ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਪ੍ਰੈੱਸ ਕਲੱਬ ਰਾਜਪੁਰਾ ਦੀ ਕਾਰਜਕਾਰਨੀ ਦਾ ਐਲਾਨ

10:35 AM Jun 26, 2024 IST

ਨਿੱਜੀ ਪੱਤਰ ਪ੍ਰੇਰਕ
ਰਾਜਪੁਰਾ, 25 ਜੂਨ
ਰਾਜਪੁਰਾ ਪ੍ਰੈੱਸ ਕਲੱਬ ਰਾਜਪੁਰਾ ਦੀ ਮੀਟਿੰਗ ਕਲੱਬ ਦੇ ਪ੍ਰਧਾਨ ਦਰਸ਼ਨ ਸਿੰਘ ਮਿੱਠਾ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਵਿੱਤੀ ਵਰ੍ਹੇ ਲਈ ਨਵੀਂ ਕਾਰਜਕਾਰਨੀ ਦਾ ਐਲਾਨ ਕੀਤਾ ਗਿਆ। ਨਵੀਂ ਕਾਰਜਕਾਰਨੀ ਅਨੁਸਾਰ ਡਾ. ਗੁਰਵਿੰਦਰ ਅਮਨ ਨੂੰ ਚੇਅਰਮੈਨ, ਹਰਵਿੰਦਰ ਗਗਨ ਨੂੰ ਉਪ ਚੇਅਰਮੈਨ, ਜਗਨੰਦਨ ਗੁਪਤਾ ਨੂੰ ਜਨਰਲ ਸਕੱਤਰ, ਠੇਕੇਦਾਰ ਦਿਨੇਸ਼ ਕੁਮਾਰ ਨੂੰ ਖਜ਼ਾਨਚੀ, ਕ੍ਰਿਸ਼ਨ ਕੁਮਾਰ ਨਿਰਦੋਸ਼ ਨੂੰ ਸਰਪ੍ਰਸਤ, ਅਸ਼ੋਕ ਝਾਅ ਨੂੰ ਚੀਫ ਐਡਵਾਈਜ਼ਰ, ਪ੍ਰਾਜੈਕਟ ਚੇਅਰਮੈਨ ਰਵਿੰਦਰ ਲਾਲੀ, ਰਾਜਿੰਦਰ ਮੋਹੀ ਨੂੰ ਸੀਨੀਅਰ ਮੀਤ ਪ੍ਰਧਾਨ, ਮੀਤ ਪ੍ਰਧਾਨ ਮੇਵਾ ਸਿੰਘ ਭੰਗੂ ਤੇ ਭੁਪਿੰਦਰ ਕਪੂਰ, ਪੀਆਰਓ ਦੀਨਾ ਨਾਥ, ਜੁਆਇੰਟ ਸਕੱਤਰ ਅਰਜੁਨ ਰੋਜ਼ ਤੇ ਦਲਜੀਤ ਸਿੰਘ ਸੈਦਖੇੜੀ ਨੂੰ ਨਿਯੁਕਤ ਕੀਤਾ ਗਿਆ।
ਇਸ ਮੌਕੇ ਹਾਈ ਪਾਵਰ ਕਮੇਟੀ ਵਿੱਚ ਜੀਪੀ ਸਿੰਘ, ਹਰਵਿੰਦਰ ਗਗਨ, ਭੁਪਿੰਦਰ ਕਪੂਰ, ਦਿਲਸ਼ੈਨਜੋਤ ਕੌਰ, ਅਸ਼ੋਕ ਝਾਅ, ਕ੍ਰਿਸ਼ਨ ਕੁਮਾਰ ਨਿਰਦੋਸ਼ ਅਤੇ ਦਰਸ਼ਨ ਮਿੱਠਾ ਨੂੰ ਸ਼ਾਮਲ ਕੀਤਾ ਗਿਆ। ਇੰਦਰਜੀਤ ਵਿਰਦੀ, ਗੁਰਪ੍ਰੀਤ ਸਿੰਘ ਬੱਲ ਅਤੇ ਸਤਿੰਦਰ ਸਿੰਘ ਨੂੰ ਕਾਰਜਕਾਰਨੀ ਮੈਂਬਰ ਬਣਾਇਆ ਗਿਆ ਹੈ। ਇਸ ਮੌਕੇ ਪੱਤਰਕਾਰ ਦਿਆ ਸਿੰਘ ਤੇ ਅਮਿਤ ਕੁਮਾਰ ਨੂੰ ਨਵੇਂ ਮੈਂਬਰਾਂ ਵਜੋਂ ਕਲੱਬ ਵਿੱਚ ਐਂਟਰੀ ਦਿੱਤੀ ਗਈ।

Advertisement

Advertisement
Advertisement