For the best experience, open
https://m.punjabitribuneonline.com
on your mobile browser.
Advertisement

ਕਾਲਾਬੂਲਾ ਦੇ ਸਾਹਿਤਕ ਸਮਾਗਮ ’ਚ ਰਚਨਾਵਾਂ ਦੀ ਪੇਸ਼ਕਾਰੀ

08:59 AM Jan 10, 2024 IST
ਕਾਲਾਬੂਲਾ ਦੇ ਸਾਹਿਤਕ ਸਮਾਗਮ ’ਚ ਰਚਨਾਵਾਂ ਦੀ ਪੇਸ਼ਕਾਰੀ
ਜਲਾਲਾਬਾਦ ਦੀ ਇੰਦਰ ਨਗਰੀ ਦੀ ਟੁੱਟੀ ਸੜਕ ਦੀ ਝਲਕ।
Advertisement

ਬੀਰਬਲ ਰਿਸ਼ੀ
ਸ਼ੇਰਪੁਰ, 9 ਜਨਵਰੀ
ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ) ਦੇ ਸਹਿਯੋਗ ਨਾਲ ਗੁਰਨਾਮ ਸਿੰਘ ਯਾਦਗਾਰੀ ਲਾਇਬਰੇਰੀ ਅਤੇ ਸਾਹਿਤ ਸਭਾ ਸ਼ੇਰਪੁਰ ਵੱਲੋਂ ਪਿੰਡ ਕਾਲਾਬੂਲਾ ਵਿੱਚ ਲੇਖਕ ਗੁਰਨਾਮ ਭੱਠਲ, ਪੱਤਰਕਾਰ ਰਾਜਿੰਦਰਜੀਤ ਸਿੰਘ ਕਾਲਾਬੂਲਾ ਅਤੇ ਤਰਕਸ਼ੀਲ ਆਗੂ ਪਰਮਤ੍ਰਿਪਤ ਸਿੰਘ ਕਾਲਾਬੂਲਾ ਦੀ ਯਾਦ ’ਚ ਸਾਹਿਤਕ ਸਮਾਗਮ ਕਰਵਾਇਆ ਗਿਆ ਕਵੀਆਂ ਨੇ ਆਪੋ-ਆਪਣੀਆਂ ਰਚਨਾਵਾਂ ਸੁਣਾਈਆਂ। ਸਮਾਗ਼ਮ ਵਿੱਚ ਉਚੇਚੇ ਤੌਰ ’ਤੇ ਪੁੱਜੇ ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ) ਦੇ ਕੌਮੀ ਪ੍ਰਧਾਨ ਪਵਨ ਹਰਚੰਦਪੁਰੀ ਨੇ ਕਿਹਾ ਕਿ ਪੰਜਾਬੀ ਭਾਸ਼ਾ ਅਤੇ ਸੱਭਿਆਚਾਰ ਦੇ ਪ੍ਰਚਾਰ ਪਸਾਰ ਲਈ ਪਿੰਡਾਂ ਵਿੱਚ ਸਾਹਿਤਕ ਪ੍ਰੋਗਰਾਮਾਂ ਪ੍ਰਤੀ ਉਤਸ਼ਾਹ ਸ਼ੁਭ ਸ਼ਗਨ ਹੈ। ਮੁੱਖ ਮਹਿਮਾਨ ਵਜੋਂ ਪੁੱਜੇ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਨੇ ਮਰਹੂਮ ਸਾਥੀ ਪੱਤਰਕਾਰ ਰਾਜਿੰਦਰਜੀਤ ਸਿੰਘ ਕਾਲਾਬੂਲਾ ਨਾਲ ਗੁਜ਼ਾਰੇ ਪਲਾਂ ਨੂੰ ਯਾਦ ਕੀਤਾ। ਗੁਰਨਾਮ ਭੱਠਲ ਦੇ ਸਮੁੱਚੇ ਰਚਨਾ ਸੰਸਾਰ ’ਤੇ ਸਾਹਿਤਕਾਰ ਸੁਖਦੇਵ ਔਲਖ ਨੇ ਪੇਪਰ ਪੜ੍ਹਿਆ। ਸਾਹਿਤਕਾਰ ਗੁਲਜ਼ਾਰ ਸਿੰਘ ਸੌਂਕੀ ਦੀ ਪੁਸਤਕ ‘ਸ਼੍ਰੋਮਣੀ ਭਗਤ ਨਾਮਦੇਵ’ ਲੋਕ ਅਰਪਣ ਕੀਤੀ। ਕਵੀ ਦਰਬਾਰ ਦੌਰਾਨ ਗੁਰਮੀਤ ਕੌਰ, ਹਰਜੀਤ ਕਾਤਿਲ, ਅਰਸ਼ਪ੍ਰੀਤ ਸਿੰਘ ਮਿੰਟੂ, ਰਣਜੀਤ ਸਿੰਘ ਕਾਲਾਬੂਲਾ, ਗੁਲਜ਼ਾਰ ਸਿੰਘ ਸਮੇਤ ਕਈ ਸਾਹਿਤਕਾਰਾਂ ਨੇ ਆਪਣੀਆਂ ਰਚਨਾਵਾਂ ਸੁਣਾ ਕੇ ਚੰਗਾ ਰੰਗ ਬੰਨ੍ਹਿਆ। ਇਸ ਮੌਕੇ ਮਹਿੰਦਰ ਭੱਠਲ, ਗੁਰਤੇਜ ਸਿੰਘ, ਸੁਰਜੀਤ ਸਿੰਘ, ਸਰਪੰਚ ਸੁਖਦੇਵ ਸਿੰਘ, ਨਰਿੰਦਰ ਸਿੰਘ, ਤੇਜਾ ਸਿੰਘ ਅਤੇ ਸੱਤਪਾਲ ਕਾਲਾਬੂਲਾ ਆਦਿ ਹਾਜ਼ਰ ਸਨ।

Advertisement

Advertisement
Author Image

joginder kumar

View all posts

Advertisement
Advertisement
×