ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਰਾਸ਼ਟਰਪਤੀ ਮੁਰਮੂ ਚਾਰ ਰੋਜ਼ਾ ਦੌਰੇ ’ਤੇ ਤਾਮਿਲਨਾਡੂ ਪਹੁੰਚੀ

06:45 AM Nov 28, 2024 IST
ਰਾਜ ਭਵਨ ’ਚ ਰਾਸ਼ਟਰਪਤੀ ਦਰੋਪਦੀ ਮੁਰਮੂ ਦਾ ਸਵਾਗਤ ਕਰਦੇ ਹੋਏ ਰਾਜਪਾਲ ਆਰਐੱਨ ਰਵੀ। -ਫੋਟੋ: ਪੀਟੀਆਈ

* ਰਾਜ ਭਵਨ ’ਚ ਰਾਜਪਾਲ ਨੇ ਕੀਤਾ ਰਾਸ਼ਟਰਪਤੀ ਦਾ ਸਵਾਗਤ

Advertisement

ਉਧਗਮੰਡਲਮ, 27 ਨਵੰਬਰ
ਰਾਸ਼ਟਰਪਤੀ ਦਰੋਪਦੀ ਮੁਰਮੂ ਤਾਮਿਲਨਾਡੂ ਦੇ ਆਪਣੇ ਚਾਰ ਰੋਜ਼ਾ ਦੌਰੇ ਤਹਿਤ ਵੱਖ-ਵੱਖ ਅਧਿਕਾਰਤ ਪ੍ਰੋਗਰਾਮਾਂ ’ਚ ਸ਼ਾਮਲ ਹੋਣ ਲਈ ਮੰਗਲਵਾਰ ਨੂੰ ਨੀਲਗਿਰੀ ਜ਼ਿਲ੍ਹੇ ਦੇ ਉਧਗਮੰਡਲਮ ਪਹੁੰਚੇ। ਪੁਲੀਸ ਨੇ ਦੱਸਿਆ ਕਿ ਰਾਸ਼ਟਰਪਤੀ ਨੇ ਕੋਇੰਬਟੂਰ ਤੋਂ ਹੈਲੀਕਾਪਟਰ ਰਾਹੀਂ ਪਹੁੰਚਣਾ ਸੀ ਪਰ ਖਰਾਬ ਮੌਸਮ ਕਾਰਨ ਉਨ੍ਹਾਂ ਨੂੰ ਸੜਕ ਰਾਹੀਂ ਸਫਰ ਕਰਨਾ ਪਿਆ। ਪੁਲੀਸ ਮੁਤਾਬਕ ਇਸ ਕਾਰਨ ਪੂਰੇ ਰਸਤੇ ’ਚ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਗਏ ਅਤੇ ਉਹ ਸੜਕ ਮਾਰਗ ਰਾਹੀਂ ਇੱਥੇ ਰਾਜ ਭਵਨ ਪਹੁੰਚੀ। ਤਾਮਿਲਨਾਡੂ ਦੇ ਰਾਜਪਾਲ ਆਰਐੱਨ ਰਵੀ ਅਤੇ ਸ਼ਿਵਾ ਵੀ. ਮੇਈਨਾਥਨ ਨੇ ਰਾਸ਼ਟਰਪਤੀ ਦਰੋਪਦੀ ਮੁਰਮੂ ਦਾ ਸਵਾਗਤ ਕੀਤਾ।
ਰਾਸ਼ਟਰਪਤੀ ਮੁਰਮੂ ਵੀਰਵਾਰ ਨੂੰ ਵੈਲਿੰਗਟਨ ਸਥਿਤ ਰੱਖਿਆ ਸੇਵਾ ਸਟਾਫ ਕਾਲਜ ਦੇ ਸਟਾਫ ਤੇ ਵਿਦਿਆਰਥੀ ਅਧਿਕਾਰੀਆਂ ਨੂੰ ਸੰਬੋਧਨ ਕਰਨਗੇ। ਇਸ ਤੋਂ ਬਾਅਦ ਉਹ 29 ਨਵੰਬਰ ਇੱਥੇ ਰਾਜ ਭਵਨ ਵਿੱਚ ਆਦਿਵਾਸੀ ਮਹਿਲਾ ਸਵੈ-ਸਹਾਇਤਾ ਗਰੁੱਪਾਂ ਦੀਆਂ ਮੈਂਬਰਾਨ ਅਤੇ ਆਦਿਵਾਸੀ ਭਾਈਚਾਰਿਆਂ ਦੇ ਮੁੱਖ ਮੈਂਬਰਾਂ ਨਾਲ ਗੱਲਬਾਤ ਕਰਨਗੇ। ਰਾਸ਼ਟਰਪਤੀ ਮੁਰਮੂ ਇਸ ਤੋਂ ਬਾਅਦ 30 ਨਵੰਬਰ ਤਿਰੂਵਰੂਰ ’ਚ ਤਾਮਿਲਨਾਡੂ ਕੇਂਦਰੀ ਯੂਨੀਵਰਸਿਟੀ ਦੇ ਡਿਗਰੀ ਵੰਡ ਸਮਾਗਮ ’ਚ ਸ਼ਾਮਲ ਹੋਣਗੇ। -ਪੀਟੀਆਈ

Advertisement
Advertisement