ਰਾਸ਼ਟਰਪਤੀ ਮੁਰਮੂ ਵੀਰਵਾਰ ਨੂੰ ਸਿਆਚੀਨ ਆਧਾਰ ਕੈਂਪ ਦਾ ਕਰਨਗੇ ਦੌਰਾ
09:45 PM Sep 25, 2024 IST
Advertisement
ਨਵੀਂ ਦਿੱਲੀ, 25 ਸਤੰਬਰ
ਰਾਸ਼ਟਰਪਤੀ ਦਰੋਪਦੀ ਮੁਰਮੂ ਵੀਰਵਾਰ ਨੂੰ ਸਿਆਚੀਨ ਆਧਾਰ ਕੈਂਪ ਦਾ ਦੌਰਾ ਕਰਨਗੇ ਅਤੇ ਉੱਥੇ ਤਾਇਨਾਤ ਫੌਜੀ ਸੈਨਿਕਾਂ ਨਾਲ ਗੱਲਬਾਤ ਕਰਨਗੇ। ਰਾਸ਼ਟਰਪਤੀ ਭਵਨ ਨੇ ਇਹ ਜਾਣਕਾਰੀ ਦਿੱਤੀ।
ਕੇਂਦਰ ਸ਼ਾਸਿਤ ਪ੍ਰਦੇਸ਼ ਲੱਦਾਖ ਵਿੱਚ ਸਥਿਤ ਸਿਆਚੀਨ ਦੁਨੀਆ ਦਾ ਸਭ ਤੋਂ ਉੱਚਾ ਜੰਗੀ ਖੇਤਰ ਹੈ। ਸਾਬਕਾ ਰਾਸ਼ਟਰਪਤੀ ਏਪੀਜੇ ਅਬਦੁਲ ਕਲਾਮ ਅਤੇ ਰਾਮਨਾਥ ਕੋਵਿੰਦ ਵੀ ਸਿਆਚੀਨ ਆਧਾਰ ਕੈਂਪ ਦਾ ਦੌਰਾ ਕਰ ਚੁੱਕੇ ਹਨ। ਕਲਾਮ ਨੇ ਅਪਰੈਲ 2004 ਵਿੱਚ ਜਦਕਿ ਕੋਵਿੰਦ ਨੇ ਮਈ 2018 ਵਿੱਚ ਆਧਾਰ ਕੈਂਪ ਦਾ ਦੌਰਾ ਕੀਤਾ ਸੀ। ਰਾਸ਼ਟਰਪਤੀ ਭਵਨ ਨੇ ਅੱਜ ਜਾਰੀ ਇਕ ਬਿਆਨ ਵਿੱਚ ਦੱਸਿਆ, ‘‘ਭਾਰਤ ਦੀ ਰਾਸ਼ਟਰਪਤੀ ਦਰੋਪਦੀ ਮੁਰਮੂ 26 ਸਤੰਬਰ ਨੂੰ ਸਿਆਚੀਨ ਆਧਾਰ ਕੈਂਪ ਦਾ ਦੌਰਾ ਕਰਨਗੇ ਅਤੇ ਉੱਥੇ ਤਾਇਨਾਤ ਫੌਜੀ ਸੈਨਿਕਾਂ ਨਾਲ ਗੱਲਬਾਤ ਕਰਨਗੇ।’’ -ਪੀਟੀਆਈ
Advertisement
Advertisement
Advertisement