (ਅਲਟਰਨੇਰੀਆ ਕਿਸਮ ਦੀ ਉੱਲੀ)

ਬਿਮਾਰੀ ਦੇ ਲੱਛਣ: ਬਿਮਾਰੀ ਜਾਮ੍ਹਣੀ-ਭੂਰੇ ਧੱਭਿਆਂ ਦੇ ਰੂਪ ਵਿੱਚ ਸ਼ੁਰੂ ਹੁੰਦੀ ਹੈ ਇਨ੍ਹਾਂ ਦੇ ਹਾਸ਼ੀਏ ਗੂੜ੍ਹੇ ਰੰਗ ਦੇ ਹੁੰਦੇ ਹਨ। ਇਹ ਧੱਬੇ ਇਕ ਦੂਜੇ ਨਾਲ ਮਿਲ ਜਾਂਦੇ ਹਨ ਅਤੇ ਪ੍ਰਭਾਵਿਤ ਖੇਤਰ ਘੇਰੇ ਅਮਦਰ ਘੇਰੇ ਦੇ ਰੂਪ ਵਿੱਚ ਨਜ਼ਰ ਆਉਂਦੇ ਹਨ।

ਪੋਪਲਰ ਦੇ ਧੱਬਿਆਂ ਦੀ ਰੋਕਥਾਮ-

* ਬੋਰਡੋ ਮਿਸ਼ਰਨ (0.8%) ਦੇ ਤਿੰਨ ਤੋਂ ਚਾਰ ਸਪਰੇਅ ਜੁਲਾਈ ਦੇ ਪਹਿਲੇ ਹਫ਼ਤੇ ਤੋਂ ਜਾਂ ਮਾਨਸੂਨ ਦੀ ਸ਼ੁਰੂਆਤ ਤੋਂ ਬਾਅਦ ਪੰਦਰਾਂ ਦਨਿਾਂ ਦੇ ਅੰਤਰਾਲ ’ਤੇ ਕਰੋ।
* ਉਸੇ ਜਗ੍ਹਾਂ ’ਤੇ ਨਰਸਰੀ ਨਾ ਲਗਾਓ ਜਿੱਥੇ ਪਿਛਲੇ ਸਾਲ ਵੀ ਬਿਮਾਰੀ ਆਈ ਹੋਵੇ।
* ਗੰਭੀਰ ਬਿਮਾਰੀ ਦੀ ਹਾਲਤ ਵਿੱਚ, ਬਿਮਾਰੀ ਵਾਲੇ ਪੱਤੇ ਇੱਕਠੇ ਕਰੋ ਅਤੇ ਉਨ੍ਹਾਂ ਨੂੰ ਮਿੱਟੀ ਵਿੱਚ ਦੱਬੋ ਜਾਂ ਸਾੜ ਦਿਉ।
* ਹਰ ਪੰਦਰਵਾੜੇ ਦੇ ਅੰਤਰਾਲ ਤੇ ਵਹਾਈ ਨਾਲ ਬਿਮਾਰੀ ਵਾਲੇ ਪੱਤੇ ਤੇਜ਼ੀ ਨਾਲ ਸੜਦੇ ਹਨ ਅਤੇ ਬਿਮਾਰੀ ਦੀ ਲਾਗ ਖ਼ਤਮ ਕਰਨ ਵਿੱਚ ਸਹਾਈ ਹੁੰਦੀ ਹੈ।

ਕਟਿੰਗਜ਼ ਦਾ ਗਾਲ੍ਹਾ (ਬੋਟਰੀਓਡਿਪਲੋਡੀਆ ਦੀ ਕਿਸਮ)

