For the best experience, open
https://m.punjabitribuneonline.com
on your mobile browser.
Advertisement

ਗੁਰੂ ਗੋਬਿੰਦ ਸਿੰਘ ਦੇ ਦਰਬਾਰੀ ਕਵੀ ਦੇ ਵੰਸ਼ਜ ਵੱਲੋਂ ਦਿੱਲੀ ’ਚ ਪੇਸ਼ਕਾਰੀ ਅੱਜ

06:25 AM Mar 19, 2024 IST
ਗੁਰੂ ਗੋਬਿੰਦ ਸਿੰਘ ਦੇ ਦਰਬਾਰੀ ਕਵੀ ਦੇ ਵੰਸ਼ਜ ਵੱਲੋਂ ਦਿੱਲੀ ’ਚ ਪੇਸ਼ਕਾਰੀ ਅੱਜ
Advertisement

ਟ੍ਰਿਬਿਊਨ ਨਿਊਜ਼ ਸਰਵਿਸ
ਨਵੀਂ ਦਿੱਲੀ, 18 ਮਾਰਚ
ਕੈਲੀਫੋਰਨੀਆ ਸਥਿਤ ਉੱਘੇ ਗਾਇਕ, ਸੰਗੀਤਕਾਰ ਅਤੇ ਪ੍ਰਸਿੱਧ ਕਵੀ ਸ਼ਿਵਪ੍ਰੀਤ ਸਿੰਘ ਮੰਗਲਵਾਰ ਨੂੰ ਕੌਮੀ ਰਾਜਧਾਨੀ ਨਵੀਂ ਦਿੱਲੀ ਵਿੱਚ ਆਪਣੀ ਪੇਸ਼ਕਾਰੀ ਦੇਣਗੇ। ਸ਼ਿਵਪ੍ਰੀਤ ਸਿੰਘ ਗੁਰੂ ਗੋਬਿੰਦ ਸਿੰਘ ਦੇ ਕਵੀਸ਼ਰ ਭਾਈ ਨੰਦਲਾਲ ਗੋਆ ਦੇ ਦਸਵੇਂ ਵੰਸ਼ਜ ਹਨ। ਇਹ ਕੀਰਤਨ ਸਮਾਗਮ ਮੰਗਲਵਾਰ ਸ਼ਾਮ ਨੂੰ ਭਾਈ ਵੀਰ ਸਿੰਘ ਸਾਹਿਤ ਸਦਨ ਵਿਖੇ ਹੋਵੇਗਾ ਜਿਸ ਵਿੱਚ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੀ ਪਤਨੀ ਗੁਰਸ਼ਰਨ ਕੌਰ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ।
ਸ਼ਿਵਪ੍ਰੀਤ ਸਿੰਘ 14 ਮਾਰਚ ਨੂੰ ਹੈਦਰਾਬਾਦ ਵਿੱਚ ਹੋਏ ਗਲੋਬਲ ਅਧਿਆਤਮਿਕ ਮਹਾਉਤਸਵ ਵਿੱਚ ਹਿੱਸਾ ਲੈਣ ਲਈ ਭਾਰਤ ਆਏ ਸਨ ਜਿਸ ਦਾ ਉਦਘਾਟਨ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਵੱਲੋਂ ਕੀਤਾ ਗਿਆ ਸੀ। ਉਹ ਨਵੀਂ ਦਿੱਲੀ ’ਚ ਮੰਗਲਵਾਰ ਨੂੰ ਭਗਤੀ ਸੰਗੀਤ (ਕੀਰਤਨ) ਨੂੰ ਉਤਸ਼ਾਹਿਤ ਕਰਨ ਲਈ ਹੋ ਰਹੇ ਸਮਾਗਮ ’ਚ ਸ਼ਿਰਕਤ ਕਰਨਗੇ। ਇਸ ਮੌਕੇ ਉਹ ਨੌਜਵਾਨ ਵਿਦਿਆਰਥੀਆਂ ਨੂੰ ਭਾਸ਼ਣ ਦੇਣ ਦੇ ਨਾਲ-ਨਾਲ ਚੋਣਵੇਂ ਸਰੋਤਿਆਂ ਦੇ ਸਾਹਮਣੇ ਸਿੱਖ ਗੁਰੂਆਂ ਵੱਲੋਂ ਵਰਤੇ ਗਏ ਰਾਗਾਂ ਅਤੇ ਪ੍ਰੰਪਰਾਗਤ ਸੰਗੀਤ ਸਾਜ਼ਾਂ ’ਤੇ ਆਧਾਰਤ ਪ੍ਰੋਗਰਾਮ ਦੀ ਪੇਸ਼ਕਾਰੀ ਦੇਣਗੇ। ਉੱਚ ਯੋਗਤਾ ਪ੍ਰਾਪਤ ਤੇ ਪੇਸ਼ੇਵਰ ਸ਼ਿਵਪ੍ਰੀਤ ਨੇ ਯੂਸੀ ਤੇ ਬਰਕਲੇ ਤੋਂ ਬਾਇਓਕੈਮਿਸਟਰੀ ਅਤੇ ਸੰਗੀਤ ਵਿੱਚ ਬੈਚਲਰ ਡਿਗਰੀ ਅਤੇ ਇਸ ਦੇ ਨਾਲ ਹੀ ਸ਼ਿਕਾਗੋ ਯੂਨੀਵਰਸਿਟੀ ਤੋਂ ਐਮਬੀਏ ਕੀਤੀ ਹੈ। ਪ੍ਰੰਪਰਾਗਤ ਰਹੱਸਵਾਦੀ ਸੰਗੀਤਕ ਦੇ ਅਭਿਆਸੀ ਸ਼ਿਵਪ੍ਰੀਤ ਸਿੰਘ ਦਾ ਸੰਗੀਤ ਨਾਲ ਸਫ਼ਰ 1990 ਵਿੱਚ ਸ਼ੁਰੂ ਹੋਇਆ ਸੀ ਜਦੋਂ ਉਨ੍ਹਾਂ ਨੇ ਇੱਕ ਪਰਿਵਰਤਨਸ਼ੀਲ ਸ਼ੈਲੀ ਦੀ ਸ਼ੁਰੂਆਤ ਕੀਤੀ ਸੀ।

Advertisement

Advertisement
Author Image

joginder kumar

View all posts

Advertisement
Advertisement
×