ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਭਾਸ਼ਾ ਦਫ਼ਤਰ ਦੀਆਂ ਪ੍ਰਾਪਤੀਆਂ ਬਾਰੇ ਪੁਸਤਕ ‘ਪੈੜ ਦਰ ਪੈੜ’ ਲੋਕ ਅਰਪਣ

06:41 AM Jun 03, 2024 IST
ਪੁਸਤਕ ‘ਪੈੜ ਦਰ ਪੈੜ’ ਲੋਕ ਅਰਪਣ ਕਰਦੇ ਹੋਏ ਪਤਵੰਤੇ।

ਕਰਮਜੀਤ ਸਿੰਘ ਚਿੱਲਾ
ਐਸ.ਏ.ਐਸ.ਨਗਰ(ਮੁਹਾਲੀ), 2 ਜੂਨ
ਭਾਸ਼ਾ ਵਿਭਾਗ ਦੇ ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਦਵਿੰਦਰ ਸਿੰਘ ਬੋਹਾ ਦੀ ਸੇਵਾਮੁਕਤੀ ਮੌਕੇ ਉਨ੍ਹਾਂ ਵੱਲੋਂ ਪਿਛਲੇ ਦੋ ਸਾਲ ਦੌਰਾਨ ਮੁਹਾਲੀ ਦੇ ਜ਼ਿਲ੍ਹਾ ਭਾਸ਼ਾ ਦਫ਼ਤਰ ਰਾਹੀਂ ਕਰਵਾਈਆਂ ਸਾਹਿਤਕ ਸਰਗਰਮੀਆਂ ਦੀਆਂ ਪ੍ਰਾਪਤੀਆਂ ਨੂੰ ਬਿਆਨਦੀ ਪੁਸਤਕ ‘ਪੈੜ ਦਰ ਪੈੜ’ ਲੋਕ ਅਰਪਣ ਕੀਤੀ ਗਈ। ਵਿਭਾਗ ਦੇ ਜ਼ਿਲ੍ਹਾ ਦਫ਼ਤਰ ਵਿੱਚ ਹੋਏ ਸਮਾਰੋਹ ਦੀ ਆਰੰਭਤਾ ਮੌਕੇ ਸ਼ਾਇਰ ਸੁਰਜੀਤ ਪਾਤਰ ਨੂੰ ਸ਼ਰਧਾਂਜਲੀ ਦਿੱਤੀ ਗਈ।
ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਦਵਿੰਦਰ ਸਿੰਘ ਬੋਹਾ ਵੱਲੋਂ ਪੁਸਤਕ ਬਾਰੇ ਵਿਸਥਾਰ ਸਹਿਤ ਜਾਣਕਾਰੀ ਸਾਂਝੀ ਕੀਤੀ ਗਈ। ਉਨ੍ਹਾਂ ਦੱਸਿਆ ਕਿ ਪੁਸਤਕ ਵਿੱਚ ਸਮਾਰਟ ਦਫਤਰ ਬਣਨ ਦਾ ਸਫ਼ਰ ਅਤੇ ਮਾਂ-ਬੋਲੀ ਪੰਜਾਬੀ ਲਈ ਕੀਤੀਆਂ ਦਫ਼ਤਰੀ ਸਰਗਰਮੀਆਂ, ਸਾਹਿਤਕ ਸਮਾਗਮਾਂ, ਪੁਸਤਕ ਪ੍ਰਦਰਸ਼ਨੀਆਂ, ਪ੍ਰਾਪਤੀਆਂ ਆਦਿ ਦਾ ਵੇਰਵਾ ਦਰਜ ਕੀਤਾ ਗਿਆ ਹੈ।
ਇਸ ਮੌਕੇ ਡਾ. ਸਰਬਜੀਤ ਸਿੰਘ, ਡਾ. ਸੁਖਦੇਵ ਸਿੰਘ ਸਿਰਸਾ, ਡਾ. ਦੀਪਕ ਮਨਮੋਹਨ ਸਿੰਘ, ਜੇਬੀ ਗੋਇਲ, ਐੱਸਕੇ ਅਗਰਵਾਲ, ਡਾ. ਦਵਿੰਦਰ ਦਮਨ, ਡਾ. ਲਾਭ ਸਿੰਘ ਖੀਵਾ, ਡਾ. ਸ਼ਿੰਦਰਪਾਲ ਸਿੰਘ, ਡਾ. ਬਲਕਾਰ ਸਿੰਘ ਸਿੱਧੂ, ਬਾਬੂ ਰਾਮ ਦੀਵਾਨਾ, ਗੁਰਪ੍ਰੀਤ ਸਿੰਘ ਨਿਆਮੀਆ, ਡਾ. ਬਲਦੇਵ ਸਪਤਰਿਸ਼ੀ, ਸੁਧਾ ਜੈਨ ਸੁਦੀਪ, ਸਤਵਿੰਦਰ ਸਿੰਘ ਧੜਾਕ, ਮਨਜੀਤ ਕੌਰ ਮੀਤ ਆਦਿ ਵੱਲੋਂ ਪੁਸਤਕ ਬਾਬਤ ਆਪਣੇ ਵਿਚਾਰ ਸਾਂਝੇ ਕੀਤੇ ਗਏ।
ਇਸ ਮੌਕੇ ਸੁਸ਼ੀਲ ਦੁਸਾਂਝ, ਸੁਰਜੀਤ ਸੁਮਨ, ਭੁਪਿੰਦਰ ਮਟੌਰੀਆ, ਜਗਦੀਪ ਸਿੱਧੂ, ਨੀਲਮ ਨਾਰੰਗ, ਮਨਜੀਤਪਾਲ ਸਿੰਘ, ਗੁਰਚਰਨ ਸਿੰਘ, ਰਣਯੋਧ ਰਾਣਾ, ਰਾਜਵਿੰਦਰ ਗੱਡੂ, ਪ੍ਰੋ. ਗੁਰਜੋਧ ਕੌਰ, ਇੰਦਰਜੀਤ ਪ੍ਰੇਮੀ, ਡਾ. ਮੇਘਾ ਸਿੰਘ, ਅਮਰਜੀਤ ਕੌਰ, ਰਾਜ ਕੁਮਾਰ ਸਾਹੋਵਾਲੀਆ, ਪਿਆਰਾ ਸਿੰਘ ਰਾਹੀ ਆਦਿ ਵੀ ਹਾਜ਼ਰ ਸਨ। ਮੰਚ ਸੰਚਾਲਨ ਖੋਜ ਅਫ਼ਸਰ ਡਾ. ਦਰਸ਼ਨ ਕੌਰ ਨੇ ਕੀਤਾ। ਪੁਸਤਕ ਪ੍ਰਦਰਸ਼ਨੀ ਵੀ ਲਗਾਈ ਗਈ।

Advertisement

Advertisement
Advertisement