ਹਾਈਲੈਂਡ ਲਾਈਫਸਪੇਸ ਦੇ ਡਾਇਰੈਕਟਰਾਂ ਵੱਲੋਂ ਪ੍ਰੈੱਸ ਕਾਨਫਰੰਸ
ਸਰਬਜੀਤ ਸਿੰਘ ਭੱਟੀ
ਲਾਲੜੂ , 19 ਦਸੰਬਰ
ਹਾਈਲੈਂਡ ਲਾਈਫਸਪੇਸ ਦੇ ਡਾਇਰੈਕਟਰਾਂ ਹਰਜਿੰਦਰ ਸਿੰਘ ਰੰਗੀ ਅਤੇ ਵਿਸ਼ਾਲ ਗੋਇਲ ਨੇ ਇੱਥੇ ਪ੍ਰੈੱਸ ਕਾਨਫਰੰਸ ਕੀਤੀ। ਉਨ੍ਹਾਂ ਦੱਸਿਆ ਕਿ ਲਾਲੜੂ ਖੇਤਰ ਦੇ ਰੀਅਲ ਅਸਟੇਟ ਲੈਂਡਸਕੇਪ ਵਿੱਚ ‘ਹਾਈਲੈਂਡ ਇੰਡਸਟਰੀਅਲ ਸਿਟੀ’ ਇੱਕ ਭਰੋਸੇਯੋਗ ਨਾਂ ਹੈ, ਜੋ ਟਰਾਈਸਿਟੀ ਦਾ ਪਹਿਲਾ ਏਕੀਕ੍ਰਿਤ ਪ੍ਰਾਜੈਕਟ ਹੈ। ਐੱਚਆਈਸੀ ਇੱਕ ਗਮਾਡਾ ਅਤੇ ਰੇਰਾ ਪ੍ਰਵਾਨਿਤ ਵਿਕਾਸ ਪ੍ਰਾਜੈਕਟ ਹੈ, ਜੋ ਉਦਯੋਗਿਕ, ਵਪਾਰਕ ਅਤੇ ਰਿਹਾਇਸ਼ੀ ਪਲਾਟਾਂ ਨੂੰ ਇੱਕ ਸਿੰਗਲ, ਅਤਿ-ਆਧੁਨਿਕ ਹੱਬ ਵਿੱਚ ਨਿਰਵਿਘਨ ਜੋੜ ਦੇਵੇਗਾ।
ਜ਼ਿਕਰਯੋਗ ਹੈ ਕਿ ਚੰਡੀਗੜ੍ਹ-ਦਿੱਲੀ ਨੈਸ਼ਨਲ ਹਾਈਵੇਅ (ਐੱਨਐਚ 44) ਉੱਤੇ ਸਥਿਤ ਹਾਈਲੈਂਡ ਇੰਡਸਟਰੀਅਲ ਸਿਟੀ 100 ਏਕੜ ਤੋਂ ਵੱਧ ਖੇਤਰ ਵਿੱਚ ਫੈਲਿਆ ਹੋਇਆ ਹੈ। ਉਨ੍ਹਾਂ ਕੋਲ ਉਦਯੋਗਿਕ, ਰਿਹਾਇਸ਼ੀ ਅਤੇ ਵਪਾਰਕ ਵਰਤੋਂ ਲਈ ਵੱਖ-ਵੱਖ ਆਕਾਰਾਂ ਦੇ ਪਲਾਟ ਹਨ। ਪ੍ਰਾਜੈਕਟ ਵਿੱਚ ਵਿਸ਼ਵ ਪੱਧਰੀ ਸਹੂਲਤਾਂ ਮੌਜੂਦ ਹੋਣਗੀਆਂ, 60 ਫੁੱਟ ਜਾਂ ਇਸ ਤੋਂ ਵੱਧ ਚੌੜੀਆਂ ਕੰਕਰੀਟ ਦੀਆਂ ਅੰਦਰੂਨੀ ਸੜਕਾਂ ਸਮੇਤ ਮਜ਼ਬੂਤ ਬੁਨਿਆਦੀ ਢਾਂਚਾ ਹੋਵੇਗਾ। ਠੋਸ ਰਹਿੰਦ-ਖੂੰਹਦ ਦੇ ਨਿਪਟਾਰੇ ਦੀਆਂ ਪ੍ਰਣਾਲੀਆਂ ਦੇ ਨਾਲ ਟਿਕਾਊ ਕਾਰਜਾਂ ਲਈ ਇੱਕ ਸੀਵਰੇਜ ਟਰੀਟਮੈਂਟ ਪਲਾਂਟ (ਐੱਸਟੀਪੀ) ਵੀ ਹੋਵੇਗਾ।