ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਓਮ ਪ੍ਰਕਾਸ਼ ਵਾਲਮੀਕਿ ਦੀ ਸਵੈ-ਜੀਵਨੀ ਬਾਰੇ ਨਾਟਕ ‘ਜੂਠ’ ਦੀ ਪੇਸ਼ਕਾਰੀ

06:59 AM Jul 01, 2024 IST
ਨਾਟਕ ਟੀਮ ਦਾ ਸਨਮਾਨ ਕਰਦੇ ਹੋਏ ਪ੍ਰਬੰਧਕ। -ਫੋਟੋ: ਗਿੱਲ

ਪੱਤਰ ਪ੍ਰੇਰਕ
ਗੁਰੂਸਰ ਸੁਧਾਰ, ਮੁੱਲਾਂਪੁਰ, 30 ਜੂਨ
ਇੱਥੇ ਗੁਰਸ਼ਰਨ ਕਲਾ ਭਵਨ ਵਿੱਚ ਜੂਨ ਮਹੀਨੇ ਦੇ ਅਖੀਰਲੇ ਸ਼ਨਿੱਚਰਵਾਰ ਨਾਟਕ ਸਮਾਗਮ ਲੋਕ ਕਲਾ ਮੰਚ ਵੱਲੋਂ ਕਰਵਾਇਆ ਗਿਆ।
ਆਰਟ ਨਾਟ ਮੰਚ ਵੇਰਕਾ (ਅੰਮ੍ਰਿਤਸਰ) ਦੀ ਟੀਮ ਵੱਲੋਂ ਮਾਸਟਰ ਕੁਲਜੀਤ ਸਿੰਘ ਵੇਰਕਾ ਦੇ ਨਿਰਦੇਸ਼ਨ ਹੇਠ ਕੌਮਾਂਤਰੀ ਪ੍ਰਸਿੱਧੀ ਵਾਲੇ ਲੇਖਕ ਓਮ ਪ੍ਰਕਾਸ਼ ਵਾਲਮੀਕਿ ਦੀ ਸਵੈ-ਜੀਵਨੀ ’ਤੇ ਅਧਾਰਿਤ ਬਲਰਾਮ ਦੀ ਰਚਨਾ ਇੱਕ-ਪਾਤਰੀ ਨਾਟਕ ‘ਜੂਠ’ ਪੇਸ਼ ਕੀਤਾ ਗਿਆ। ਸਮਾਗਮ ਦਾ ਰਸਮੀ ਉਦਘਾਟਨ ਗੁਰੂ ਤੇਗ਼ ਬਹਾਦਰ ਨੈਸ਼ਨਲ ਕਾਲਜ ਦਾਖਾ ਦੇ ਪ੍ਰਿੰਸੀਪਲ ਡਾ. ਅਵਤਾਰ ਸਿੰਘ ਨੇ ਕੀਤਾ। ਸੀਟੂ ਆਗੂ ਦਲਜੀਤ ਕੁਮਾਰ ਗੋਰਾ, ਕਵੀ ਸਾਧੂ ਸਿੰਘ, ਲਖਵਿੰਦਰ ਸਿੰਘ, ਪ੍ਰਿੰਸੀਪਲ ਰਾਜਿੰਦਰ ਸਿੰਘ, ਤਰਕਸ਼ੀਲ ਆਗੂ ਵਿਜੈ ਮੋਗਾ, ਗੁਰਜੀਤ ਸਿੰਘ ਅਤੇ ਲੋਕ ਕਲਾ ਮੰਚ ਦੇ ਪ੍ਰਧਾਨ ਹਰਕੇਸ਼ ਚੌਧਰੀ ਨੇ ਮੋਮਬੱਤੀਆਂ ਬਾਲ ਕੇ ਹਨੇਰਿਆਂ ਨੂੰ ਚੀਰ ਦੇਣ ਦਾ ਸੰਦੇਸ਼ ਦਿੱਤਾ।
ਹਰਕੇਸ਼ ਚੌਧਰੀ ਨੇ ਕੈਨੇਡਾ ਨਾਟਕਾਂ ਦੀ ਪੇਸ਼ਕਾਰੀ ਬਾਰੇ ਤਜਰਬਾ ਸਾਂਝਾ ਕਰਦਿਆਂ ਕਿਹਾ ਕਿ ਮਨੁੱਖ ਨੂੰ ਮਸ਼ੀਨ ਬਣਾ ਕੇ ਉਸ ਦੀ ਸੰਵੇਦਨਸ਼ੀਲਤਾ ਅਤੇ ਕਿਰਤ ਨੂੰ ਹੜੱਪ ਲੈਣਾ ਪੂੰਜੀਵਾਦੀ ਲੁੱਟ ਦਾ ਕਰੂਪ ਚਿਹਰਾ ਹੈ। ਅਤਿ ਦੀ ਗਰਮੀ ਦੇ ਬਾਵਜੂਦ ਡਾਕਟਰ ਜਸਮੀਤ ਨੇ ਨਾਟਕ ‘ਜੂਠ’ ਦੀ ਪੇਸ਼ਕਾਰੀ ਦੌਰਾਨ ਦਰਸ਼ਕਾਂ ਨੂੰ ਅੱਖ ਨਾ ਝਮਕਣ ਦਿੱਤੀ।
ਨਾਟਕ ਦੀ ਪੇਸ਼ਕਾਰੀ ਰਾਹੀਂ ਦਿਮਾਗ਼ ਵਿੱਚ ਭਰੇ ਕੂੜੇ ਦੇ ਬਾਵਜੂਦ ਬੁੱਧੀਜੀਵੀਆਂ ਦੀਆਂ ਬਹਿਸਾਂ ਦੌਰਾਨ ਦਲਿਤਾਂ ਲਈ ਸੁਣਾਈ ਦਿੰਦੇ ਹਮਦਰਦੀ ਦੇ ਸ਼ਬਦ ਵੀ ਪੀੜਤਾਂ ਦਾ ਸੀਨਾ ਠਾਰਨ ਦੇ ਸਮਰੱਥ ਨਾ ਬਣਨ ਉੱਪਰ ਤਿੱਖੀ ਚੋਟ ਕੀਤੀ ਗਈ।
ਨਾਟਕ ਦੇ ਅੰਤ ਵਿੱਚ ਦਰਸ਼ਕਾਂ ਨੇ ਖੜੇ ਹੋ ਕੇ ਜ਼ੋਰਦਾਰ ਤਾੜੀਆਂ ਨਾਲ ਖ਼ੂਬਸੂਰਤ ਨਾਟਕ ਲਈ ਦਾਦ ਦਿੱਤੀ ਅਤੇ ਪ੍ਰਬੰਧਕਾਂ ਨੇ ਟੀਮ ਦਾ ਵਿਸ਼ੇਸ਼ ਤੌਰ ’ਤੇ ਸਨਮਾਨ ਕੀਤਾ।

Advertisement

Advertisement
Advertisement