ਆਂਚਲ ਖੰਨਾ ਨੂੰ ਵੱਕਾਰੀ ਪ੍ਰਧਾਨ ਮੰਤਰੀ ਫੈਲੋਸ਼ਿਪ
ਪੱਤਰ ਪ੍ਰੇਰਕ
ਅੰਮ੍ਰਿਤਸਰ, 4 ਦਸੰਬਰ
ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਫਾਰਮਾਸਿਊਟੀਕਲ ਸਾਇੰਸਜ਼ ਵਿਭਾਗ ਦੀ ਮਿਸ ਆਂਚਲ ਖੰਨਾ ਨੇ 2024 ਸੈਸ਼ਨ ਲਈ ਡਾਕਟਰੇਟ ਖੋਜ ਲਈ ਵੱਕਾਰੀ ਪ੍ਰਧਾਨ ਮੰਤਰੀ ਫੈਲੋਸ਼ਿਪ ਹਾਸਲ ਕੀਤੀ ਹੈ। ਫੈਲੋਸ਼ਿਪ ਇੱਕ ਜਨਤਕ-ਨਿੱਜੀ ਭਾਈਵਾਲੀ ਪਹਿਲਕਦਮੀ ਹੈ, ਜੋ ਅਨੁਸੰਧਾਨ ਨੈਸ਼ਨਲ ਰਿਸਰਚ ਫਾਊਂਡੇਸ਼ਨ, ਭਾਰਤ ਸਰਕਾਰ, ਨਵੀਂ ਦਿੱਲੀ ਅਤੇ ਫੈਡਰੇਸ਼ਨ ਆਫ ਇੰਡੀਅਨ ਚੈਂਬਰਜ਼ ਆਫ ਕਾਮਰਸ ਐਂਡ ਇੰਡਸਟਰੀ ਵੱਲੋਂ ਸਾਂਝੇ ਤੌਰ ’ਤੇ ਦਿੱਤੀ ਜਾਂਦੀ ਹੈ। ਇਸ ਸਕੀਮ ਦਾ ਉਦੇਸ਼ ਨੌਜਵਾਨ, ਪ੍ਰਤਿਭਾਸ਼ਾਲੀ, ਉਤਸ਼ਾਹੀ, ਅਤੇ ਨਤੀਜਾ-ਮੁਖੀ ਵਿਦਵਾਨਾਂ ਨੂੰ ਉਦਯੋਗ-ਸਬੰਧਤ ਖੋਜ ਕਰਨ ਲਈ ਉਤਸ਼ਾਹਿਤ ਕਰਨਾ ਹੈ। ਵਿਦਿਆਰਥੀ ਦੀ ਇਸ ਪ੍ਰਾਪਤੀ ਦੀ ਸ਼ਲਾਘਾ ਕਰਦਿਆਂ ਡੀਨ ਅਕਾਦਮਿਕ ਮਾਮਲੇ ਡਾ. ਪਲਵਿੰਦਰ ਸਿੰਘ ਨੇ ਕਿਹਾ ਕਿ ਯੂਨੀਵਰਸਿਟੀ ਵਿਦਿਆਰਥੀ ਲਈ ਪ੍ਰਧਾਨ ਮੰਤਰੀ ਫੈਲੋਸ਼ਿਪ ਪ੍ਰਾਪਤ ਕਰਨਾ ਇੱਕ ਅਹਿਮ ਪ੍ਰਾਪਤੀਆਂ ਵਿਚੋਂ ਇਕ ਹੈ।
ਮਿਸ ਆਂਚਲ ਨੇ ਵੱਕਾਰੀ ਫੈਲੋਸ਼ਿਪ ਜਿੱਤ ਕੇ ਯੂਨੀਵਰਸਿਟੀ ਦਾ ਨਾਂ ਰੌਸ਼ਨ ਕੀਤਾ ਹੈ। ਪੀਐੱਮਆਰਐੱਫ ਸਕੀਮ ਭਾਰਤ ਵਿੱਚ ਡਾਕਟੋਰਲ ਖੋਜ ਵਿੱਚ ਸਭ ਤੋਂ ਵਧੀਆ ਨਤੀਜੇ ਪੇਸ਼ ਕਰਨ ਵਾਲੇ ਖੋਜੀਆਂ ਨੂੰ ਚੰਗੀਆਂ ਫੈਲੋਸ਼ਿਪ ਨਾਲ ਨਿਵਾਜਿਆ ਜਾਂਦਾ ਹੈ। ਡਾਇਰੈਕਟਰ ਰਿਸਰਚ ਪ੍ਰੋ. ਐੱਮਐੱਲ ਸਿੰਘ ਨੇ ਰਿਸਰਚ ਸਕਾਲਰ ਅਤੇ ਉਸ ਦੇ ਸੁਪਰਵਾਈਜ਼ਰ ਨੂੰ ਪੀਐੱਮਆਰਐੱਫ ਦੇ ਪੁਰਸਕਾਰ ਲਈ ਵਧਾਈ ਦਿੱਤੀ।