ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

‘ਅੰਧੇਰ ਨਗਰੀ’ ਅਤੇ ‘ਪਾਰਕ’ ਨਾਟਕਾਂ ਦੀ ਪੇਸ਼ਕਾਰੀ

07:59 AM Nov 24, 2023 IST
ਥੀਏਟਰ ਫ਼ੈਸਟੀਵਲ ਦੇ ਅੱਠਵੇਂ ਦਿਨ ਨਾਟਕ ਦੀ ਪੇਸ਼ਕਾਰੀ ਕਰਦੇ ਹੋਏ ਕਲਾਕਾਰ।

ਗੁਰਨਾਮ ਸਿੰਘ ਅਕੀਦਾ
ਪਟਿਆਲਾ, 23 ਨਵੰਬਰ
ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਪਟਿਆਲਾ, ਕਲਾ-ਕ੍ਰਿਤੀ ਅਤੇ ਨਟਰਾਜ ਆਰਟਸ ਥੀਏਟਰ ਵੱਲੋਂ ਇੱਥੇ ਕਾਲੀਦਾਸਾ ਆਡੀਟੋਰੀਅਮ ਵਿੱਚ ਚੱਲ ਰਿਹਾ ਨੈਸ਼ਨਲ ਥੀਏਟਰ ਫ਼ੈਸਟੀਵਲ ਦੇ ਅੱਠਵੇਂ ਦਿਨ ਅੱਜ ਨਾਟਯ ਵਾਸਤੂ ਸਾਂਸਕ੍ਰਿਤਿਕ ਅਤੇ ਸਮਾਜਿਕ ਸੰਸਥਾ ਕਾਨਪੁਰ (ਯੂ.ਪੀ.) ਵੱਲੋਂ ਮਾਨਵ ਕੌਲ ਦਾ ਲਿਖਿਆ ਅਤੇ ਪ੍ਰਵੀਨ ਕੁਮਾਰ ਅਰੋੜਾ ਦੇ ਨਿਰਦੇਸ਼ਨ ਵਿੱਚ ‘ਪਾਰਕ’ ਨਾਟਕ ਅਤੇ ਦੂਜੇ ਨਾਟਕ ਦੇ ਰੂਪ ਵਿੱਚ ਸਪਤਕ ਕਲਚਰਲ ਸੁਸਾਇਟੀ ਰੋਹਤਕ (ਹਰਿਆਣਾ) ਵੱਲੋਂ ‘ਅੰਧੇਰ ਨਗਰੀ’ ਪੇਸ਼ ਕੀਤਾ ਗਿਆ। ਸਮਾਗਮ ਵਿੱਚ ਸਾਰੇ ਕਲਾਕਾਰਾਂ ਨੇ ਬਾਖ਼ੂਬੀ ਆਪਣੀ ਅਭਿਨੈ ਕਲਾ ਦਾ ਪ੍ਰਦਰਸ਼ਨ ਕਰਦਿਆਂ ਦਰਸ਼ਕਾਂ ਦਾ ਮਨ ਜਿੱਤ ਲਿਆ। ਪਹਿਲਾ ਨਾਟਕ ‘ਅੰਧੇਰ ਨਗਰੀ’ ਵਿੱਚ ਸਮਾਜ ਵਿੱਚ ਫੈਲੇ ਭ੍ਰਿਸ਼ਟਾਚਾਰ ‘ਤੇ ਜ਼ੋਰਦਾਰ ਵਿਅੰਗ ਕੀਤਾ ਗਿਆ ਹੈ। ਨਾਟਕ ‘ਪਾਰਕ’ ਦੀ ਕਹਾਣੀ ਤਿੰਨ ਵਿਅਕਤੀਆਂ ਦੇ ਦੁਆਲੇ ਘੁੰਮਦੀ ਹੈ। ਨਾਟਕ ਵਿੱਚ ਜਾਤੀਵਾਦ ਦੀ ਮਾਨਸਿਕਤਾ ’ਤੇ ਵਿਅੰਗ ਕੀਤਾ ਗਿਆ ਹੈ। ਨਾਲ ਹੀ ਇਹ ਨਕਸਲੀ ਸਮੱਸਿਆ ਨੂੰ ਵੀ ਉਜਾਗਰ ਕਰਦਾ ਹੈ। ਨਾਟਕ ਵਿੱਚ ਮੁੱਖ ਕਲਾਕਾਰਾਂ ਵਿੱਚ ਪ੍ਰਵੀਨ ਕੁਮਾਰ ਅਰੋੜਾ, ਦਵਿੰਦਰ ਸਿੰਘ ਅਤੇ ਮਹਿੰਦਰ ਧੂੜੀਆ ਅਤੇ ਬੈਕਸਟੇਜ, ਸੰਗੀਤ ਲਈ ਸ਼ਿਵੰਦਰਾ ਤ੍ਰਿਵੇਦੀ, ਰੋਸ਼ਨੀ ਲਈ ਅਸ਼ਵਨੀ ਮੱਖਣ ਅਤੇ ਪੇਸ਼ਕਾਰੀ ਪ੍ਰਬੰਧਕ ਵਜੋਂ ਰਿਸ਼ਭ ਨੇ ਵੀ ਵਡਮੁੱਲਾ ਯੋਗਦਾਨ ਪਾਇਆ। ਇਸ ਅਵਸਰ ਤੇ ਸਾਰੇ ਕਲਾਕਾਰਾਂ, ਥੀਏਟਰ ਗਰੁੱਪਾਂ ਨੂੰ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ, ਕਲਾ ਕ੍ਰਿਤੀ ਪਟਿਆਲਾ ਅਤੇ ਨਟਰਾਜ ਆਰਟਸ ਥੀਏਟਰ ਨੇ ਆਪਣੇ ਮੁੱਖ ਮਹਿਮਾਨਾਂ ਦੁਆਰਾ 5100 ਰੁਪਏ ਦੀ ਨਗਦ ਰਾਸ਼ੀ ਅਤੇ ਸੋਨੇ ਦੇ ਮੈਡਲ ਦੇ ਕੇ ਸਨਮਾਨਿਤ ਕੀਤਾ। ਇਸ ਅਵਸਰ ਮੌਕੇ ਕਲਾਕ੍ਰਿਤੀ ਦੇ ਚੇਅਰਮੈਨ ਸ. ਮਨਜੀਤ ਸਿੰਘ ਨਾਰੰਗ, ਆਈ.ਏ.ਐੱਸ. (ਰਿਟਾਇਰਡ), ਪ੍ਰਧਾਨ ਸ. ਅਵਤਾਰ ਸਿੰਘ ਅਰੋੜਾ, ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਰਾਸ਼ਟਰੀ ਪ੍ਰਧਾਨ ਸ. ਜੱਸਾ ਸਿੰਘ ਸੰਧੂ, ਡਾ. ਆਰ.ਐੱਸ.ਅਟਵਾਲ, ਡਾ. ਦਲਜੀਤ ਸਿੰਘ ਗਿੱਲ, ਸ਼੍ਰੀਮਤੀ ਇੰਦਰਜੀਤ ਕੌਰ ਗਿੱਲ, ਐਡਵੋਕੇਟ ਜੋਗਿੰਦਰ ਜਿੰਦੂ, ਸ਼ਸ਼ੀਭੂਸ਼ਣ ਸ਼ਰਮਾ ਤੋਂ ਇਲਾਵਾ ਭਾਰੀ ਗਿਣਤੀ ਵਿਚ ਰੰਗਕਰਮੀ, ਥੀਏਟਰ ਪ੍ਰਮੋਟਰ ਅਤੇ ਦਰਸ਼ਕ ਮੌਜੂਦ ਸਨ।

Advertisement

Advertisement
Advertisement