ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਕਲਾ ਭਵਨ ’ਚ ਨਾਟਕ ‘ਸ਼ਹਿਰ ਤੇਰੇ ਵਿੱਚ’ ਦੀ ਪੇਸ਼ਕਾਰੀ

10:24 AM Apr 29, 2024 IST
ਨਾਟਕ ‘ਸ਼ਹਿਰ ਤੇਰੇ ਵਿੱਚ’ ਦੀ ਪੇਸ਼ਕਾਰੀ ਦਿੰਦੇ ਹੋਏ ਕਲਾਕਾਰ।

ਸੰਤੋਖ ਗਿੱਲ
ਗੁਰੂਸਰ ਸੁਧਾਰ/ਮੁੱਲਾਂਪੁਰ, 28 ਅਪਰੈਲ
ਇੱਥੇ ਗੁਰਸ਼ਰਨ ਕਲਾ ਭਵਨ ਵਿੱਚ ਲੋਕ ਕਲਾ ਮੰਚ ਮੰਡੀ ਮੁੱਲਾਂਪੁਰ ਵੱਲੋਂ ਕੌਮਾਂਤਰੀ ਮਜ਼ਦੂਰ ਦਿਵਸ ਨੂੰ ਸਮਰਪਿਤ ਸਮਾਗਮ ਦੌਰਾਨ ਮਜ਼ਦੂਰਾਂ ਦੀ ਜ਼ਿੰਦਗੀ ਨੂੰ ਦਰਸਾਉਂਦਾ ਨਾਟਕ ‘ਸ਼ਹਿਰ ਤੇਰੇ ਵਿੱਚ’ ਖੇਡਿਆ ਗਿਆ। ਆਪਣੀ ਜਨਮ ਭੂਮੀ ਛੱਡ ਕੇ ਰਿਜ਼ਕ ਦੀ ਭਾਲ ਵਿੱਚ ਆਏ ਦੂਜੇ ਸੂਬਿਆਂ ਦੇ ਮਜ਼ਦੂਰਾਂ ਦੀ ਸੰਘਰਸ਼ਮਈ ਜ਼ਿੰਦਗੀ ਦੇ ਬਾਵਜੂਦ ਰੋਟੀ ਦੇ ਫ਼ਿਕਰ ਦੀ ਗਾਥਾ ਬਿਆਨ ਕਰਦੇ ਨਾਟਕ ਦੌਰਾਨ ਹੱਕ ਮੰਗਦੇ ਮਜ਼ਦੂਰਾਂ ਨੂੰ ਧਰਮਾਂ, ਜਾਤਾਂ ਅਤੇ ਇਲਾਕਿਆਂ ਦੇ ਨਾਂ ’ਤੇ ਵੰਡਣ ਦਾ ਬਿਰਤਾਂਤ ਪੇਸ਼ ਕਰਨ ਵਿੱਚ ਲੇਖਕ ਅਤੇ ਨਿਰਦੇਸ਼ਕ ਹਰਕੇਸ਼ ਚੌਧਰੀ ਪੂਰੀ ਤਰ੍ਹਾਂ ਸਫਲ ਰਿਹਾ। ਕਰੋਨਾ ਮਹਾਮਾਰੀ ਦੌਰਾਨ ਹਜ਼ਾਰਾਂ ਮੀਲ ਦੇ ਪੈਦਲ ਸਫ਼ਰ ਦੌਰਾਨ ਪਰਵਾਸੀ ਮਜ਼ਦੂਰਾਂ ਵੱਲੋਂ ਝੱਲੀਆਂ ਦੁਸ਼ਵਾਰੀਆਂ ਤੋਂ ਇਲਾਵਾ ਪੰਜਾਬ ਦੇ ਕਿਸਾਨ ਦੀ ਖੁੱਸ ਰਹੀ ਜ਼ਮੀਨ ਅਤੇ ਰਿਜ਼ਕ ਦੀ ਭਾਲ ਵਿੱਚ ਵਿਦੇਸ਼ਾਂ ਵਿੱਚ ਰੁਲ ਰਹੀ ਪੰਜਾਬ ਦੀ ਜਵਾਨੀ ਦਾ ਦਰਦ ਬਿਆਨ ਕਰਦੇ ਹੋਏ ਮਨੁੱਖ ਹੱਥੋਂ ਮਨੁੱਖ ਦੀ ਲੁੱਟ ਖ਼ਿਲਾਫ਼ ਇੱਕਜੁਟ ਹੋਣ ਦਾ ਸੁਨੇਹਾ ਹਰ ਵਾਰ ਦੀ ਤਰ੍ਹਾਂ ਮਹੀਨੇ ਦੇ ਆਖ਼ਰੀ ਸ਼ਨਿਚਰਵਾਰ ਨੂੰ ਦੇਣ ਦਾ ਯਤਨ ਕੀਤਾ ਗਿਆ। ਸਮਾਗਮ ਦੇ ਰਸਮੀ ਉਦਘਾਟਨ ਸਮੇਂ ਉੱਘੇ ਲੇਖਕ, ਆਲੋਚਕ ਅਤੇ ਚਿੰਤਕ ਐੱਚ.ਐੱਸ. ਡਿੰਪਲ, ਕੈਨੇਡਾ ਤੋਂ ਛਪਦੇ ਅਖ਼ਬਾਰ ‘ਸਰੋਕਾਰਾਂ ਦੀ ਆਵਾਜ਼’ ਦੇ ਪ੍ਰਬੰਧਕੀ ਨਿਰਦੇਸ਼ਕ ਦਵਿੰਦਰ ਸਿੰਘ ਤੂਰ, ਪ੍ਰਿੰਸੀਪਲ ਡਾਕਟਰ ਅਵਤਾਰ ਸਿੰਘ ਨੇ ਮਈ ਦਿਵਸ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਕਮਲਜੀਤ ਮੋਹੀ, ਦੀਪਕ ਰਾਏ, ਨੈਨਾ ਸ਼ਰਮਾ, ਕਰਨਵੀਰ, ਅਨਿਲ ਸੇਠੀ, ਸੁਖਜੀਤ ਕੌਰ, ਭਾਗ ਸਿੰਘ ਅਤੇ ਅਸੀਸ ਨੇ ਸ਼ਾਨਦਾਰ ਪੇਸ਼ਕਾਰੀ ਨਾਲ ਦਰਸ਼ਕਾਂ ਦੇ ਮਨ ਮੋਹ ਲਏ। ਪ੍ਰਬੰਧਕਾਂ ਵੱਲੋਂ ਸੁਖਦੀਪ ਚਾਨਾ ਦੇ ਪਰਿਵਾਰ ਤੇ ਹੋਰ ਸ਼ਖ਼ਸੀਅਤਾਂ ਦਾ ਸਨਮਾਨ ਕੀਤਾ ਗਿਆ।

Advertisement

Advertisement
Advertisement