ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਰੂਸ ਨਾਲ ਊਰਜਾ ਸਹਿਯੋਗ ਬਾਰੇ ਭਾਰਤ ’ਤੇ ਦਬਾਅ ਪਾਉਣਾ ਗ਼ਲਤ: ਲਾਵਰੋਵ

07:08 AM Jul 19, 2024 IST

ਸੰਯੁਕਤ ਰਾਸ਼ਟਰ, 18 ਜੁਲਾਈ
ਰੂਸ ਦੇ ਵਿਦੇਸ਼ ਮੰਤਰੀ ਸਰਗੇਈ ਲਾਵਰੋਵ ਨੇ ਕਿਹਾ ਕਿ ਭਾਰਤ ਇਕ ਮਹਾਨ ਸ਼ਕਤੀ ਹੈ, ਜੋ ਆਪਣੇ ਕੌਮੀ ਹਿੱਤਾਂ ਨੂੰ ਖ਼ੁਦ ਨਿਰਧਾਰਿਤ ਕਰਦਾ ਹੈ ਤੇ ਆਪਣੇ ਭਾਈਵਾਲ ਵੀ ਖ਼ੁਦ ਚੁਣਦਾ ਹੈ। ਉਨ੍ਹਾਂ ਮਾਸਕੋ ਨਾਲ ਊਰਜਾ ਸਹਿਯੋਗ ਕਰਕੇ ਨਵੀਂ ਦਿੱਲੀ ’ਤੇ ਪਾਏ ਜਾ ਰਹੇ ‘ਲੋੜੋਂ ਵੱਧ ਦਬਾਅ’ ਨੂੰ ਪੂਰੀ ਤਰ੍ਹਾਂ ਨਾਵਾਜਬ ਦੱਸਿਆ। ਰੂਸੀ ਵਿਦੇਸ਼ ਮੰਤਰੀ ਨੇ ਬੁੱਧਵਾਰ ਨੂੰ ਇਥੇ ਪ੍ਰੈਸ ਕਾਨਫਰੰਸ ਦੌਰਾਨ ਮਾਸਕੋ ਵਿਚ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਚਾਲੇ ਹਾਲ ਹੀ ਵਿਚ ਹੋਈ ਸਿਖਰ ਵਾਰਤਾ ਨੂੰ ਲੈ ਕੇ ਯੂਕਰੇਨ ਦੀ ਟਿੱਪਣੀ ਨੂੰ ‘ਅਪਮਾਨਜਨਕ’ ਕਰਾਰ ਦਿੱਤਾ। ਲਾਵਰੋਵ ਨੇ ਕਿਹਾ, ‘‘ਮੇਰਾ ਮੰਨਣਾ ਹੈ ਕਿ ਭਾਰਤ ਇਕ ਮਹਾਨ ਸ਼ਕਤੀ ਹੈ, ਜੋ ਆਪਣੇ ਕੌਮੀ ਹਿੱਤਾਂ ਨੂੰ ਖ਼ੁਦ ਨਿਰਧਾਰਿਤ ਕਰਦਾ ਹੈ ਤੇ ਆਪਣੇ ਭਾਈਵਾਲ ਦੀ ਚੋਣ ਵੀ ਖ਼ੁਦ ਕਰਦਾ ਹੈ। ਅਸੀਂ ਜਾਣਦੇ ਹਾਂ ਕਿ ਕੌਮਾਂਤਰੀ ਪੱਧਰ ’ਤੇ ਭਾਰਤ ਉੱਤੇ ਵਧੇਰੇ ਦਬਾਅ ਪਾਇਆ ਜਾ ਰਿਹਾ ਹੈ, ਜੋ ਕਿ ਪੂਰੀ ਤਰ੍ਹਾਂ ਨਾਵਾਜਬ ਹੈ।’’ ਲਾਵਰੋਵ ਨੇ ਕਿਹਾ ਕਿ ਭਾਰਤ ਦੇ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੂੰ ਪੱਛਮੀ ਮੁਲਕਾਂ ਦੀ ਆਪਣੀ ਫੇਰੀ ਦੌਰਾਨ ਕਈ ਸਵਾਲਾਂ ਦੇ ਜਵਾਬ ਦੇਣੇ ਪਏ, ਜਿਨ੍ਹਾਂ ਵਿਚੋਂ ਇਕ ਸਵਾਲ ਇਹ ਵੀ ਸੀ ਕਿ ਭਾਰਤ ਰੂਸ ਕੋਲੋਂ ਵੱਧ ਤੇਲ ਕਿਉਂ ਖਰੀਦ ਰਿਹਾ ਹੈ। ਜੁਲਾਈ ਮਹੀਨੇ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਦੀ ਪ੍ਰਧਾਨਗੀ ਰੂਸ ਕੋਲ ਹੈ। ਲਾਵਰੋਵ ਕੌਂਸਲ ਦੀਆਂ ਬੈਠਕਾਂ ਦੀ ਪ੍ਰਧਾਨਗੀ ਕਰਨ ਲਈ ਨਿਊ ਯਾਰਕ ਵਿਚ ਹਨ।
ਪ੍ਰਧਾਨ ਮੰਤਰੀ ਮੋਦੀ 22ਵੀਂ ਭਾਰਤ-ਰੂਸ ਸਾਲਾਨਾ ਸਿਖਰ ਵਾਰਤਾ ਲਈ ਰਾਸ਼ਟਰਪਤੀ ਪੂਤਿਨ ਦੇ ਸੱਦੇ ’ਤੇ 8-9 ਜੁਲਾਈ ਨੂੰ ਰੂਸ ਦੀ ਅਧਿਕਾਰਤ ਫੇਰੀ ’ਤੇ ਗਏ ਸਨ। ਰੂਸ-ਯੂਕਰੇਨ ਜੰਗ ਮਗਰੋਂ ਇਹ ਮੋਦੀ ਦੀ ਪਹਿਲੀ ਰੂਸ ਫੇਰੀ ਸੀ। ਭਾਰਤ ਨੇ ਹੁਣ ਤੱਕ ਯੂਕਰੇਨ ’ਤੇ ਰੂਸੀ ਹਮਲੇ ਦੀ ਨਿਖੇਧੀ ਨਹੀਂ ਕੀਤੀ ਹੈ। ਹਾਲਾਂਕਿ ਉਹ ਗੱਲਬਾਤ ਤੇ ਕੂਟਨੀਤਕ ਚੈਨਲਾਂ ਜ਼ਰੀਏ ਇਸ ਮਸਲੇ ਦੇ ਹੱਲ ਦੀ ਵਕਾਲਤ ਕਰਦਾ ਆ ਰਿਹਾ ਹੈ। ਚੇਤੇ ਰਹੇ ਕਿ ਯੂਕਰੇਨੀ ਰਾਸ਼ਟਰਪਤੀ ਵਲੋਦੀਮੀਰ ਜ਼ੇਲੈਂਸਕੀ ਨੇ ਮੋਦੀ ਦੀ ਮਾਸਕੋ ਫੇਰੀ ਦੀ ਨੁਕਤਾਚੀਨੀ ਕੀਤੀ ਸੀ। ਜ਼ੇਲੈਂਸਕੀ ਨੇ ਐਕਸ ’ਤੇ ਇਕ ਪੋਸਟ ਵਿਚ ਕਿਹਾ ਸੀ ਕਿ ਅਜਿਹੇ ਮੌਕੇ ਜਦੋਂ ਰੂਸ ਨੇ ਯੂਕਰੇਨ ਵਿਚ ਬੱਚਿਆਂ ਦੇ ਸਭ ਤੋਂ ਵੱਡੇ ਹਸਪਤਾਲ ਨੂੰ ਮਿਜ਼ਾਈਲਾਂ ਨਾਲ ਨਿਸ਼ਾਨਾ ਬਣਾਇਆ ਹੈ, ਵਿਸ਼ਵ ਦੀ ਸਭ ਤੋਂ ਵੱਡੀ ਜਮਹੂਰੀਅਤ ਦੇ ਆਗੂ ਦੀ ਮਾਸਕੋ ਵਿਚ ਮੌਜੂਦਗੀ ਨਾਲ ਵੱਡੀ ਨਿਰਾਸ਼ਾ ਹੋਈ ਹੈ। ਭਾਰਤ ਨੇ ਹਾਲਾਂਕਿ ਜ਼ੇਲੈਂਸਕੀ ਦੀਆਂ ਇਨ੍ਹਾਂ ਟਿੱਪਣੀਆਂ ਖ਼ਿਲਾਫ਼ ਕੀਵ ਕੋਲ ਆਪਣੀ ਨਾਖ਼ੁਸ਼ੀ ਜਤਾਈ ਸੀ। -ਪੀਟੀਆਈ

Advertisement

Advertisement
Advertisement