ਬਿਮਾਰੀ ਦਾ ਢੁਕਵਾਂ ਸਮਾਂ: ਮਾਰਚ ਵਿੱਚ ਲਗਾਈਆਂ ਗਈਆਂ ਕਟਿੰਗਜ਼ ਜਦੋਂ ਤਾਪਮਾਨ ਵੱਧ ਹੁੰਦਾ ਹੈ।
ਬਿਮਾਰੀ ਦੇ ਲੱਛਣ: ਕਟਿੰਗਜ਼ ਦਾ ਗਾਲ੍ਹਾ ਨਰਸਰੀ ਦੀ ਗੰਭੀਰ ਬਿਮਾਰੀ ਹੈ। ਇਹ ਨਵੇਂ ਲਗਾਏ ਗਏ ਕਟਿੰਗਜ਼ ਦੀ ਸੱਕ ਦੇ ਟਿਮਕਨਿਆਂ ਦੇ ਰੂਪ ਵਿੱਚ ਦਿਖਾਈ ਦਿੰਦਾ ਹੈ। ਇਸ ਨੂੰ ਪਿਕਨੀਡੀਆ ਕਹਿੰਦੇ ਹਨ। ਇਸ ਵਿੱਚ ਉੱਲੀ ਦੇ ਲੱਖਾਂ ਕਣ ਹੁੰਦੇ ਹਨ। ਲਾਗ ਦੇ ਵਾਧੇ ਦੇ ਨਾਲ ਸੱਕ ਦੇ ਹੇਠਾਂ ਵਾਲੇ ਭਾਗ ਭੂਰੇ ਹੋ ਜਾਂਦੇ ਹਨ ਅਤੇ ਉੱਲੀ ਨਾਲ ਭਰ ਜਾਂਦੇ ਹਨ। ਅਖੀਰ ਵਿੱਚ ਕਟਿੰਗਜ਼ ਸੜ ਜਾਂਦੀਆਂ ਹਨ ਅਤੇ ਸੱਕ ਰੇਸ਼ੇਦਾਰ ਦਿਖਾਈ ਦਿੰਦੀ ਹੈ, ਜਿਸ ਨਾਲ ਪੌਦੇ ਦੀ ਮੌਤ ਹੋ ਜਾਂਦੀ ਹੈ। ਸਿਉਂਕ ਨਾਲ ਪ੍ਰਭਾਵਿਤ ਮਿੱਟੀ ਵਿੱਚ ਸਮੱਸਿਆ ਵਧ ਜਾਂਦੀ ਹੈ। ਕਟਿੰਗਜ਼ ਨੂੰ ਕਿਸੇ ਵੀ ਨੁਕਸਾਨ ਦੇ ਨਾਲ ਬਿਮਾਰੀ ਦੀ ਤੀਬਰਤਾ ਵਧ ਜਾਂਦੀ ਹੈ।

ਰੋਕਥਾਮ:

* ਸਿਰਫ਼, ਤੰਦਰੁਸਤ, ਬਿਮਾਰੀ ਰਹਿਤ ਨਰਸਰੀ ਪੌਦਿਆਂ ਤੋਂ ਬਣੇ ਕਟਿੰਗਜ਼ ਦੀ ਵਰਤੋਂ ਕਰੋ।
* ਕਟਿੰਗਜ਼ ਨੂੰ ਬਿਜਾਈ ਤੋਂ 15 ਮਿੰਟ ਪਹਿਲਾਂ ਬਾਵਿਸਟਨਿ 0.5% ਵਾਲੇ ਘੋਲ ਵਿੱਚ ਡੋਬ ਕੇ ਇਸ ਦਾ ਇਲਾਜ ਕਰੋ।
* ਜੇ ਨਰਸਰੀ ਵਿੱਚ ਪੌਦਿਆਂ ਉੱਤੇ ਬਿਮਾਰੀ ਨਜ਼ਰ ਆਵੇ ਤਾਂ ਕਟਿੰਗਜ਼ ਦੇ ਦੁਆਲੇ ਮਿੱਟੀ ਨੂੰ ਬੋਰਡੋ ਮਿਸ਼ਰਨ (0.8%) ਨਾਲ ਗੜੁੱਚ ਕਰੋ।
* ਸਿੱਲੀਆ ਜ਼ਮੀਨਾਂ ਵਿੱਚ ਕਟਿੰਗਜ਼ ਨਾ ਲਗਾਉ।
*ਵਣ ਅਤੇ ਕੁਦਰਤੀ ਸੋਮੇ ਵਿਭਾਗ, ਪੀਏਯੂ, ਲੁਧਿਆਣਾ।

Advertisement
Tags :
ਕੀੜਿਆਂਪੋਪਲਰਬਿਮਾਰੀਆਂਰੋਕਥਾਮ