ਨਿਰਪੱਖ ਨਜ਼ਰੀਆ ਪੇਸ਼ ਕਰਨਾ ਪੱਤਰਕਾਰੀ ਦਾ ਮੁੱਢਲਾ ਉਦੇਸ਼: ਕੁਲਦੀਪ ਕੌਰ
05:12 AM Nov 21, 2024 IST
ਫ਼ਤਹਿਗੜ੍ਹ ਸਾਹਿਬ: ਮਾਤਾ ਗੁਜਰੀ ਕਾਲਜ ਫ਼ਤਹਿਗੜ੍ਹ ਸਾਹਿਬ ਦੇ ਪੱਤਰਕਾਰੀ ਅਤੇ ਜਨਸੰਚਾਰ ਵਿਭਾਗ ਵੱਲੋਂ ‘ਕੌਮੀ ਪ੍ਰੈੱਸ ਦਿਵਸ’ ਮੌਕੇ ਵਿਸ਼ੇਸ਼ ਲੈਕਚਰ ਕਰਵਾਇਆ ਗਿਆ। ਇਸ ਵਿੱਚ ਮੁੱਖ-ਮਹਿਮਾਨ ਵਜੋਂ ਐਂਕਰ ਕੁਲਦੀਪ ਕੌਰ ਸ਼ਾਮਲ ਹੋਏ। ਕਾਲਜ ਦੇ ਡਾਇਰੈਕਟਰ ਪ੍ਰਿੰਸੀਪਲ ਡਾ. ਕਸ਼ਮੀਰ ਸਿੰਘ ਨੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜੋਕੇ ਤੇਜ਼ੀ ਨਾਲ ਬਦਲ ਰਹੇ ਮੀਡੀਆ ਉਦਯੋਗ ਵਿੱਚ ਵਿਦਿਅਕ ਗਿਆਨ ਦੇ ਨਾਲ-ਨਾਲ ਸਹਿ ਵਿਦਿਅਕ ਗਤੀਵਿਧੀਆਂ ਵਿਦਿਆਰਥੀਆਂ ਲਈ ਬਹੁਤ ਜ਼ਰੂਰੀ ਹਨ। ਮੁੱਖ-ਮਹਿਮਾਨ ਕੁਲਦੀਪ ਕੌਰ ਨੇ ਕਿਹਾ ਕਿ ਪੱਤਰਕਾਰੀ ਦਾ ਮੁੱਢਲਾ ਉਦੇਸ਼ ਲੋਕ-ਪੱਖੀ ਅਤੇ ਨਿਰਪੱਖ ਨਜ਼ਰੀਆ ਪੇਸ਼ ਕਰਨਾ ਹੁੰਦਾ ਹੈ। ਮੁੱਖ-ਮਹਿਮਾਨ ਦਾ ਧੰਨਵਾਦ ਕਰਦਿਆਂ ਵਿਭਾਗ ਦੇ ਮੁਖੀ ਪ੍ਰੋ. ਹਰਗੁਣਪ੍ਰੀਤ ਸਿੰਘ ਨੇ ਦੱਸਿਆ ਕਿ ਇਸ ਲੈਕਚਰ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਪੱਤਰਕਾਰੀ ਦੇ ਮੁੱਢਲੇ ਸਿਧਾਂਤ, ਸਰੂਪ ਅਤੇ ਸਮੱਸਿਆਵਾਂ ਆਦਿ ਮਹੱਤਵਪੂਰਨ ਵਿਸ਼ਿਆਂ ਬਾਰੇ ਜਾਣੂ ਕਰਵਾਉਣਾ ਸੀ। -ਨਿੱਜੀ ਪੱਤਰ ਪ੍ਰੇਰਕ
Advertisement
Advertisement